ਪੰਜਾਬ

punjab

ETV Bharat / state

15 ਸੋਨ ਤਗਮੇ ਜਿੱਤ ਚੁੱਕੀ ਮਨੀਸ਼ਾ ਘਰ ਦੇ ਗੁਜਾਰੇ ਲਈ ਚਲਾ ਰਹੀ ਕਰਿਆਨੇ ਦੀ ਦੁਕਾਨ, ਹੋਰਾਂ ਸੂਬਿਆਂ ਤੋਂ ਆ ਰਹੇ ਆਫਰ ਪਰ ਨਹੀਂ ਛੱਡਣਾ ਚਾਹੁੁੰਦੀ ਪੰਜਾਬ

15 ਸੋਨ ਤਗਮੇ ਜਿੱਤ ਚੁੱਕੀ ਮਨੀਸ਼ਾ ਘਰ ਦੇ ਗੁਜਾਰੇ ਲਈ ਕਰਿਆਨੇ ਦੀ ਦੁਕਾਨ ਚਲਾ ਰਹੀ ਹੈ। ਖਿਡਾਰਨ ਆਪਣੀ ਕਹਾਣੀ ਸੁਣਾਉਂਦਿਆਂ ਮਾਂ ਦੇ ਨਾਲ ਫੁੱਟ ਫੁੱਟ ਕੇ ਰੋ ਪਈ। ਗੁਆਂਢੀ ਸੂਬਿਆਂ ਤੋਂ ਆਏ ਆਫਰ ਪਰ ਪੰਜਾਬ ਦਾ ਨਾਂਅ ਚਮਕਾਉਣ ਲਈ ਕਰ ਰਹੀ ਦਿਨ ਰਾਤ ਮਿਹਨਤ...

ਲੁਧਿਆਣਾ ਦੀ ਸਾਫਟਬਾਲ ਖਿਡਾਰਨ ਮਨੀਸ਼ਾ
ਲੁਧਿਆਣਾ ਦੀ ਸਾਫਟਬਾਲ ਖਿਡਾਰਨ ਮਨੀਸ਼ਾ

By

Published : Apr 29, 2023, 7:03 PM IST

Updated : Apr 29, 2023, 8:23 PM IST

15 ਸੋਨ ਤਗਮੇ ਜਿੱਤ ਚੁੱਕੀ ਮਨੀਸ਼ਾ ਘਰ ਦੇ ਗੁਜਾਰੇ ਲਈ ਚਲਾ ਰਹੀ ਕਰਿਆਨੇ ਦੀ ਦੁਕਾਨ

ਲੁਧਿਆਣਾ:ਕਹਿੰਦੇ ਨੇ ਹਾਲਾਤ ਇਸ ਤਰ੍ਹਾਂ ਦੇ ਵੀ ਹੋਵੇ ਇਨਸਾਨ ਦਾ ਜਜ਼ਬਾ ਉਸ ਨੂੰ ਬੁਲੰਦੀਆਂ ਤੱਕ ਲੈ ਕੇ ਜਾਂਦਾ ਹੈ। ਕੁਝ ਲੁਧਿਆਣਾ ਦੇ ਸਲੱਮ ਇਲਾਕੇ ਦੀ ਰਹਿਣ ਵਾਲੀ ਮਨੀਸ਼ਾ ਕੁਮਾਰੀ ਦੀ ਵੀ ਅਜਿਹੀ ਹੀ ਕਹਾਣੀ ਹੈ। ਜਿਸ ਦਾ ਪਰਿਵਾਰ 30 ਸਾਲ ਪਹਿਲਾਂ ਹੀ ਲੁਧਿਆਣਾ ਆ ਕੇ ਵਸ ਗਿਆ ਸੀ। ਉਸ ਦਾ ਪਿਛੋਕੜ ਦੇ ਬਿਹਾਰ ਨਾਲ ਸਬੰਧਤ ਹੈ। ਉਸ ਵੇਲੇ ਪੰਜਾਬ ਦੇ ਲਈ ਹਰ ਪੱਧਰ 'ਤੇ ਖੇਡਾਂ 'ਚ ਹਿੱਸਾ ਲੈ ਕੇ ਲੁਧਿਆਣਾ ਦੇ ਨਾਲ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ।

2022 ਗੁਜਰਾਤ ਵਿੱਚ ਹੋਈਆਂ ਕੌਮੀ ਖੇਡਾਂ ਦੇ ਵਿੱਚ ਉਸਨੇ ਸਾਫਟਬਾਲ ਵਿਚ ਸੋਨੇ ਦਾ ਤਗਮਾ ਹਾਸਲ ਕੀਤਾ ਹੈ। ਉਸ ਦੀਆਂ ਉਪਲਬਧੀਆਂ ਨਾਲੋਂ ਉਸ ਦੀ ਮਿਹਨਤ ਕਿਤੇ ਜ਼ਿਆਦਾ ਹੈ। ਹੁਣ ਤੱਕ ਉਹ ਇੰਟਰ ਕਾਲਜ, ਇੰਟਰ ਯੂਨੀਵਰਸਿਟੀ ਨੈਸ਼ਨਲ, ਇੰਟਰਨੈਸ਼ਨਲ ਪੱਧਰ 'ਤੇ ਖੇਡ ਚੁੱਕੀ ਹੈ। ਇਸ ਦੇ ਬਾਵਜੂਦ ਆਪਣੇ ਘਰ ਦਾ ਗੁਜ਼ਾਰਾ ਚਲਾਉਣ ਲਈ ਕਰਿਆਨੇ ਦੀ ਦੁਕਾਨ ਚਲਾਉਂਦੀ ਹੈ। ਇਕ ਛੋਟੇ ਜਿਹੇ ਘਰ ਦੇ ਵਿੱਚ ਉਹ ਰਹੀ ਹੈ ਅਤੇ ਆਪਣੀ ਮਿਹਨਤ ਦੇ ਨਾਲ ਆਪਣੇ ਪਰਿਵਾਰ ਲਈ ਮਾਣ ਬਣੀ ਹੋਈ ਹੈ।

ਬਿਹਾਰ ਨੇ ਦਿੱਤਾ ਆਫਰ:ਮਨੀਸ਼ਾ ਦਾ ਇਕ ਭਰਾ ਹੈ ਉਸ ਦੇ ਪਿਤਾ ਕਿਸੇ ਫੈਕਟਰੀ ਦੇ ਵਿਚ ਨੌਕਰੀ ਕਰਦੇ ਹਨ। ਮਨੀਸ਼ਾ ਨੇ ਸਾਲ 2013 ਦੇ ਵਿੱਚ ਸਾਫਟਬਾਲ ਖੇਡਣੀ ਸ਼ੁਰੂ ਕੀਤੀ। ਜਿਸ ਤੋਂ ਬਾਅਦ ਪਿਛਲੇ 10 ਸਾਲ ਦੇ ਦੌਰਾਨ ਉਸ ਨੇ ਪੰਜਾਬ ਦੀ ਟੀਮ ਨੂੰ ਹਮੇਸ਼ਾ ਕੌਮੀ ਪੱਧਰ 'ਤੇ ਗੋਲਡ ਮੈਡਲ ਵੀ ਦਵਾਇਆ ਹੈ। ਜਦੋਂ ਪਹਿਲੀ ਵਾਰ ਉਹ ਪੰਜਾਬ ਦੇ ਲਈ ਖੇਡੀ ਤਾਂ ਬਿਹਾਰ ਦੀ ਟੀਮ ਨੂੰ ਹਰਾਉਣ ਤੋਂ ਬਾਅਦ ਬਿਹਾਰ ਵੱਲੋਂ ਉਸ ਨੂੰ ਬਿਹਾਰ ਆ ਕੇ ਖੇਡਣ ਲਈ ਆਫਰ ਕੀਤੀ ਗਈ।

