ਪੰਜਾਬ

punjab

ETV Bharat / state

Master Tarlochan Singh News: ਅੱਜ ਹੋਵੇਗਾ ਮਾਸਟਰ ਤਰਲੋਚਨ ਸਿੰਘ ਦਾ ਸਸਕਾਰ,ਬੱਬੂ ਮਾਨ ਨਾਲ ਰਿਹਾ ਖ਼ਾਸ ਸਬੰਧ - Master Tarlochan Singh

ਮਾਸਟਰ ਤਰਲੋਚਨ ਸਿੰਘ ਦਾ ਅੱਜ ਸਸਕਾਰ ਕੀਤਾ ਜਾਵੇਗਾ। ਉਹਨਾਂ ਦੇ ਪਿੰਡ ਵਿਚ ਬਾਅਦ ਦੁਪਹਿਰ 2 ਵਜੇ ਹੋਣ ਵਾਲੀ ਇਸ ਆਖਰੀ ਰਸਮ ਵਿਚ ਉਹਨਾਂ ਦੇ ਖ਼ਾਸ ਦੋਸਤ ਗਾਇਕ ਬੱਬੂ ਮਾਨ ਵੀ ਪਹੁੰਚਣਗੇ।

Master Tarlochan Singh's cremation will be held today, Babu Maan no longer has a special relationship
Master Tarlochan Singh News: ਅੱਜ ਹੋਵੇਗਾ ਮਾਸਟਰ ਤਰਲੋਚਨ ਸਿੰਘ ਦਾ ਸਸਕਾਰ,ਬੱਬੂ ਮਾਨ ਨਾ ਰਿਹਾ ਖ਼ਾਸ ਸਬੰਧ

By

Published : Aug 12, 2023, 10:21 AM IST

Updated : Aug 12, 2023, 2:06 PM IST

Master Tarlochan Singh News: ਅੱਜ ਹੋਵੇਗਾ ਮਾਸਟਰ ਤਰਲੋਚਨ ਸਿੰਘ ਦਾ ਸਸਕਾਰ,ਬੱਬੂ ਮਾਨ ਨਾਲ ਰਿਹਾ ਖ਼ਾਸ ਸਬੰਧ

ਲੁਧਿਆਣਾ :ਪਾਲੀਵੁੱਡ ਇੰਡਸਟਰੀ ਨੂੰ ਸੁਪਰਹਿੱਟ ਫ਼ਿਲਮਾਂ ਦੇਣ ਵਾਲੇ ਤਰਲੋਚਨ ਸਿੰਘ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ। ਉਹਨਾਂ ਨੇ ਪੰਜਾਬੀ ਫਿਲਮ ਜਗਤ ਨੂੰ ਏਕਮ ਅਤੇ ਹਸ਼ਰ ਦੇ ਨਾਲ ਅਣਗਿਣਤ ਹੋਰ ਵੱਡੇ ਅਤੇ ਛੋਟੇ ਪਰਦੇ ਦੀਆਂ ਫਿਲਮਾਂ ਦਿੱਤੀਆਂ। ਇਹਨਾਂ ਫ਼ਿਲਮਾਂ ਦੇ ਲੇਖਕ ਅਤੇ ਕਈ ਦਹਾਕਿਆਂ ਤੋਂ ਪੰਜਾਬੀ ਸਾਹਿਤਕ ਅਕਾਦਮੀ ਨਾਲ ਜੁੜੇ ਉੱਘੇ ਸਾਹਿਤਕਾਰ ਤਰਲੋਚਨ ਸਿੰਘ ਦਾ ਸਸਕਾਰ ਅੱਜ ਉਹਨਾਂ ਦੇ ਸ਼ਹਿਰ ਲੁਧਿਆਣਾ ਵਿਖੇ ਹੋਵੇਗਾ। ਮਾਸਟਰ ਤਰਲੋਚਨ ਸਿੰਘ ਦੀ ਮੌਤ ਦੀ ਖ਼ਬਰ ਦਾ ਪਤਾ ਚੱਲਦੇ ਹੀ ਪੰਜਾਬੀ ਸਾਹਿਤਕ ਖੇਤਰਾਂ ਸਮੇਤ ਇਲਾਕੇ ਭਰ ਵਿਚ ਸੋਗ ਦੀ ਲਹਿਰ ਫੈਲ ਗਈ। ਮੈਟਰ ਤਰਲੋਚਨ ਸਿੰਘ ਉਂਝ ਤਾਂ ਆਪਣੇ ਖਿਤੇ ਕਾਰਨ ਮਸ਼ਹੂਰ ਸਨ. ਪਰ ਉਹਨਾਂ ਨੂੰ ਗਾਇਕ ਅਦਾਕਾਰ ਬੱਬੂ ਮਾਨ ਦੇ ਕਰੀਬ ਮੰਨਿਆ ਜਾਂਦਾ ਹੈ।

