ਲੁਧਿਆਣਾ: ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ (Akali leader Bikram Singh Majithia) ਵੱਲੋਂ ਆਮ ਆਦਮੀ ਪਾਰਟੀ ਦੇ ਸਾਂਸਦ ਸੰਜੇ ਸਿੰਘ (MP Sanjay Singh) ਖ਼ਿਲਾਫ਼ ਅਦਾਲਤ ਵਿਚ ਦਾਇਰ ਕੀਤੇ ਮਾਣਹਾਨੀ ਕੇਸ ਦੀ ਸੁਣਵਾਈ 1 ਅਕਤੂਬਰ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਅਦਾਲਤ ਵਿਚ ਕੋਈ ਖ਼ਾਸ ਕਾਰਵਾਈ ਨਹੀਂ ਹੋਈ ਸੰਜੇ ਸਿੰਘ ਆਪਣੇ ਵਕੀਲਾਂ ਨਾਲ ਅਦਾਲਤ ਵਿਚ ਪੇਸ਼ ਹੋਏ ਸਨ।
ਸੰਜੇ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਤੇ ਕਾਂਗਰਸ (Akali and Congress) ਸਰਕਾਰ 'ਤੇ ਤਿੱਖੇ ਸ਼ਬਦੀ ਵਾਰ ਕੀਤੇ ਨਾਲ ਹੀ ਕਿਹਾ ਕਿ ਉਹ ਸੱਚ ਦੀ ਲੜਾਈ ਲੜ ਰਹੇ ਹਨ ਅਤੇ ਇਸ ਜੰਗ ਦੇ ਵਿਚ ਉਹ ਜਿੱਤਕੇ ਰਹਿਣਗੇ ਬੀਤੇ ਦਿਨੀਂ ਹੀ ਉਨ੍ਹਾਂ ਦੇ ਖ਼ਿਲਾਫ਼ ਅਦਾਲਤ (court) ਵੱਲੋਂ ਵਾਰੰਟ ਜਾਰੀ ਕੀਤੇ ਗਏ ਸਨ ਜਿਸ ਤੋਂ ਬਾਅਦ ਉਨ੍ਹਾਂ ਨੇ ਨਿੱਜੀ ਮੁਚਲਕੇ ਤੇ ਜ਼ਮਾਨਤ ਲਈ ਅਤੇ ਹੁਣ ਉਨ੍ਹਾਂ ਨੂੰ ਕੇਸ ਦੀ ਲਈ ਲੁਧਿਆਣਾ (ludhiana) ਆਉਣਾ ਪੈ ਰਿਹਾ ਹੈ ਸੰਜੇ ਸਿੰਘ ਨੇ ਮੋਦੀ ਦੀ ਭਾਜਪਾ ਸਰਕਾਰ ਨੂੰ ਜਾਨਵਰਾਂ ਦੀ ਸਰਕਾਰ ਦੱਸਿਆ।
ਝਾੜੂ ਦੇ ਮੰਤਰੀ ਨੇ ਝਾੜੇ ਅਕਾਲੀ ਤੇ ਕਾਂਗਰਸੀ ਸੰਜੇ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਿਆ ਅਕਾਲੀ ਦਲ ਖੇਤੀ ਕਾਨੂੰਨਾਂ ਦੇ ਵਿਰੁੱਧ ਕਾਲਾ ਦਿਵਸ ਮਨਾ ਰਿਹਾ ਹੈ ਉਨ੍ਹਾਂ ਕਿਹਾ ਕਿ ਇਹ ਸਭ ਡਰਾਮੇਬਾਜ਼ੀ ਹੈ ਕਿਉਂਕਿ ਜਦੋਂ ਇਹ ਕਾਨੂੰਨ ਪਾਸ ਹੋ ਰਹੇ ਸਨ ਤਾਂ ਅਕਾਲੀ ਦਲ ਇਸ ਵਿੱਚ ਹਿੱਸੇਦਾਰ ਸੀ ਭਾਜਪਾ ਦੇ ਨਾਲ ਉਨ੍ਹਾਂ ਦੀ ਭਾਈਵਾਲ ਸੀ ਉੱਥੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੀ ਇਸ ਤੇ ਹਸਤਾਖਰ ਹੋਏ ਨੇ ਉਹਨਾਂ ਕਿਹਾ ਕਿ ਇਹ ਦੋਵੇਂ ਪਾਰਟੀਆਂ ਹੁਣ ਕਿਸਾਨ ਹਿਤੈਸ਼ੀ ਹੋਣ ਦਾ ਡਰਾਮਾ ਰਚ ਰਹੀਆਂ ਨੇ ਉਥੇ ਹੀ ਦੂਜੇ ਪਾਸੇ ਜਦੋਂ ਮੋਦੀ ਸਰਕਾਰ ਬਾਰੇ ਪੁੱਛਿਆ ਗਿਆ ਉਨ੍ਹਾਂ ਨੇ ਕਿਹਾ ਕਿ ਉਹ ਸਰਕਾਰ ਜਾਨਵਰਾਂ ਤੋਂ ਵੀ ਬਦਤਰ ਹੈ ਕਿਉਂਕਿ ਜਾਨਵਰ ਮੈਨੂੰ ਵੀ ਜੇਕਰ ਕੋਈ ਖਾਣਾ ਖਿਲਾਉਂਦਾ ਹੈ ਜਾਂ ਅੰਡੇ ਦਿੰਦਾ ਹੈ ਤਾਂ ਉਸ ਦੇ ਵਫ਼ਾਦਾਰ ਹੁੰਦੇ ਨੇ ਪਰ ਮੋਦੀ ਸਰਕਾਰ ਅੰਨ ਦੇਣ ਵਾਲਿਆਂ ਦੀ ਹੀ ਵਫ਼ਾਦਾਰ ਨਹੀਂ ਉੱਧਰ ਜਦੋਂ ਸੀਐਮ ਚਿਹਰੇ ਨੂੰ ਲੈ ਕੇ ਸਵਾਲ ਕੀਤਾ ਗਿਆ ਉਨ੍ਹਾਂ ਕਿਹਾ ਪਾਰਟੀ ਹੀ ਤੈਅ ਕਰੇਗੀ ਭਗਵੰਤ ਮਾਨ ਦੇ ਮੁੱਦੇ ਤੇ ਵੀ ਸੰਜੇ ਸਿੰਘ ਚੁੱਪੀ ਸਾਧੀ ਰਹੇ[
ਪੰਜਾਬ ਚ 2022 ਦੀਆਂ ਵਿਧਾਨ ਸਭਾਂ ਚੋਣਾਂ ਨੇੜੇ ਆ ਰਹੀਆਂ ਹਨ ਜਿਸਨੂੰ ਲੈਕੇ ਹਰ ਸਿਆਸੀ ਪਾਰਟੀ ਆਪਣੀ ਗੁਆਚੀ ਜ਼ਮੀਨ ਦੀ ਤਲਾਸ਼ ਚ ਜ਼ੋਰ ਮਾਰ ਰਹੀ ਹੈ, ਦੂਜੇ ਪਾਸੇ ਕਿਸਾਨੀ ਮੁੱਦਾ ਸਿਖਰਾਂ 'ਤੇ ਪਹੁੰਚਿਆ ਹੈ ਸਿਆਸਦਾਨ ਕਿਸਾਨਾਂ ਦੇ ਮੱਦੇ ਤੇ ਵੀ ਭਖਦੇ ਤੰਦੂਰ ਚ ਸਿਆਸੀ ਰੋਟੀਆਂ ਸੇਕਣ ਚ ਲੱਗੇ ਹਨ।
ਇਹ ਵੀ ਪੜ੍ਹੋ:ਪੰਜਾਬ 'ਚ ਚੋਣਾਂ ਨੇੜੇ ਆਉਂਦਿਆਂ ਹੀ ਕਿਉਂ ਵਾਪਰਦੀਆਂ ਹਨ ਬੇਅਦਬੀ ਦੀਆਂ ਘਟਨਾਵਾਂ ?