29 ਸਾਲ ਦੀ ਉਮਰ 'ਚ ਖੇਡ ਜਾਰੀ: ਪਰ ਮਨੀਸ਼ਾ ਪੰਜਾਬ 'ਚ ਰਹਿ ਕੇ ਪੰਜਾਬ ਦਾ ਨਾਂ ਉੱਚਾ ਕਰਨਾ ਚਾਹੁੰਦੀ ਹੈ। ਗਰੀਬ ਪਰਿਵਾਰ ਤੋਂ ਸਬੰਧਤ ਹੋਣ ਦੇ ਬਾਵਜੂਦ ਉਸ ਦੇ ਪਰਿਵਾਰ ਨੇ ਕਦੇ ਵੀ ਉਸ ਨੂੰ ਖੇਡਣ ਤੋਂ ਨਹੀਂ ਰੋਕਿਆ। 29 ਸਾਲ ਦੀ ਉਮਰ ਦੇ ਵਿਚ ਵੀ ਉਹ ਖੇਡ ਰਹੀ ਹੈ। ਉਸ ਦੇ ਵਿਆਹ ਦਾ ਕਿਸੇ ਤਰ੍ਹਾਂ ਦਾ ਕੋਈ ਦਬਾਅ ਨਹੀਂ ਹੈ। ਜਦੋਂ ਕਿ ਇਸ ਪਿਛੋਕੜ ਨਾਲ ਉਹ ਸਬੰਧਤ ਹੈ ਅਕਸਰ ਹੀ ਉੱਥੇ ਘੱਟ ਹੀ ਉਮਰ ਦੇ ਵਿੱਚ ਲੜਕੀਆਂ ਦਾ ਵਿਆਹ ਕਰ ਦਿੱਤਾ ਜਾਂਦਾ ਹੈ।

ਮੌਜੂਦਾ ਸਰਕਾਰ ਦਾ ਕੀਤਾ ਧੰਨਵਾਦ:ਮਨੀਸ਼ਾ ਅਤੇ ਉਸ ਦੀ ਮਾਤਾ ਸਾਡੀ ਟੀਮ ਨਾਲ ਗੱਲਬਾਤ ਕਰਦੇ ਹੋਏ ਭਾਵੁਕ ਹੋ ਗਈਆਂ ਜਦੋਂ ਮਨੀਸ਼ਾ ਦੀ ਮਿਹਨਤ ਦੀ ਗੱਲ ਹੋਣ ਲੱਗੀ ਤਾਂ ਮਾਂ ਨੇ ਕਿਹਾ ਕਿ ਜਿੰਨੀ ਉਨ੍ਹਾਂ ਦੀ ਬੇਟੀ ਨੇ ਮਿਹਨਤ ਕੀਤੀ ਹੈ ਸ਼ਾਇਦ ਹੀ ਕਿਸੇ ਨੇ ਕੀਤੀ ਹੋਵੇਗੀ ਪਰ ਇਸ ਦੇ ਬਾਵਜੂਦ ਅੱਜ ਵੀ ਉਹ ਗਰੀਬੀ ਦੇ ਵਿਚ ਰਹਿ ਰਹੇ ਹਨ। ਪਿਛਲੀਆਂ ਸਰਕਾਰਾਂ ਵੱਲੋਂ ਕਿਸੇ ਕਿਸਮ ਦੀ ਰਾਹਤ ਪਰਿਵਾਰ ਨੂੰ ਨਹੀਂ ਦਿੱਤੀ ਗਈ। ਪੰਜਾਬ ਦੀ ਮੌਜੂਦਾ ਸਰਕਾਰ ਵੱਲੋਂ ਪੰਜ ਲੱਖ ਦਾ ਇਨਾਮ ਦਿੱਤਾ ਗਿਆ ਹੈ। ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਕਿਹਾ ਕਿ ਜੇਕਰ ਪਹਿਲਾਂ ਦੀਆਂ ਸਰਕਾਰਾਂ ਵੱਲੋਂ ਵੀ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਧਿਆਨ ਦਿੱਤਾ ਹੁੰਦਾ ਤਾਂ ਅੱਜ ਮਨੀਸ਼ਾ ਕਿਸੇ ਹੋਰ ਵੀ ਮੁਕਾਮ 'ਤੇ ਹੋਣੀ ਸੀ।

