ਪੰਜਾਬ

punjab

ETV Bharat / state

ਨਗਰ ਨਿਗਮ ਵੱਲੋਂ ਲੁਧਿਆਣਾ ਦੇ ਕਈ ਇਲਾਕਿਆਂ ਨੂੰ ਕੀਤਾ ਗਿਆ ਸੈਨੀਟਾਈਜ਼ - ਘਬਰਾਉਣ ਦੀ ਨਹੀਂ

ਲੁਧਿਆਣਾ ਹਲਕਾ ਪੱਛਮੀ ਦੇ ਵੱਖ-ਵੱਖ ਇਲਾਕਿਆਂ ’ਚ ਨਗਰ ਨਿਗਮ ਦੇ ਵੱਲੋਂ ਸੈਨੀਟਾਈਜ਼ ਕਰਵਾਇਆ ਗਿਆ। ਇਸ ਮੌਕੇ ਨਿਗਮ ਦੇ ਅਧਿਕਾਰੀ ਦੀਪਕ ਹੰਸ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਤੋਂ ਘਬਰਾਉਣ ਦੀ ਨਹੀਂ ਬਲਕਿ ਸੁਚੇਤ ਰਹਿਣ ਦੀ ਜ਼ਰੂਰਤ ਹੈ।

ਸੈਨੀਟਾਈਜ਼ ਕਰਦੇ ਹੋਏ ਨਿਗਮ ਦੇ ਅਧਿਕਾਰੀ
ਸੈਨੀਟਾਈਜ਼ ਕਰਦੇ ਹੋਏ ਨਿਗਮ ਦੇ ਅਧਿਕਾਰੀ

By

Published : May 18, 2021, 11:23 AM IST

ਲੁਧਿਆਣਾ :ਲਗਾਤਾਰ ਵਧ ਰਹੇ ਕਰੋਨਾ ਵਾਇਰਸ ਦੇ ਮਾਮਲਿਆਂ ਦੌਰਾਨ ਆਮ ਲੋਕਾਂ ਨੂੰ ਲੌਕਡਾਊਨ ਦੇ ਚੱਲਦਿਆਂ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ, ਉਥੇ ਹੀ ਨਗਰ ਨਿਗਮ ਦੇ ਵੱਲੋਂ ਹਲਕਾ ਪੱਛਮੀ ਦੇ ਵੱਖ-ਵੱਖ ਇਲਾਕਿਆਂ ਨੂੰ ਸੈਨੀਟਾਈਜ਼ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੀਪਕ ਹੰਸ ਨੇ ਕਿਹਾ ਕਿ ਵਿਧਾਇਕ ਰਕੇਸ਼ ਪਾਂਡੇ ਦੇ ਦਿਸ਼ਾ ਨਿਰਦੇਸ਼ ਦੇ ਚਲਿਆਂ ਵੱਖ-ਵੱਖ ਇਲਾਕਿਆਂ ਵਿੱਚ ਸੈਨਟਾਈਜੇਸ਼ਨ ਕੀਤੀ ਜਾ ਰਹੀ ਹੈ, ਤਾਂ ਕਿ ਲਗਾਤਾਰ ਵਧ ਰਹੇ ਕਰੋਨਾ ਵਾਇਰਸ ਦੇ ਮਾਮਲਿਆਂ ਤੋਂ ਨਿਜ਼ਾਤ ਮਿਲ ਸਕੇ ।

ਸੈਨੀਟਾਈਜ਼ ਕਰਦੇ ਹੋਏ ਨਿਗਮ ਦੇ ਅਧਿਕਾਰੀ

ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਤੋਂ ਘਬਰਾਉਣ ਦੀ ਨਹੀਂ ਬਲਕਿ ਸੁਚੇਤ ਰਹਿਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵੀ ਜ਼ਰੂਰਤਮੰਦਾਂ ਨੂੰ ਖਾਣ ਦੀ ਜਾ ਕਿਸੇ ਹੋਰ ਸਮਾਨ ਦੀ ਲੋੜ ਹੈ ਤਾਂ ਖਾਣਾ ਵੀ ਮੁਹੱਈਆ ਕਰਵਾਇਆ ਜਾਂਦਾ ਹੈ। ਉਨ੍ਹਾਂ ਕਿਹਾ ਜਿੱਥੇ ਵੀ ਸਾਨੂੰ ਸੈਂਨੀਟਾਈਜ਼ ਕਰਨ ਲਈ ਬੁਲਾਇਆ ਜਾਂਦਾ ਹੈ, ਅਸੀਂ ਆਪਣੀ ਟੀਮ ਸਮੇਤ ਉੱਥੇ ਜਾ ਇਲਾਕੇ ਨੂੰ ਸੈਂਨੀਟਾਈਜ਼ ਕੀਤਾ ਜਾਂਦਾ ਹੈ।

ਉਹਨਾਂ ਕਿਹਾ ਕਿ ਉਨ੍ਹਾਂ ਵੱਲੋਂ ਵਾਰਡ ਨੰਬਰ 84 ’ਚ ਸਪਰੇਅ ਕਰਵਾਈ ਜਾ ਰਹੀ ਹੈ ਤਾਂ ਜੋ ਇਲਾਕੇ ਦੇ ਲੋਕਾਂ ਅਤੇ ਆਲੇ-ਦੁਆਲੇ ਨੂੰ ਸੁਰੱਖਿਅਤ ਰੱਖਿਆ ਜਾ ਸਕੇ।

ਇਹ ਵੀ ਪੜ੍ਹੋ: ਸਹਿਕਰਮੀ ਮਹਿਲਾ ਮੁਲਾਜ਼ਮ ਨਾਲ ਰਿਲੇਸ਼ਨ ‘ਚ ਸਨ ਗੇਟਸ, ਅਸਤੀਫੇ ਤੋਂ ਪਹਿਲਾਂ ਚੱਲ ਰਹੀ ਸੀ ਜਾਂਚ- ਰਿਪੋਰਟ



ABOUT THE AUTHOR

...view details