ਪੰਜਾਬ

punjab

ETV Bharat / state

ਮਾਤਾ ਚੰਦ ਕੌਰ ਕਤਲ ਮਾਮਲਾ: ਨਾਮਧਾਰੀ ਭਾਈਚਾਰੇ 'ਚ ਜਾਗੀ ਇਨਸਾਫ਼ ਦੀ ਆਸ - ਗੁਰਦੁਆਰਾ ਸ੍ਰੀ ਭੈਣੀ ਸਾਹਿਬ

ਮਾਤਾ ਚੰਦ ਕੌਰ ਕਤਲ ਮਾਮਲੇ ‘ਚ ਸੀਬੀਆਈ ਨੇ ਪਹਿਲੀ ਗ੍ਰਿਫ਼ਤਾਰੀ ਕਰ ਲਈ ਹੈ। ਨਾਮਧਾਰੀ ਸੰਪਰਦਾ ਦੇ ਮੁਖੀ ਰਹੇ ਸਤਿਗੁਰੂ ਜਗਜੀਤ ਸਿੰਘ ਦੀ ਧਰਮ ਪਤਨੀ ਮਾਤਾ ਚੰਦ ਕੌਰ (88) ਦੇ ਕਤਲ ਮਾਮਲੇ ਵਿੱਚ ਸੀ.ਬੀ.ਆਈ. ਨੇ ਲਗਭਗ ਤਿੰਨ ਸਾਲਾਂ ਬਾਅਦ ਪਹਿਲੀ ਗ੍ਰਿਫ਼ਤਾਰੀ ਕੀਤੀ ਹੈ।

ਫ਼ੋਟੋ

By

Published : Sep 29, 2019, 3:22 PM IST

ਲੁਧਿਆਣਾ: ਮਾਤਾ ਚੰਦ ਕੌਰ ਕਤਲ ਮਾਮਲੇ ‘ਚ ਸੀਬੀਆਈ ਨੇ ਪਹਿਲੀ ਗ੍ਰਿਫ਼ਤਾਰੀ ਕਰ ਲਈ ਹੈ। ਨਾਮਧਾਰੀ ਸੰਪਰਦਾ ਦੇ ਮੁਖੀ ਰਹੇ ਸਤਿਗੁਰੂ ਜਗਜੀਤ ਸਿੰਘ ਦੀ ਧਰਮ ਪਤਨੀ ਮਾਤਾ ਚੰਦ ਕੌਰ (88) ਦੇ ਕਤਲ ਮਾਮਲੇ ਵਿੱਚ ਸੀ.ਬੀ.ਆਈ. ਨੇ ਲਗਭਗ ਤਿੰਨ ਸਾਲਾਂ ਬਾਅਦ ਪਹਿਲੀ ਗ੍ਰਿਫ਼ਤਾਰੀ ਕੀਤੀ ਹੈ। ਸੀਬੀਆਈ ਨੇ ਪਲਵਿੰਦਰ ਸਿੰਘ ਡਿੰਪਾ ਨੂੰ ਹਿਰਾਸਤ ਵਿੱਚ ਲਿਆ, ਜੋ ਪਟਿਆਲਾ ਸੈਂਟਰਲ ਜੇਲ੍ਹ ਵਿੱਚ ਜਲੰਧਰ ਟਿਫ਼ਨ ਕਾਰ ਬੰਬ ਧਮਾਕੇ ਵਿੱਚ ਬੰਦ ਹੈ। ਇਸ ਨੂੰ ਮੋਹਾਲੀ ਸਥਿਤ ਜੀ.ਐ.ਸ ਸੇਖੋਂ ਦੀ ਸੀਬੀਆਈ ਦੀ ਸਪੈਸ਼ਲ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ 30 ਸਤੰਬਰ ਤੱਕ ਇਸ ਨੂੰ ਰਿਮਾਂਡ ਉੱਤੇ ਭੇਜ ਦਿੱਤਾ ਗਿਆ।