ਬੱਬੂ ਮਾਨ ਨਾਲ ਰਿਹਾ ਖ਼ਾਸ ਸਬੰਧ :ਤਰਲੋਚਨ ਸਿੰਘ ਨੇ ਬੱਬੂ ਮਾਨ ਦੀਆਂ ਦੋ ਫਿਲਮਾਂ ਏਕਮ ਤੇ ਹਸ਼ਰ ਲਿਖੀਆਂ। ਇਹਨਾਂ ਫਿਲਮਾਂ ਰਾਹੀਂ ਬੱਬੂ ਮਾਨ ਸੁਪਰਹਿੱਟ ਹੋਇਆ। ਭਾਵੇਂ ਉਮਰ ਦੇ ਲਿਹਾਜ ਤੋਂ ਕਹਿ ਲਈਏ ਜਾਂ ਸਾਹਿਤ ਜਗਤ 'ਚ ਤਜ਼ਰਬੇ ਪਾਸੋਂ ਮਾਸਟਰ ਤਰਲੋਚਨ ਸਿੰਘ ਨੂੰ ਬੱਬੂ ਮਾਨ ਆਪਣਾ ਉਸਤਾਦ ਮੰਨਦੇ ਸੀ। ਬੇਸ਼ੱਕ ਬੱਬੂ ਮਾਨ ਦੇ ਸੰਗੀਤਕ ਉਸਤਾਦ ਹੋਰ ਹਨ ਪ੍ਰੰਤੂ ਸਮਰਾਲਾ ਦੀ ਧਰਤੀ 'ਤੇ ਬੱਬੂ ਮਾਨ ਨੂੰ ਸੰਗੀਤ ਦੀ ਦੁਨੀਆਂ 'ਚ ਅੱਗੇ ਲੈ ਕੇ ਜਾਣ 'ਚ ਮਾਸਟਰ ਤਰਲੋਚਨ ਸਿੰਘ ਦਾ ਅਹਿਮ ਯੋਗਦਾਨ ਰਿਹਾ। ਇਹੀ ਕਾਰਨ ਹੈ ਕਿ ਆਪਣੇ ਇਸ ਉਸਤਾਦ ਦੀ ਮੌਤ ਦੀ ਖ਼ਬਰ ਸੁਣਦੇ ਹੀ ਬੱਬੂ ਮਾਨ ਨੇ ਆਪਣੇ ਸਾਰੇ ਵਿਦੇਸ਼ੀ ਪ੍ਰੋਗ੍ਰਾਮ ਰੱਦ ਕਰਕੇ ਵਤਨ ਉਡਾਰੀ ਮਾਰੀ। ਉਹ ਸ਼ਨੀਵਾਰ ਨੂੰ ਮਾਸਟਰ ਤਰਲੋਚਨ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨਗੇ ਅਤੇ ਮਾਸਟਰ ਤਰਲੋਚਨ ਸਿੰਘ ਦੇ ਅੰਤਿਮ ਦਰਸ਼ਨ ਕਰਦੇ ਹੋਏ ਅੰਤਿਮ ਸੰਸਕਾਰ 'ਚ ਵੀ ਸ਼ਾਮਲ ਹੋਣਗੇ।

