ਲੁਧਿਆਣਾ: ਪਾਬੰਦੀ ਦੇ ਬਾਵਜੂਦ ਚਾਈਨਾ ਡੋਰ ਦੀ ਵਿਕਰੀ ਹੋ ਰਹੀ ਹੈ। ਲੋਕ ਖਰੀਦ ਰਹੇ ਹਨ ਤੇ ਬੇਕਸੂਰ ਇਸ ਦੇ ਸ਼ਿਕਾਰ ਹੋ ਰਹੇ ਹਨ। ਸਮਰਾਲਾ ਨੇੜੇ ਪਿੰਡ ਚਹਿਲਾਂ ਵਿਖੇ ਮੋਟਰਸਾਈਕਲ 'ਤੇ ਜਾ ਰਿਹਾ ਇੱਕ ਵਿਅਕਤੀ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਦਾ ਕਾਰਨ ਬਣੀ ਚਾਈਨਾ ਡੋਰ। ਨੌਜਵਾਨ ਦਾ ਚਾਈਨਾ ਡੋਰ ਨਾਲ ਗਲਾ ਕੱਟਿਆ ਗਿਆ।
ਚਾਈਨਾ ਡੋਰ ਨੇ ਵੱਢਿਆ ਨੌਜਵਾਨ ਦਾ ਗਲਾ - ਚਾਈਨਾ ਡੋਰ
ਸਮਰਾਲਾ 'ਚ ਮੋਟਰਸਾਈਕਲ 'ਤੇ ਜਾ ਰਹੇ ਇੱਕ ਨੌਜਵਾਨ ਦਾ ਚਾਈਨਾ ਡੋਰ ਨਾਲ ਗਲਾ ਕੱਟਿਆ ਗਿਆ। ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਜਿਥੇ ਉਸ ਦੇ ਪੰਦਰਾਂ ਟਾਂਕੇ ਲੱਗੇ ਹਨ।
ਵਿਅਕਤੀ ਨੂੰ ਜ਼ਖ਼ਮੀ ਹਾਲਤ ਵਿੱਚ ਸਿਵਲ ਹਸਪਤਾਲ ਸਮਰਾਲਾ ਵਿੱਚ ਭਰਤੀ ਕਰਾਇਆ ਗਿਆ ਜਿਥੇ ਉਸ ਦੇ ਪੰਦਰਾਂ ਟਾਂਕੇ ਲਗਾਏ ਗਏ ਹਨ। ਜਖਮੀਂ ਵਿਅਕਤੀ ਜੈਕਰਨ ਸਿੰਘ ਜਲੰਧਰ ਦੇ ਪਿੰਡ ਅਵਾਨ ਖਾਲਸਾ ਦਾ ਰਹਿਣ ਵਾਲਾ ਸੀ। ਉਹ ਕਿਸੇ ਕੰਮ ਲਈ ਖੰਨੇ ਜਾ ਰਿਹਾ ਸੀ ।
ਪ੍ਰਸ਼ਾਸਨ ਵੱਲੋਂ ਚਾਈਨਾ ਡੋਰ 'ਤੇ ਲਗਾਈ ਪਾਬੰਦੀ ਦਾ ਕੋਈ ਅਸਰ ਵੇਖਣ ਨੂੰ ਨਹੀਂ ਮਿਲ ਰਿਹਾ ਹੈ। ਅਜਿਹੇ ਹਾਦਸੇ ਸਾਫ਼ ਬਿਆਨ ਕਰ ਰਹੇ ਹਨ ਕਿ ਪਾਬੰਦੀ ਦੇ ਬਾਵਜੂਦ ਚਾਈਨਾ ਡੋਰ ਦੀ ਵਿਕਰੀ ਹੋ ਰਹੀ ਹੈ। ਜ਼ਾਹਿਰ ਤੌਰ 'ਤੇ ਪਹਿਲੇ ਗੁਨਾਹਗਾਰ ਖਰੀਦਦਾਰ ਤੇ ਵੇਚਣ ਵਾਲੇ ਹਨ ਪਰ ਚਾਈਨਾ ਡੋਰ ਦੀ ਵਿਕਰੀ ਪ੍ਰਸ਼ਾਸਨ ਦੀ ਵੀ ਨਾਕਾਮੀ ਹੈ।