ਲੁਧਿਆਣਾ:ਸ਼ਹਿਰ ਲੁਧਿਆਣਾ ਵਿਚਲੇ ਬੁੱਢੇ ਦਰਿਆ ਦੀ ਸਫਾਈ ਨੂੰ ਲੈ ਕੇ ਵਿਧਾਨ ਸਭਾ ਦੀ ਕਮੇਟੀ ਵੱਲੋਂ ਇੱਕ ਮੀਟਿੰਗ ਕੀਤੀ ਗਈ, ਜਿਸ ਵਿੱਚ ਰਾਜ ਸਭਾ ਮੈਂਬਰ ਬਲਵੀਰ ਸਿੰਘ ਸੀਚੇਵਾਲ ਸਣੇ ਲੁਧਿਆਣਾ ਦੇ ਵਿਧਾਇਕਾਂ ਨੇ ਹਿੱਸਾ ਲਿਆ ਅਤੇ ਨਗਰ ਨਿਗਮ ਦੀਆਂ ਟੀਮਾਂ ਵੀ ਇਸ ਮੌਕੇ 'ਤੇ ਪਹੁੰਚੀਆਂ। ਬੁੱਢੇ ਦਰਿਆ ਦੀ ਸਫਾਈ ਨੂੰ ਲੈ ਕੇ ਕਮੇਟੀ ਵੱਲੋਂ ਜਿਥੇ ਚਰਚਾ ਕੀਤੀ ਗਈ, ਉੱਥੇ ਹੀ ਇਹ ਤੈਅ ਕੀਤਾ ਗਿਆ ਕਿ ਬੁੱਢੇ ਦਰਿਆ ਦੀ ਸਫਾਈ ਨੂੰ ਲੈ ਕੇ ਹਫਤੇ ਵਿੱਚ ਘੱਟੋ-ਘੱਟ ਇਕ ਦਿਨ ਜ਼ਰੂਰ ਮੀਟਿੰਗ ਕੀਤੀ ਜਾਵੇ। ਇਸ ਦੌਰਾਨ 'ਆਪ' ਵਿਧਾਇਕਾਂ ਵੱਲੋਂ ਇੰਡਸਟਰੀ ਵਾਲਿਆਂ ਵਲੋਂ ਇਸ ਬੁੱਢੇ ਦਰਿਆ 'ਚ ਸੁੱਟੇ ਜਾਂਦੇ ਕੈਮੀਕਲ ਵਾਲੇ ਪਾਣੀ ਦਾ ਮੁਦਾ ਵੀ ਚੁੱਕਿਆ ਗਿਆ। ਜਿਸ 'ਚ ਕਮੇਟੀ ਨੇ ਇਹ ਤੈਅ ਕੀਤਾ ਕਿ ਜਿਹੜੀ ਇੰਡਸਟਰੀ ਕੈਮੀਕਲ ਵਾਲਾ ਪਾਣੀ ਬੁੱਢੇ ਦਰਿਆ ਵਿੱਚ ਪਾਵੇਗੀ ਉਸ ਉੱਪਰ ਸਖ਼ਤ ਕਾਰਵਾਈ ਕੀਤੀ ਜਾਵੇਗੀ। Budha river in Ludhiana
ਬੁੱਢੇ ਦਰਿਆ ਦੀ ਸਫਾਈ ਦਾ ਕੰਮ ਜ਼ਲਦ ਹੋਵੇਗਾ ਮੁਕੰਮਲ:ਇਸ ਮੌਕੇ 'ਤੇ ਬੋਲਦੇ ਹੋਏ ਰਾਜ ਸਭਾ ਮੈਂਬਰ ਬਲਵੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਉਹ ਇਸ ਗੱਲ ਨੂੰ ਮੰਨਦੇ ਹਨ ਕਿ ਇਹ ਦਰਿਆ ਦੀ ਸਫਾਈ ਲਈ ਜੋ ਉਪਰਾਲੇ ਹੋਣੇ ਚਾਹੀਦੇ ਸਨ ਉਹ ਨਹੀਂ ਹੋਏ ਪਰ ਉਹਨਾਂ ਦੀ ਸਰਕਾਰ ਇਸ ਨੂੰ ਲੈ ਕੇ ਸੰਜੀਦਾ ਹੈ ਅਤੇ ਬੁੱਢੇ ਦਰਿਆ ਦੀ ਸਫਾਈ ਦਾ ਕੰਮ ਜ਼ਲਦ ਮੁਕੰਮਲ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਇੰਡਸਟਰੀ ਵਾਲੇ ਕੈਮੀਕਲ ਵਾਲਾ ਪਾਣੀ ਅਤੇ ਡਾਇਰੀਆ ਵਾਲੇ ਵੇਸਟ ਦਰਿਆ ਵਿੱਚ ਸੁੱਟਦੇ ਹਨ ਜਿਸ ਦੇ ਨਾਲ ਪਾਣੀ ਦੂਸ਼ਿਤ ਹੁੰਦਾ ਹੈ ।