ਸੂਬੇ 'ਚ ਮਹਾਂਸ਼ਿਵਰਾਤਰੀ ਦੀਆਂ ਰੌਣਕਾਂ, 500 ਸਾਲ ਪੁਰਾਣੇ ਮੰਦਰ 'ਚ ਲੱਗੀ ਭਗਤਾਂ ਦੀ ਭੀੜ - punjab news
ਦੇਸ਼ ਭਰ 'ਚ ਮਨਾਇਆ ਜਾ ਰਿਹਾ ਮਹਾਂਸ਼ਿਵਰਾਤਰੀ ਦਾ ਤਿਉਹਾਰ। ਲੁਧਿਆਣਾ ਦੇ ਪੁਰਾਤਨ ਮੰਦਰ 'ਚ ਲੱਗੀ ਸ਼ਰਧਾਲੂਆਂ ਦੀ ਭੀੜ। ਭਗਤਾਂ ਦੀ ਮਾਨਤਾ- ਮੰਦਰ 'ਚੋਂ ਪ੍ਰਗਟ ਹੋਇਆ ਸੀ ਸ਼ਿਵਲਿੰਗ।
ਸੰਗਲਾ ਸ਼ਿਵਾਲਾ ਮੰਦਰ
ਲੁਧਿਆਣਾ: ਪੂਰੇ ਦੇਸ਼ 'ਚ ਮਹਾਂਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਪੰਜਾਬ 'ਚ ਭਗਵਾਨ ਸ਼ਿਵ ਅਤੇ ਮਾਤਾ ਪਾਰਬਤੀ ਦੇ ਸ਼ਰਧਾਲੂਆਂ 'ਚ ਖ਼ਾਸਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਲੁਧਿਆਣਾ ਦੇ ਪੁਰਾਤਨ ਸੰਗਲਾ ਸ਼ਿਵਾਲਾ ਮੰਦਿਰ ਵਿੱਚ ਸਵੇਰ ਤੋਂ ਹੀ ਭਗਤਾਂ ਦੀ ਭਾਰੀ ਭੀੜ ਵੇਖਣ ਨੂੰ ਮਿਲ ਰਹੀ ਹੈ।
ਉੰਝ ਤਾਂ ਹਰ ਸ਼ਹਿਰ ਤੇ ਪਿੰਡ 'ਚ ਬਣੇ ਮੰਦਰਾਂ ਚ ਸ਼ਰਧਾਲੂ ਨਤਮਸਤਕ ਹੋ ਰਹੇ ਹਨ ਪਰ ਸੰਗਲਾ ਸ਼ਿਵਾਲਾ ਮੰਦਰ ਦੀ ਇਤਿਹਾਸਕ ਮਾਨਤਾ ਹੋਣ ਕਾਰਨ ਇਥੇ ਵੱਧ ਭੀੜ ਲੱਗੀ ਹੋਈ ਹੈ। ਸ਼ਰਧਾਲੂ ਦੂਰ-ਦਰਾਜ ਤੋਂ ਇਥੇ ਮੱਥਾ ਟੇਕਣ ਆ ਰਹੇ ਹਨ।