ਲੁਧਿਆਣਾ: ਸ਼ਹਿਰ ਦੇ ਸੁੰਦਰਨਗਰ ਨੇੜੇ ਕਾਲੀ ਸੜਕ ’ਤੇ ਸਥਿਤ ਸਨ ਗ੍ਰੇਸ ਫੈਬਰਿਕ ਫੈਕਟਰੀ ’ਚ ਦੂਜੀ ਇਮਾਰਤ ਅੰਦਰ ਬਣੇ ਗੋਦਾਮ ਵਿੱਚ ਅਚਾਨਕ ਅੱਗ ਲੱਗਣ (fire breaks out Sun Grace Fabric factory Ludhiana) ਨਾਲ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ। ਇਸ ਘਟਨਾ ਦੀ ਸੂਚਨਾ ਅੱਗ ਬੁਝਾਊ ਅਮਲੇ ਨੂੰ ਸੂਚਿਤ ਕੀਤਾ ਗਿਆ ਤੇ ਸੁੰਦਰਨਗਰ ਸਬ ਸਟੇਸ਼ਨ ਤੋਂ ਗੱਡੀ ਮੰਗਾ ਕੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕੀਤਾ।
ਸਨ ਗ੍ਰੇਸ ਫੈਬਰਿਕ ਫੈਕਟਰੀ ਵਿੱਚ ਭਿਆਨਕ ਅੱਗ ਲੱਗੀ ਅੱਗ ਜ਼ਿਆਦਾ ਹੋਣ ਕਰਕੇ ਲੁਧਿਆਣਾ ਸਬ ਸਟੇਸ਼ਨ ਤੋਂ ਵੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾ ਕੇ ਚਾਰ ਘੰਟੇ ਦੀ ਕੜੀ ਮੁਸ਼ੱਕਤ ਤੋਂ ਬਾਅਦ ਅੱਗ ਉੱਤੇ ਕਾਬੂ ਪਾਇਆ ਗਿਆ। ਇਸ ਘਟਨਾ ਵਿੱਚ ਫੈਕਟਰੀ ਵਿੱਚ ਪਿਆ ਲੱਖਾਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਹੈ।
ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਅੱਗ ਬੁਝਾਊ ਅਮਲੇ ਦੇ ਇੰਸਪੈਕਟਰ ਨੇ ਦੱਸਿਆ ਕਿ ਤੜਕਸਾਰ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਮਿਲੀ ਸੀ ਜਿਸ ਤੋਂ ਬਾਅਦ ਤੁਰੰਤ ਪਹਿਲਾਂ ਨੇੜਲੇ ਸਬ ਸਟੇਸ਼ਨ ਤੋਂ ਗੱਡੀ ਭੇਜੀ ਗਈ ਅਤੇ ਫਿਰ ਅੱਗ ਜ਼ਿਆਦਾ ਵੇਖ ਕੇ ਬਾਕੀ ਸਟੇਸ਼ਨਾਂ ਤੋਂ ਵੀ ਗੱਡੀਆਂ ਮੰਗਾ ਕੇ ਅੱਗ ਉੱਤੇ ਕਾਬੂ ਪਾਇਆ ਗਿਆ।
ਅਧਿਕਾਰੀ ਨੇ ਦੱਸਿਆ ਕਿ ਫੈਕਟਰੀ ਦੇ ਵਿੱਚ ਫਾਇਰ ਸੇਫਟੀ ਇੰਕਵਿਪਮੈਂਟ ਤਾਂ ਲੱਗੇ ਹੋਏ ਸਨ ਪਰ ਜਿਹੋ ਜਿਹੇ ਹੋਣੇ ਚਾਹੀਦੇ ਸਨ ਅਜਿਹੇ ਨਹੀਂ ਸਨ ਇਸ ਨੂੰ ਲੈ ਕੇ ਫੈਕਟਰੀ ’ਤੇ ਐਕਸ਼ਨ ਵੀ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਹੋਵੇਗੀ। ਉਨ੍ਹਾਂ ਕਿਹਾ ਕਿ ਜੇਕਰ ਫੈਕਟਰੀ ਦੇ ਮਾਲਕ ਦੀ ਅਣਗਹਿਲੀ ਹੋਵੇਗੀ ਤਾਂ ਇਸ ਸਬੰਧੀ ਕਾਰਵਾਈ ਵੀ ਹੋਵੇਗੀ
ਸਨ ਗ੍ਰੇਸ ਫੈਬਰਿਕ ਫੈਕਟਰੀ ਵਿੱਚ ਭਿਆਨਕ ਅੱਗ ਲੱਗੀ ਇਹ ਵੀ ਪੜ੍ਹੋ:ਦਰਦਨਾਕ ਹਾਦਸਾ: ਅਣਪਛਾਤੇ ਵਾਹਨ ਦੀ ਟੱਕਰ ਨਾਲ ਕਾਰ ਨੂੰ ਲੱਗੀ ਅੱਗ, ਡਰਾਈਵਰ ਜ਼ਿੰਦਾ ਸੜਿਆ