ਇਸ ਮੌਕੇ ਲੇਖਕ ਮੰਚ ਪ੍ਰਧਾਨ ਦਲਜੀਤ ਸ਼ਾਹੀ ਨੇ ਦੱਸਿਆ ਕਿ ਮਾਲਵਾ ਕਾਲਜ ਵਿਖੇ ਜਦੋਂ ਬੱਬੂ ਮਾਨ ਨੂੰ ਸੰਗੀਤ ਦਾ ਇੰਚਾਰਜ ਬਣਾਇਆ ਗਿਆ ਸੀ ਤਾਂ ਉਦੋਂ ਤੋਂ ਉਹਨਾਂ ਦੀ ਜਾਣ ਪਛਾਣ ਬੱਬੂ ਮਾਨ ਦੇ ਨਾਲ ਹੋਈ। ਨੇੜਤਾ ਇੰਨੀ ਵਧ ਗਈ ਕਿ ਪਰਿਵਾਰਕ ਸਬੰਧ ਬਣ ਗਏ। ਬੱਬੂ ਸਮੇਤ ਹੋਰ ਵੀ ਜਿੰਨੇ ਸਾਥੀ ਸਨ,ਉਹ ਮਾਸਟਰ ਤਰਲੋਚਨ ਸਿੰਘ ਨੂੰ ਉਸਤਾਦ ਜੀ ਕਹਿ ਕੇ ਹੀ ਬੁਲਾਉਂਦੇ ਸੀ। ਦੋ ਫਿਲਮਾਂ ਲਿਖਣ ਮਗਰੋਂ ਮਾਸਟਰ ਤਰਲੋਚਨ ਸਿੰਘ ਨੇ ਬੱਬੂ ਮਾਨ ਦੀ ਫਿਲਮ ਬਾਜ਼ 'ਚ ਐਕਟਿੰਗ ਵੀ ਕੀਤੀ। ਕਾਲੇ ਦੌਰ ਦੀ ਗੱਲ ਕਰੀਏ ਤਾਂ ਮਾਸਟਰ ਤਰਲੋਚਨ ਸਿੰਘ ਨੇ ਐਮਰਜੈਂਸੀ ਦੇ ਦਿਨਾਂ 'ਚ ਆਪਣੀ ਕੋਰਿਓਗ੍ਰਾਫੀ ਨਾਲ ਲੋਕਾਂ ਨੂੰ ਜਾਗਰੂਕ ਕੀਤਾ। ਹਮੇਸ਼ਾਂ ਹੀ ਖਾਲਿਸਤਾਨ ਦਾ ਵਿਰੋਧ ਕਰਦੇ ਹੋਏ ਇਹ ਗੱਲ ਆਖੀ ਕਿ ਕਿਸੇ ਵੀ ਇੱਕ ਧਰਮ ਦਾ ਦੇਸ਼ ਕਦੇ ਕਾਮਯਾਬ ਦੇਸ਼ ਨਹੀਂ ਬਣ ਸਕਿਆ। ਪ੍ਰਧਾਨ ਸ਼ਾਹੀ ਨੇ ਦੱਸਿਆ ਕਿ ਮਾਸਟਰ ਤਰਲੋਚਨ ਸਿੰਘ ਦਾ ਅੰਤਿਮ ਸੰਸਕਾਰ ਸ਼ਨੀਵਾਰ ਬਾਅਦ ਦੁਪਹਿਰ 2 ਵਜੇ ਖੰਨਾ ਰੋਡ ਸਮਰਾਲਾ ਸ਼ਮਸ਼ਾਨਘਾਟ ਵਿਖੇ ਹੋਵੇਗਾ।

Last Updated : Aug 12, 2023, 2:06 PM IST

ABOUT THE AUTHOR

...view details