ਪੰਜਾਬ

punjab

ETV Bharat / state

ਯਾਤਰੀ ਲਈ ਆਰ.ਪੀ.ਐੱਫ ਮੁਲਾਜ਼ਮ ਬਣਿਆ ਮਸੀਹਾ

ਲੁਧਿਆਣਾ ਰੇਲਵੇ ਸਟੇਸ਼ਨ ਤੇ ਤੈਨਾਤ ਆਰ.ਪੀ.ਐੱਫ ਦੇ ਹੈੱਡਕਾਂਸਟੇਬਲ ਭਜਨ ਲਾਲ ਨੇ ਦੱਸਿਆ ਕਿ ਇਹ ਬੀਤੇ ਦਿਨ ਦੀ ਗੱਲ ਹੈ, ਜਦੋਂ ਇਕ ਯਾਤਰੀ ਚੱਲਦੀ ਟ੍ਰੇਨ 'ਚ ਚੜ੍ਹਨ ਦੀ ਕੋਸ਼ਿਸ਼ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਅਚਾਨਕ ਉਸਦਾ ਪੈਰ ਤਿਲਕ ਗਿਆ ਅਤੇ ਉਹ ਹੇਠਾਂ ਡਿੱਗ ਕੇ ਟ੍ਰੇਨ ਦੇ ਹੇਠਾਂ ਆਉਣ ਹੀ ਵਾਲਾ ਸੀ।

ਯਾਤਰੀ ਲਈ ਆਰ.ਪੀ.ਐੱਫ ਮੁਲਾਜ਼ਮ ਬਣਿਆ ਮਸੀਹਾ
ਯਾਤਰੀ ਲਈ ਆਰ.ਪੀ.ਐੱਫ ਮੁਲਾਜ਼ਮ ਬਣਿਆ ਮਸੀਹਾ

By

Published : Jul 28, 2021, 3:45 PM IST

ਲੁਧਿਆਣਾ: ਸੋਸ਼ਲ ਮੀਡੀਆ 'ਤੇ ਬੀਤੇ ਦਿਨ ਤੋਂ ਇਕ ਵੀਡੀਓ ਅੱਗ ਵਾਂਗ ਫੈਲ ਰਿਹਾ ਹੈ। ਜਿਸ 'ਚ ਇੱਕ ਪੁਲਿਸ ਮੁਲਾਜ਼ਮ ਚੱਲਦੀ ਟ੍ਰੇਨ ਚ ਚੜ੍ਹ ਰਹੇ ਵਿਅਕਤੀ ਦਾ ਪੈਰ ਤਿਲਕਣ ਨਾਲ ਉਸ ਦੀ ਜਾਨ ਬਚਾਉਂਦਾ ਹੈ। ਇਹ ਵੀਡੀਓ ਦਰਅਸਲ ਲੁਧਿਆਣਾ ਦੇ ਰੇਲਵੇ ਸਟੇਸ਼ਨ ਦੀ ਹੈ। ਜਿਥੇ ਚੱਲਦੀ ਸ਼ਤਾਬਦੀ ਟ੍ਰੇਨ 'ਚ ਇਕ ਵਿਅਕਤੀ ਵੱਲੋਂ ਚੜ੍ਹਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਆਪਣਾ ਸੰਤੁਲਨ ਖੋ ਬੈਠਾ ਅਤੇ ਹੇਠਾਂ ਡਿੱਗ ਗਿਆ।

ਯਾਤਰੀ ਲਈ ਆਰ.ਪੀ.ਐੱਫ ਮੁਲਾਜ਼ਮ ਬਣਿਆ ਮਸੀਹਾ

ਇਸ ਨੂੰ ਦੇਖਦਿਆਂ ਨਾਲ ਹੀ ਉਥੋਂ ਲੰਘ ਰਹੇ ਆਰ.ਪੀ.ਐੱਫ ਦੇ ਹੈੱਡਕਾਂਸਟੇਬਲ ਨੇ ਤੁਰੰਤ ਉਸ ਨੂੰ ਲੱਤਾਂ ਤੋਂ ਫੜ ਕੇ ਰੇਲਵੇ ਪਲੇਟਫਾਰਮ ਵੱਲ ਖਿੱਚ ਲਿਆ। ਮੁਲਾਜ਼ਮ ਵਲੋਂ ਵਰਤੀ ਇਸ ਮੁਸ਼ਤੈਦੀ ਕਾਰਨ ਉਸ ਵਿਅਕਤੀ ਦੀ ਜਾਨ ਬਚਾ ਲਈ ਗਈ।

ਇਸ ਸਬੰਧੀ ਲੁਧਿਆਣਾ ਰੇਲਵੇ ਸਟੇਸ਼ਨ ਤੇ ਤੈਨਾਤ ਆਰ.ਪੀ.ਐੱਫ ਦੇ ਹੈੱਡਕਾਂਸਟੇਬਲ ਭਜਨ ਲਾਲ ਨੇ ਦੱਸਿਆ ਕਿ ਇਹ ਬੀਤੇ ਦਿਨ ਦੀ ਗੱਲ ਹੈ, ਜਦੋਂ ਇਕ ਯਾਤਰੀ ਚੱਲਦੀ ਟ੍ਰੇਨ 'ਚ ਚੜ੍ਹਨ ਦੀ ਕੋਸ਼ਿਸ਼ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਅਚਾਨਕ ਉਸਦਾ ਪੈਰ ਤਿਲਕ ਗਿਆ ਅਤੇ ਉਹ ਹੇਠਾਂ ਡਿੱਗ ਕੇ ਟ੍ਰੇਨ ਦੇ ਹੇਠਾਂ ਆਉਣ ਹੀ ਵਾਲਾ ਸੀ।

ਉਨ੍ਹਾਂ ਦੱਸਿਆ ਕਿ ਘਟਨਾ ਨੂੰ ਦੇਖਦਿਆਂ ਉਨ੍ਹਾਂ ਤੁਰੰਤ ਐਕਸ਼ਨ ਲੈਂਦਿਆਂ ਲੱਤਾਂ ਤੋਂ ਫੜ ਕੇ ਉਸ ਨੌਜਵਾਨ ਨੂੰ ਪਲੇਟਫਾਰਮ ਵੱਲ ਖਿੱਚ ਲਿਆ, ਜਿਸ ਨਾਲ ਉਸਦੀ ਜਾਨ ਬਚ ਗਈ। ਇਸ ਦੇ ਨਾਲ ਹੀ ਮੁਲਾਜ਼ਮ ਭਜਨ ਲਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਦੇ ਵੀ ਚੱਲਦੀ ਟ੍ਰੇਨ 'ਚ ਚੜ੍ਹਨ ਜਾਂ ਉਤਰਨ ਦੀ ਕੋਸ਼ਿਸ਼ ਨਾ ਕਰਨ ਇਸ ਨਾਲ ਤੁਹਾਡੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ।

ਇਹ ਵੀ ਪੜ੍ਹੋ:ਕੈਮਰੇ ਦੇ ਸਾਹਮਣੇ ਇੱਕ ਹਾਥੀ ਨੇ ਆਦਮੀ ਨੂੰ ਮਾਰ ਮੁਕਾਇਆ: ਵਾਇਰਲ ਵੀਡੀਓ

ABOUT THE AUTHOR

...view details