ਲੁਧਿਆਣਾ:ਨਕੋਦਰ ਵਿੱਚ ਸ਼ਰੇਆਮ ਵਪਾਰੀ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਤੋਂ ਬਾਅਦ ਪੰਜਾਬ ਪੁਲਿਸ ਨੂੰ ਹੱਥਾਂ-ਪੈਰਾਂ ਦੀ ਪੈ ਚੁੱਕੀ ਹੈ। ਉੱਤਰ ਪ੍ਰਦੇਸ਼ ਅਤੇ ਬਿਹਾਰ ਵਰਗੇ ਹਾਲਾਤ ਹੁਣ ਪੰਜਾਬ ਵਿੱਚ ਬਣਨ ਲੱਗੇ ਹਨ। ਲਗਾਤਾਰ ਕਾਰੋਬਾਰੀਆਂ ਅਤੇ ਸੋਸ਼ਲ ਮੀਡੀਆ ਉੱਤੇ ਆਪਣੇ ਬਿਆਨਬਾਜ਼ੀ ਕਰਕੇ ਚਰਚਾ ਵਿੱਚ ਰਹਿਣ ਵਾਲਿਆਂ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਇਸ ਨੂੰ ਲੈ ਕੇ ਡੀਜੀਪੀ ਦੀ ਅਗਵਾਈ ਵਿੱਚ ਸੀਨੀਅਰ ਅਫ਼ਸਰਾਂ ਦੀ ਇੱਕ ਅਹਿਮ ਬੈਠਕ ਹੋਈ ਹੈ ਜਿਸ (strictness against extortion collectors) ਵਿੱਚ ਇਨ੍ਹਾਂ ਹਾਲਾਤਾਂ ਦੇ ਨਾਲ ਨਜਿੱਠਣ ਲਈ ਪੰਜਾਬ ਪੁਲਿਸ ਵੱਲੋਂ ਪਲਾਨ ਤਿਆਰ ਕੀਤਾ ਗਿਆ ਹੈ।
ਫਿਰੌਤੀ ਮੰਗਣ ਵਾਲਿਆਂ ਉੱਤੇ ਕੱਸਿਆ ਜਾਵੇਗਾ ਸ਼ਿਕੰਜਾ: ਇਸ ਮੀਟਿੰਗ ਬਾਰੇ ਲੁਧਿਆਣਾ ਦੇ ਡੀਸੀਪੀ ਵਰਿੰਦਰ ਬਰਾੜ ਵੱਲੋਂ ਪੁਸ਼ਟੀ ਕੀਤੀ ਗਈ ਹੈ ਅਤੇ ਨਾਲ ਹੀ ਕਿਹਾ ਗਿਆ ਹੈ ਕਿ ਇਸ ਮੀਟਿੰਗ ਦਾ ਕਾਰਨ ਕੀ ਸੀ ਉਨ੍ਹਾਂ ਦੱਸਿਆ ਕਿ ਨਕੋਦਰ ਵਿੱਚ ਹੋਈ ਇਸ ਘਟਨਾ ਤੋਂ ਬਾਅਦ ਪੰਜਾਬ ਪੁਲਿਸ ਨੇ ਗੈਂਗਸਟਰਾਂ ਅਤੇ ਗੈਂਗਸਟਰਾਂ ਦੇ ਨਾਂ ਉੱਤੇ ਫਿਰੌਤੀ ਮੰਗਣ ਵਾਲਿਆਂ ਅਤੇ ਅਤੇ ਧਮਕੀ ਦੇਣ ਵਾਲਿਆਂ 'ਤੇ ਸ਼ਿਕੰਜਾ ਕੱਸਣ ਦਾ ਪੂਰਾ ਪਲਾਨ ਬਣਾ ਲਿਆ ਹੈ।
ਸ਼ਿਕੰਜਾ ਕੱਸਣ ਦਾ ਪੂਰਾ ਪਲਾਨ ਬਣਾਇਆ ਗਿਆ:ਇਸ ਸਬੰਧੀ ਗੱਲਬਾਤ ਕਰਦੇ ਹੋਏ ਡੀਸੀਪੀ ਵਰਿੰਦਰ ਬਰਾੜ ਨੇ ਦੱਸਿਆ ਕਿ ਸਾਡੀ ਬੀਤੇ ਦਿਨ ਸੀਨੀਅਰ ਅਫਸਰਾਂ ਦੇ ਨਾਲ ਬੈਠਕ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਲਗਾਤਾਰ ਸਮਾਜ ਵਿਰੋਧੀ ਅਨਸਰਾਂ 'ਤੇ ਸ਼ਿਕੰਜਾ ਕੱਸਣ ਲਈ ਤਿਆਰੀ ਕਰ ਚੁੱਕੀ ਹੈ, ਪਰ ਉਨ੍ਹਾਂ ਇਹ ਜ਼ਰੂਰ ਕਿਹਾ ਕਿ ਸਾਡੇ ਕੁਝ ਫੋਰਸ ਵੀ ਕੁਝ ਕੰਮ ਜ਼ਰੂਰ ਹੈ। ਉਨ੍ਹਾਂ ਕਿਹਾ ਕਿ ਥਾਣਿਆਂ ਵਿੱਚ ਫੋਰਸ ਜੇਕਰ ਵਧੇਗੀ ਤਾਂ ਐਸਐਚਓ ਹੋਰ (ransom case in punjab) ਮਜ਼ਬੂਤ ਹੋਵੇਗਾ।