ਸਬ ਇੰਸਪੈਕਟਰ ਦੀ ਪੋਸਟ ਲਈ ਕੋਰਟ 'ਚ ਲੜ ਰਹੀ ਮਨੀਸ਼ਾ: ਸਾਲ 2016 ਦੇ ਵਿਚ ਮਨੀਸ਼ਾ ਵੱਲੋਂ ਸਬ ਇੰਸਪੈਕਟਰ ਦੀ ਪੋਸਟ ਭਰੀ ਗਈ ਸੀ ਪਰ ਉਸ ਨੂੰ ਨੌਕਰੀ ਹਾਲੇ ਤੱਕ ਨਹੀਂ ਮਿਲ ਸਕੀ ਇਹ ਮਾਮਲਾ ਕੋਰਟ ਵਿੱਚ ਚੱਲ ਰਿਹਾ ਹੈ। ਉਨ੍ਹਾਂ ਕਿਹਾ ਸਿਰਫ਼ ਮੈਂ ਹੀ ਨਹੀਂ ਸਗੋਂ ਮੇਰੇ ਨਾਲ ਦੀਆਂ ਕਈ ਲੜਕੀਆਂ ਹਨ ਜਿਹੜੀਆਂ ਨੌਕਰੀ ਤੋਂ ਵਾਂਝੀਆ ਰਹਿ ਗਈਆਂ ਹਨ। ਮਨੀਸ਼ਾ ਸਵੇਰੇ 4 ਵਜੇ ਉੱਠਦੀ ਹੈ ਪਹਿਲਾਂ ਗਰਾਊਂਡ ਜਾਂਦੀ ਹੈ। ਉਸ ਤੋਂ ਬਾਅਦ ਘਰ ਆ ਕੇ ਘਰ ਦਾ ਕੰਮ ਸਾਂਭਦੀ ਹੈ ਦੁਕਾਨ ਚਲਾਉਂਦੀ ਹੈ। ਮਨੀਸ਼ਾ ਲਈ ਇਹ ਸਭ ਸੌਖਾ ਨਹੀਂ ਹੈ ਕਿਉਂਕਿ ਉਹ ਕੰਗਣਵਾਲ ਇਲਾਕੇ ਵਿੱਚ ਰਹਿੰਦੀ ਹੈ ਜੋ ਉਸ ਦੇ ਗਰਾਊਂਡ ਤੋਂ 15 ਕਿਲੋਮੀਟਰ ਦੀ ਦੂਰੀ 'ਤੇ ਹੈ ਪਰ ਇਸ ਦੇ ਬਾਵਜੂਦ ਉਹ ਸਵੇਰੇ-ਸ਼ਾਮ ਰੋਜ਼ ਆਉਂਦੀ ਹੈ। ਮਨੀਸ਼ਾ ਦੀ ਦਿੱਖ ਵੀ ਲੜਕਿਆਂ ਵਰਗੀ ਹੈ।

ਮਨੀਸ਼ਾ ਦਾ ਸੁਪਨਾ: ਮਨੀਸ਼ਾ ਦਾ ਸੁਪਨਾ ਹੈ ਕਿ ਉਹ ਕੌਮਾਂਤਰੀ ਪੱਧਰ 'ਤੇ ਪੰਜਾਬ ਦੇ ਲਈ ਆਪਣੇ ਦੇਸ਼ ਲਈ ਮੈਡਲ ਲੈ ਕੇ ਆਏ, ਏਸ਼ੀਆ ਦੇ ਵਿੱਚ ਖੇਡਾਂ ਹੋਣ ਜਾ ਰਹੀਆਂ ਹਨ ਜਿਸ ਦੀ ਉਹ ਤਿਆਰੀ ਕਰ ਰਹੀ ਹੈ ਉਸ ਤੋਂ ਪਹਿਲਾਂ ਚੀਨ ਵਿਚ ਵੀ ਸਾਫਟਬਾਲ ਦੀ ਕੌਮਾਂਤਰੀ ਪੱਧਰ ਦੀਆਂ ਖੇਡਾਂ ਹੋਈਆਂ ਹਨ ਇਸ ਦਿਨ ਲਈ ਵੀ ਉਸ ਨੇ ਟਰਾਇਲ ਦੇਣੇ ਹਨ ਉਨ੍ਹਾਂ ਕਿਹਾ ਕਿ 60 ਲੜਕੀਆਂ ਚੋਂ 16 ਦੀ ਚੋਣ ਹੋਣੀ ਹੈ ਅਤੇ ਉਸਨੂੰ ਪੂਰੀ ਉਮੀਦ ਹੈ ਕਿ ਉਹ 16 ਵਿੱਚ ਹੋਵੇਗੀ।

ਇਹ ਵੀ ਪੜ੍ਹੋ:-ਅੱਠਵੀਂ 'ਚ ਅੱਵਲ ਰਹੀਆਂ ਵਿਦਿਆਰਥਣਾਂ ਨੂੰ ਪੰਜਾਬ ਸਰਕਾਰ ਦੇਵੇਗੀ ਇਨਾਮ, ਸੀਐੱਮ ਮਾਨ ਨੇ ਕੀਤਾ ਐਲਾਨ

Last Updated : Apr 29, 2023, 8:23 PM IST

ABOUT THE AUTHOR

...view details