ਪੰਜਾਬ

punjab

ETV Bharat / state

ਕੈਪਟਨ ਨੇ ਪਤਨੀ ਨਾਲ ਕੀਤੀ ਕੁੱਟਮਾਰ, ਵੀਡੀਓ ਹੋਈ ਵਾਇਰਲ - ludhiana

ਲੁਧਿਆਣਾ ਤੋਂ ਕੁੱਟਮਾਰ ਦਾ ਸੀਸੀਟੀਵੀ ਵੀਡੀਓ ਲਗਾਤਾਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਮਰਚੈਂਟ ਨੇਵੀ ਦਾ ਇੱਕ ਕੈਪਟਨ ਕੁੱਟਮਾਰ ਕਰਦਾ ਨਜ਼ਰ ਆ ਰਿਹਾ ਹੈ। ਪੀੜਤਾਂ ਨੇ ਪ੍ਰਸ਼ਾਸ਼ਨ ਤੋਂ ਇਨਸਾਫ ਦੀ ਮੰਗ ਕੀਤੀ ਹੈ।

ਕੈਪਟਨ ਵਲੌਂ ਪਤਨੀ ਨਾਲ ਕੁੱਟਮਾਰ ਕਰਨ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ

By

Published : Apr 8, 2019, 9:09 PM IST

ਲੁਧਿਆਣਾ: ਸੋਸ਼ਲ ਮੀਡੀਆ 'ਤੇ ਇੱਕ ਲਗਾਤਾਰ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਵਿਅਕਤੀ ਇੱਕ ਔਰਤ ਨੂੰ ਬੁਰੀ ਤਰ੍ਹਾਂ ਕੁੱਟਦਾ ਹੋਇਆ ਨਜ਼ਰ ਆ ਰਿਹਾ ਹੈ। ਦਰਅਸਲ ਇਹ ਵੀਡੀਓ ਲੁਧਿਆਣਾ ਦੇ ਕੋਟ ਮੰਗਲ ਸਿੰਘ ਇਲਾਕੇ ਦਾ ਹੈ। ਜਿੱਥੇ ਮਰਚੈਂਟ ਨੇਵੀ 'ਚ ਤੈਨਾਤ ਇੱਕ ਕੈਪਟਨ ਨੇ ਆਪਣੀ ਪਤਨੀ ਨੂੰ ਬੁਰੀ ਤਰ੍ਹਾਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਨੇ ਆਇਆ ਹੈ। ਪੀੜਤਾਂ ਨੇ ਆਪਣਾ ਦਰਦ ਬਿਆਨ ਕਰਦਿਆਂ ਇਨਸਾਫ ਦੀ ਮੰਗ ਕੀਤੀ ਹੈ। ਕਰਦਿਆਂ ਇੱਕ ਵੀਡੀਓ ਕੀਤੀ ਹੈ।

ਵੀਡੀਓ।

ਪੀੜਤਾਂ ਨਵਪ੍ਰੀਤ ਕੌਰ ਨੇ ਦੱਸਿਆ ਕਿ ਲਗਭਗ 6.5 ਸਾਲ ਪਹਿਲਾਂ ਉਸਦਾ ਵਿਆਹ ਮਰਚੈਂਟ ਨੇਵੀ 'ਚ ਕੰਮ ਕਰਨ ਵਾਲੇ ਕੈਪਟਨ ਦਲਜੀਤ ਸਿੰਘ ਦੇ ਨਾਲ ਹੋਇਆ ਸੀ। ਪਰ ਉਸ ਦਾ ਸਹੁਰਾ ਪਰਿਵਾਰ ਉਸ ਵਿਆਹ ਤੋਂ ਖੁਸ਼ ਨਹੀਂ ਸੀ। ਜਿਸ ਕਰਕੇ ਉਨ੍ਹਾਂ ਦੇ ਆਪਸੀ ਝਗੜੇ ਚੱਲ ਰਹੇ ਸੀ। ਪਰ ਬੀਤੇ ਦਿਨ ਅਚਾਨਕ ਉਸਦਾ ਪਤੀ ਆਪਣੇ ਦੋਸਤ ਦੇ ਨਾਲ ਆਇਆ ਅਤੇ ਘਰ ਤੋਂ ਬਾਹਰ ਕਰ ਕੇ ਕੁੱਟਮਾਰ ਕਰਨ ਲਗਾ। ਦੁਜੇ ਪੀੜਤਾਂ ਦਾ ਸੀਸੀਟੀਵੀ ਵੀਡੀਓ ਲਗਾਤਾਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

ABOUT THE AUTHOR

...view details