ਪੰਜਾਬ

punjab

ETV Bharat / state

ਲੁਧਿਆਣਾ 'ਚ ਵਿਅਕਤੀ ਨੇ ਕੀਤੀ ਖੁਦਕੁਸ਼ੀ, ਮਰਨ ਤੋਂ ਪਹਿਲਾਂ ਗੁਆਂਢੀ ਦੀ ਦੁਕਾਨ ਨੂੰ ਲਾਈ ਅੱਗ - ਥਾਣਾ ਸਰਾਭਾ ਨਗਰ ਦੇ ਏਸੀਪੀ

ਲੁਧਿਆਣਾ 'ਚ ਦੋ ਪਰਿਵਾਰਾਂ ਦੀ ਆਪਸੀ ਲੜਾਈ ਦੌਰਾਨ ਇੱਕ ਵਿਅਕਤੀ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਜਦੋਂ ਕਿ ਮਰਨ ਤੋਂ ਪਹਿਲਾਂ ਉਸ ਨੇ ਗੁਆਂਢ 'ਚ ਜਿਨ੍ਹਾਂ ਨਾਲ ਲੜਾਈ ਸੀ, ਉਨ੍ਹਾਂ ਦੀ ਦੁਕਾਨ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ।

Man commits suicide in Ludhiana
ਲੁਧਿਆਣਾ 'ਚ ਵਿਅਕਤੀ ਨੇ ਕੀਤੀ ਖੁਦਕੁਸ਼ੀ

By

Published : Jun 8, 2020, 11:33 PM IST

ਲੁਧਿਆਣਾ: ਥਾਣਾ ਸਰਾਭਾ ਨਗਰ ਵਿਖੇ ਬੀਤੀ ਰਾਤ ਦੋ ਪਰਿਵਾਰਾਂ ਦੇ ਵਿੱਚ ਆਪਸੀ ਕਲੇਸ਼ ਹੋਇਆ। ਜਿਸ ਤੋਂ ਬਾਅਦ ਇੱਕ ਵਿਅਕਤੀ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਜਦੋਂ ਕਿ ਮਰਨ ਤੋਂ ਪਹਿਲਾਂ ਉਸ ਨੇ ਗੁਆਂਢ 'ਚ ਜਿਨ੍ਹਾਂ ਨਾਲ ਲੜਾਈ ਸੀ, ਉਨ੍ਹਾਂ ਦੀ ਦੁਕਾਨ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ।

ਲੁਧਿਆਣਾ 'ਚ ਵਿਅਕਤੀ ਨੇ ਕੀਤੀ ਖੁਦਕੁਸ਼ੀ

ਪੀੜਤ ਰਜਨੀ ਨੇ ਦੱਸਿਆ ਕਿ ਦੁਬੇ ਨਾਂਅ ਦਾ ਵਿਅਕਤੀ ਉਨ੍ਹਾਂ ਦੇ ਗੁਆਂਢ ਵਿੱਚ ਰਹਿੰਦਾ ਸੀ ਅਤੇ ਅਕਸਰ ਸ਼ਰਾਬ ਪੀ ਕੇ ਉਨ੍ਹਾਂ ਨਾਲ ਲੜਦਾ ਸੀ। ਬੀਤੀ ਰਾਤ ਵੀ ਉਸ ਨੇ ਸ਼ਰਾਬ ਪੀ ਕੇ ਉਨ੍ਹਾਂ ਨਾਲ ਝਗੜਾ ਕੀਤਾ, ਜਿਸ ਤੋਂ ਬਾਅਦ ਖੁਦ ਨੂੰ ਮਾਰ ਕੇ ਇਲਜ਼ਾਮ ਉਨ੍ਹਾਂ 'ਤੇ ਲਾਉਣ ਦੀਆਂ ਧਮਕੀਆਂ ਵੀ ਦਿੱਤੀਆਂ ਅਤੇ ਇਸ ਦੀ ਉਨ੍ਹਾਂ ਨੇ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ।

ਪੀੜਤ ਨੇ ਕਿਹਾ ਕਿ ਖੁਦ ਨੂੰ ਮਾਰਨ ਤੋਂ ਪਹਿਲਾਂ ਉਸ ਨੇ ਉਨ੍ਹਾਂ ਦੀ ਦੁਕਾਨ ਨੂੰ ਅੱਗ ਲਗਾ ਦਿੱਤੀ, ਜਿਸ ਵਿੱਚ ਉਨ੍ਹਾਂ ਦਾ ਸਾਰਾ ਕੁਝ ਸੜ ਕੇ ਸੁਆਹ ਹੋ ਗਿਆ। ਪੀੜਤ ਨੇ ਇਨਸਾਫ਼ ਦੀ ਮੰਗ ਕੀਤੀ ਹੈ ਅਤੇ ਕਿਹਾ ਕਿ ਉਸਦੀ ਖੁਦਕੁਸ਼ੀ ਦੇ ਵਿੱਚ ਉਨ੍ਹਾਂ ਦਾ ਕੋਈ ਹੱਥ ਨਹੀਂ।

ਇਹ ਵੀ ਪੜੋ: ਗੁਰੂ ਘਰਾਂ 'ਚ ਲੰਗਰ ਚਾਲੂ ਰਹਿਣਗੇ: ਭਾਈ ਗੋਬਿੰਦ ਸਿੰਘ ਲੌਂਗੋਵਾਲ

ਉਧਰ ਦੂਜੇ ਪਾਸੇ ਥਾਣਾ ਸਰਾਭਾ ਨਗਰ ਦੇ ਏਸੀਪੀ ਸਮੀਰ ਵਰਮਾ ਨੇ ਦੱਸਿਆ ਹੈ ਕਿ ਇੱਕ ਪ੍ਰਵਾਸੀ ਜਿਸ ਦੀ ਉਮਰ 30-35 ਸਾਲ ਦੇ ਵਿੱਚ ਸੀ, ਉਸ ਦੀ ਲਾਸ਼ ਬਰਾਮਦ ਹੋਈ ਹੈ। ਜਿਸ ਨੇ ਮੁੱਢਲੀ ਜਾਂਚ ਮੁਤਾਬਕ ਖੁਦਕੁਸ਼ੀ ਕੀਤੀ ਹੈ। ਉਨ੍ਹਾਂ ਕਿਹਾ ਕਿ ਆਪਣੇ ਆਪ ਨੂੰ ਅੱਗ ਲਾਉਣ ਤੋਂ ਪਹਿਲਾਂ ਉਸ ਦਾ ਗੁਆਂਢ 'ਚ ਹੀ ਰਹਿੰਦੇ ਪਰਿਵਾਰ ਨਾਲ ਝਗੜਾ ਵੀ ਹੋਇਆ ਸੀ। ਸਮੀਰ ਵਰਮਾ ਨੇ ਕਿਹਾ ਕਿ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਿਹਾ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ।

ABOUT THE AUTHOR

...view details