ਲੁਧਿਆਣਾ:ਅੰਮ੍ਰਿਤਪਾਲ ਨੂੰ ਗ੍ਰਿਫ਼ਤਾਰ ਕਰਨ ਲਈ ਪੰਜਾਬ ਪੁਲਿਸ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਸਦੇ ਸਾਥੀਆਂ ਨੂੰ ਵੀ ਲਗਾਤਾਰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ। ਖੰਨਾ ਪੁਲਸ ਵੱਲੋਂ ਗ੍ਰਿਫਤਾਰ ਕੀਤੇ ਗਏ ਅੰਮ੍ਰਿਤਪਾਲ ਦੀ ਸੁਰੱਖਿਆ ਦੇ ਵਿਚ ਤੈਨਾਤ ਤਜਿੰਦਰ ਸਿੰਘ ਉਰਫ ਗੋਰਖਾ ਨੂੰ ਲੈ ਕੇ ਖੰਨਾ ਪੁਲਿਸ ਨੇ ਵੀ ਕਈ ਅਹਿਮ ਖੁਲਾਸੇ ਕੀਤੇ ਹਨ। ਇਸ ਵਿੱਚ ਪਤਾ ਲੱਗਾ ਹੈ ਕਿ ਉਸ ਉੱਤੇ ਪਹਿਲਾਂ ਹੀ ਦੋ ਪਰਚੇ ਦਰਜ ਕੀਤੇ ਗਏ ਸਨ ਅਤੇ ਏਕੇਐਫ ਦਾ ਉਹ ਅਹਿਮ ਹਿੱਸਾ ਸੀ। ਐਸਐਸਪੀ ਨੇ ਦੱਸਿਆ ਕਿ ਅੰਮ੍ਰਿਤਪਾਲ ਦੀ ਅਗਵਾਈ ਦੇ ਵਿੱਚ ਇਹ ਖਾਲਿਸਤਾਨ ਦੀ ਮੰਗ ਨੂੰ ਲੈ ਕੇ ਹਥਿਆਰਬੰਦ ਸੰਘਰਸ਼ ਕਰਨ ਦੀ ਫ਼ਿਰਾਕ ਚ ਸਨ।
ਇਸ ਤਰ੍ਹਾਂ ਹੋਇਆ ਅੰਮ੍ਰਿਤਾਪਲ ਨਾਲ ਮਿਲਾਪ :ਬਿਕਰਮਜੀਤ ਸਿੰਘ ਨਾਂ ਦੇ ਸ਼ਖ਼ਸ ਵੱਲੋਂ ਗੋਰਖਾ ਨੂੰ ਅਮ੍ਰਿਤਪਾਲ ਦੇ ਨਾਲ ਮਿਲਾਇਆ ਗਿਆ ਸੀ।5 ਮਹੀਨੇ ਪਹਿਲਾਂ ਹੀ ਉਹ ਅੰਮ੍ਰਿਤਪਾਲ ਦੇ ਪਿੰਡ ਗਿਆ ਸੀ ਅਤੇ ਅੰਮ੍ਰਿਤਪਾਲ ਨੇ ਉਸ ਨੂੰ ਆਪਣੇ ਸੁਰੱਖਿਆ ਗਾਰਡ ਵਜੋਂ ਰੱਖਿਆ ਹੋਇਆ ਸੀ। ਐਸਐਸਪੀ ਨੇ ਖੁਲਾਸਾ ਕੀਤਾ ਹੈ ਕਿ ਇਹਨਾਂ ਨੂੰ ਜੱਲੂਪੁਰ ਪਿੰਡ ਵਿੱਚ ਕੁਝ ਥਾਂਵਾਂ ਉੱਤੇ ਫਾਇਰਿੰਗ ਰੇਂਜ ਖੋਲ੍ਹ ਕੇ ਫਾਇਰਿੰਗ ਦੀ ਪ੍ਰੈਕਟਿਸ ਵੀ ਕਰਵਾਈ ਜਾ ਰਹੀ ਸੀ, ਜਿਸ ਦੀਆਂ ਕੁਝ ਤਸਵੀਰਾਂ ਅਤੇ ਵੀਡੀਓ ਵੀ ਐਸਐਸਪੀ ਖੰਨਾ ਵੱਲੋਂ ਮੀਡੀਆ ਨਾਲ ਸਾਂਝੀਆਂ ਕੀਤੀਆਂ ਗਈਆਂ ਹਨ।
ਏਕੇਐੱਫ ਦੀ ਤਿਆਰੀ :ਤਜਿੰਦਰ ਸਿੰਘ ਅਜਨਾਲਾ ਵਿੱਚ ਦੇ ਕਾਂਡ ਦੌਰਾਨ ਵੀ ਅੰਮ੍ਰਿਤਪਾਲ ਸਿੰਘ ਦੇ ਨਾਲ ਮੌਜੂਦ ਸੀ। ਅਮ੍ਰਿਤਪਾਲ ਵੱਲੋਂ ਬਣਾਈ ਗਈ ਹੈ ਏਕੇਐੱਫ ਵਿੱਚ ਵੀ ਬਕਾਇਦਾ ਮੈਂਬਰਾਂ ਨੂੰ ਨੰਬਰ ਦਿਤੇ ਗਏ ਸਨ। ਇਸਦਾ ਮਤਲਬ ਅਨੰਦਪੁਰ ਖਾਲਸਾ ਫੌਜ ਰੱਖਿਆ ਗਿਆ ਸੀ। ਏਕੇਐੱਫ ਨਾਂ ਦਾ ਵੀ ਗਰੁੱਪ-1 ਬਣਾਇਆ ਗਿਆ ਸੀ, ਜਿਸ ਦਾ ਪੂਰਾ ਨਾਮ ਅੰਮ੍ਰਿਤਪਾਲ ਟਾਈਗਰ ਫੋਰਸ ਸੀ। ਨਵੇਂ ਨੌਜਵਾਨਾਂ ਨੂੰ ਇਸ ਪੋਸਟ ਵਿੱਚ ਭਰਤੀ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਸੀ ਅਤੇ ਵਰਗਲਾਇਆ ਜਾਂਦਾ ਸੀ।