ਵੀਡੀਓ


ਦੱਸਣਯੋਗ ਹੈ ਕਿ 4 ਅਪ੍ਰੈਲ 2016 ਨੂੰ ਸ੍ਰੀ ਭੈਣੀ ਸਾਹਿਬ ਵਿੱਚ ਮਾਤਾ ਚੰਦ ਕੌਰ ਆਪਣੇ ਡਰਾਈਵਰ ਨਾਲ ਸਕੂਲ ਦਾ ਦੌਰਾ ਕਰਕੇ ਵਾਪਸ ਆ ਰਹੇ ਸਨ, ਜਿੱਥੇ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਮੱਥਾ ਟੇਕਣ ਦੇ ਬਹਾਨੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਸੀ। ਮਾਤਾ ਚੰਦ ਕੌਰ ਨੂੰ ਗੰਭੀਰ ਹਾਲਤ ਵਿੱਚ ਐੱਸ.ਪੀ.ਐੱਸ. ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਨੇ ਦਮ ਤੋੜ ਦਿੱਤਾ ਸੀ। ਪੰਜਾਬ ਸਰਕਾਰ ਵੱਲੋਂ ਕਤਲ ਕਾਂਡ ਦੀ ਜਾਂਚ ਸੀਬੀਆਈ ਦੇ ਸਪੁਰਦ ਕਰ ਦਿੱਤੀ ਗਈ ਸੀ ਪਰ ਇਹ ਕੇਸ਼ ਅਣਸੁਲਝਿਆ ਸੀ। ਇਹ ਘਟਨਾ ਗੁਰਦੁਆਰਾ ਸ੍ਰੀ ਭੈਣੀ ਸਾਹਿਬ ਵਿਖੇ ਵਾਪਰੀ ਸੀ ਜੋ ਲੁਧਿਆਣਾ ਤੋਂ 30 ਕਿਲੋਮੀਟਰ ਦੂਰ ਸਥਿਤ ਹੈ।


ਜਲੰਧਰ ਟਿਫਿ਼ਨ ਬੰਬ ਧਮਾਕੇ ਦੇ ਮੁੱਖ ਪਲਵਿੰਦਰ ਸਿੰਘ ਉਰਫ਼ ਡਿੰਪੀ ਨੂੰ ਅਕਤੂਬਰ 2018 ਵਿੱਚ ਬੈਂਕਾਕ `ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਪਲਵਿੰਦਰ ਸਿੰਘ ਉਰਫ਼ ਡਿੰਪੀ ਦਿੱਲੀ ਦਾ ਵਸਨੀਕ ਹੈ ਤੇ ਉਸ ਨੂੰ ਦਸੰਬਰ 2015 `ਚ ਜਲੰਧਰ ਦੇ ਮਕਸੂਦਾ ਪੁਲਿਸ ਥਾਣੇ ਅਧੀਨ ਪੈਂਦੇ ਪਿੰਡ ਦੁੱਗਰੀ `ਚ ਹੋਏ ਟਿਫਿ਼ਨ ਬੰਬ ਧਮਾਕੇ ਦਾ ਮੁੱਖ ਦੋਸ਼ੀ ਮੰਨਿਆ ਜਾਂਦਾ ਹੈ। ਧਮਾਕਿਆਂ ਤੋਂ ਬਾਅਦ ਉਹ ਕਥਿਤ ਤੌਰ `ਤੇ ਬੈਂਕਾਕ ਚਲਾ ਗਿਆ ਸੀ। ਬੈਂਕਾਕ `ਚ ਗ੍ਰਿਫ਼ਤਾਰੀ ਤੋਂ ਬਾਅਦ ਪਲਵਿੰਦਰ ਸਿੰਘ ਨੂੰ ਦੋ ਦਿਨਾਂ ਲਈ ਦਿੱਲੀ `ਚ ਰੱਖਿਆ ਗਿਆ ਸੀ। ਉਸ ਤੋਂ ਬਾਅਦ ਡੀਐੱਸਪੀ ਰਾਬੀਰ ਸਿੰਘ ਦੀ ਅਗਵਾਈ ਹੇਠ ਚੰਡੀਗੜ੍ਹ ਸੀਬੀਆਈ ਦੀ ਇੱਕ ਟੀਮ ਉਸ ਨੂੰ ‘ਝੂਠ-ਫੜਨ ਦਾ ਟੈਸਟ` ਕਰਨ ਲਈ ਚੰਡੀਗੜ੍ਹ ਲੈ ਕੇ ਆਈ ਸੀ।

ABOUT THE AUTHOR

...view details