ਪੰਜਾਬ

punjab

ETV Bharat / state

ਮੁੱਲਾਂਪੁਰ ਦਾਖਾ ਤੋਂ ਮਨਪ੍ਰੀਤ ਇਆਲੀ ਨੇ ਭਰੀ ਨਾਮਜ਼ਦਗੀ

ਲੁਧਿਆਣਾ ਤੋਂ ਮੁੱਲਾਂਪੁਰ ਦਾਖਾ ਦੇ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਇਆਲੀ ਨੇ ਸ਼ੁੱਕਰਵਾਰ ਨੂੰ ਆਪਣੀ ਨਾਮਜ਼ਦਗੀ ਦਾਖ਼ਲ ਕੀਤੀ। ਉਨ੍ਹਾਂ ਦੇ ਨਾਲ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਤੇ ਬਿਕਰਮ ਮਜੀਠੀਆ ਵੀ ਮੌਜੂਦ ਰਹੇ।

ਫ਼ੋਟੋ

By

Published : Sep 27, 2019, 5:16 PM IST

ਲੁਧਿਆਣਾ: ਮੁੱਲਾਂਪੁਰ ਦਾਖਾ ਤੋਂ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਇਆਲੀ ਨੇ ਸ਼ੁੱਕਰਵਾਰ ਨੂੰ ਆਪਣੀ ਨਾਮਜ਼ਦਗੀ ਦਾਖ਼ਲ ਕੀਤੀ। ਇਸ ਤੋਂ ਬਾਅਦ ਮਜੀਠੀਆ ਨੇ ਪ੍ਰੈੱਸ ਕਾਨਫ਼ਰੰਸ ਕਰਦਿਆਂ ਜੰਮ ਕੇ ਕਾਂਗਰਸ 'ਤੇ ਨਿਸ਼ਾਨੇ ਵਿੰਨ੍ਹੇ ਤੇ ਕਾਂਗਰਸ ਦੀ ਢਾਈ ਸਾਲ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਕੀਤੇ।

ਵੀਡੀਓ

ਇਸ ਮੌਕੇ ਪੱਤਰਕਾਰਾਂ ਦੇ ਮੁਖ਼ਾਤਿਬ ਹੁੰਦਿਆਂ ਬਿਕਰਮਜੀਤ ਸਿੰਘ ਮਜੀਠੀਆ ਨੇ ਦੱਸਿਆ ਕਿ ਕਾਂਗਰਸ ਸਰਕਾਰ ਨੇ ਬੀਤੇ ਢਾਈ ਸਾਲਾਂ ਵਿੱਚ ਇੱਕ ਵੀ ਕੰਮ ਨਹੀਂ ਕੀਤਾ ਤੇ ਲੋਕਾਂ ਨਾਲ ਵਾਅਦੇ ਕਰਕੇ ਸਰਕਾਰ ਮੁੱਕਰ ਗਈ। ਇਸ ਦੇ ਨਾਲ ਹੀ ਗੁੱਟਕਾ ਸਾਹਿਬ ਦੀ ਸੰਹੁ ਚੁੱਕ ਕੇ ਨਸ਼ੇ ਖ਼ਤਮ ਕਰਨ ਵਾਲੀ ਕਾਂਗਰਸ ਸਰਕਾਰ ਖ਼ੁਦ ਝੂਠੀ ਪੈ ਗਈ ਹੈ।

ਇਹ ਵੀ ਪੜ੍ਹੋ: ਵਿਕਰਮ ਦੀ ਹੋਈ ਹਾਰਡ ਲੈਂਡਿੰਗ, ਨਾਸਾ ਨੇ ਤਸਵੀਰਾਂ ਕੀਤੀਆਂ ਜਾਰੀ

ਮਜੀਠੀਆ ਨੇ ਕਾਂਗਰਸ ਦੇ ਮੁੱਲਾਂਪੁਰ ਦਾਖਾ ਤੋਂ ਉਮੀਦਵਾਰ ਕੈਪਟਨ ਸੰਧੂ 'ਤੇ ਵੀ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਉਹ ਏ.ਸੀ 'ਚ ਰਹਿਣ ਵਾਲੇ ਹਨ ਤੇ ਮੁੱਲਾਂਪੁਰ ਵਾਸੀ ਉਨ੍ਹਾਂ ਦਾ ਖ਼ਾਸ ਧਿਆਨ ਰੱਖਣ। ਅਕਾਲੀ ਆਗੂ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਜੋ ਵੀ ਗ਼ਲਤ ਫ਼ੈਸਲੇ ਲਏ ਹਨ, ਕੈਪਟਨ ਸੰਧੂ ਉਸ ਵਿੱਚ ਬਰਾਬਰੀ ਦੇ ਭਾਗੀਦਾਰ ਹਨ, ਕਿਉਂਕਿ ਉਹ ਕੈਪਟਨ ਦੇ ਸਲਾਹਕਾਰ ਹਨ।

ਉੱਧਰ ਮਨਪ੍ਰੀਤ ਇਆਲੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਜਿੰਨਾ ਵਿਕਾਸ ਮੁੱਲਾਂਪੁਰ ਦਾਖਾ ਦਾ ਹੋਇਆ, ਉਹ ਅੱਜ ਤੱਕ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਮੁੱਲਾਂਪੁਰ ਦਾਖਾ ਦਾ ਵਿਕਾਸ ਅਕਾਲੀ ਦਲ ਨੇ ਹੀ ਕਰਵਾਇਆ ਸੀ ਤੇ ਹੁਣ ਵੀ ਵਿਕਾਸ ਦੇ ਨਾਂਅ ਉੱਤੇ ਹੀ ਹੋ ਲੋਕਾਂ ਦੀ ਕਚਹਿਰੀ 'ਚ ਉਤਰਨਗੇ। ਦੱਸ ਦਈਏ, ਜ਼ਿਮਨੀ ਚੋਣਾਂ ਲਈ 21 ਅਕਤੂਬਰ ਨੂੰ ਵੋਟਿੰਗ ਹੋਣੀ ਹੈ ਜਦੋਂ ਕੇਸ ਦੇ ਨਤੀਜੇ 24 ਅਕਤੂਬਰ ਨੂੰ ਐਲਾਨੇ ਜਾਣਗੇ।

ABOUT THE AUTHOR

...view details