ਲੁਧਿਆਣਾ:ਮਹਾਰਾਜਾ ਦਲੀਪ ਸਿੰਘ ਦਾ ਜਨਮ 6 ਸਤੰਬਰ 1838 ਵਿੱਚ ਹੋਇਆ ਸੀ ਅਤੇ ਉਹਨਾਂ ਦੀ ਮੌਤ 22 ਅਕਤੂਬਰ 1893 ਵਿੱਚ ਇੰਗਲੈਂਡ ਅੰਦਰ ਹੋਈ ਸੀ। ਦੱਸ ਦਈਏ ਕਿ ਮਹਾਰਾਜਾ ਦਲੀਪ ਸਿੰਘ ਸਿੱਖ ਰਾਜ ਦੇ ਆਖਰੀ ਵਾਰਿਸ ਸਨ, ਦਲੀਪ ਸਿੰਘ ਨੂੰ ਬਲੈਕ ਪ੍ਰਿੰਸ ਆਫ ਪੇਰਥਸ਼ਿਰ ਵੀ ਕਿਹਾ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਦੇ ਨਾਲ ਸੰਧੀ ਤੋਂ ਬਾਅਦ ਜਦੋਂ ਅੰਗਰੇਜ਼ਾਂ ਨੇ ਪੰਜਾਬ ਉੱਤੇ ਕਬਜ਼ਾ ਕੀਤਾ ਤਾਂ ਉਹ ਜਾਣਦੇ ਸਨ ਕਿ ਉਨ੍ਹਾਂ ਦੇ ਵਾਰਿਸ ਆਪਣੀ ਹਕੂਮਤ ਵਾਪਸ ਕਰਨ ਲਈ ਜ਼ਰੂਰ ਇਕਜੁੱਟ ਹੋਣਗੇ। ਮਹਾਰਾਜਾ ਰਣਜੀਤ ਸਿੰਘ ਦੀ ਰਾਣੀ ਜਿੰਦ ਕੌਰ ਦਾ ਇੱਕੋ ਹੀ ਪੁੱਤਰ ਸੀ, 1849 ਵਿੱਚ ਅੰਗਰੇਜ਼ਾਂ ਤੇ ਸਿੱਖਾਂ ਦੀ ਦੂਸਰੀ ਜੰਗ ਪਿੱਛੋਂ ਅੰਗਰੇਜ਼ਾਂ ਨੇ ਪੰਜਾਬ ਤੇ ਕਬਜ਼ਾ ਕਰ ਲਿਆ ਸੀ। ਜਿਸ ਤੋਂ ਬਾਅਦ ਅੰਗਰੇਜ਼ੀ ਹਕੂਮਤ ਨੇ ਬੜੀ ਹੀ ਚਾਲਾਕੀ ਦੇ ਨਾਲ ਪੰਜਾਬ ਦੇ ਵਿੱਚ ਦਲੀਪ ਸਿੰਘ ਨੂੰ ਇੰਗਲੈਂਡ ਲਿਜਾ ਕੇ ਵਾਪਸ ਪੰਜਾਬ ਆਉਣ ਹੀ ਨਹੀਂ ਦਿੱਤਾ।
ਬੱਸੀਆਂ ਦੀ ਹਵੇਲੀ ਦਾ ਇਤਿਹਾਸ:- ਇੰਗਲੈਂਡ ਜਾਣ ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੇ ਫ਼ਰਜ਼ੰਦ ਦਲੀਪ ਸਿੰਘ ਨੇ ਲੁਧਿਆਣਾ ਦੇ ਵਿਧਾਨਸਭਾ ਹਲਕੇ ਵਿੱਚ ਸਥਿਤ ਕੋਠੀ ਬੱਸੀਆਂ ਵਿੱਚ ਹੀ ਇੰਗਲੈਂਡ ਜਾਣ ਤੋਂ ਪਹਿਲਾਂ ਆਖਰੀ ਰਾਤ ਗੁਜ਼ਾਰੀ ਸੀ। ਦਲੀਪ ਸਿੰਘ ਨੂੰ 7 ਸਾਲ ਦੀ ਉਮਰ ਵਿੱਚ ਤਖ਼ਤ ਉੱਤੇ ਬਿਠਾ ਦਿੱਤਾ ਗਿਆ ਸੀ। ਪਰ ਲਾਹੌਰ ਦਰਬਾਰ ਉੱਤੇ ਅੰਗਰੇਜ਼ੀ ਹਕੂਮਤ ਵੱਲੋਂ ਕਬਜ਼ਾ ਕਰਨ ਤੋਂ ਬਾਅਦ ਦਲੀਪ ਸਿੰਘ ਅਤੇ ਮਹਾਰਾਣੀ ਜਿੰਦਾ ਨੂੰ ਇੰਗਲੈਂਡ ਭੇਜਣ ਲਈ ਇੱਕ ਰੂਟ ਨਿਰਧਾਰਿਤ ਕੀਤਾ ਗਿਆ ਸੀ।
ਜਿਸ ਰੂਟ ਵਿੱਚ ਰਾਏਕੋਟ ਦੀ ਕੋਠੀ ਬੱਸੀਆਂ ਵੀ ਆਈ, ਜਿੱਥੇ ਮਹਾਰਾਜਾ ਦਲਿਪ ਸਿੰਘ ਨੇ ਆਖਰੀ ਰਾਤ ਗੁਜ਼ਾਰੀ ਸੀ, ਜਿਸ ਤੋਂ ਬਾਅਦ ਉਹ ਇੰਗਲੈਂਡ ਚੱਲੇ ਗਏ। ਜਿੱਥੋਂ ਉਹਨਾਂ ਨੂੰ ਵਾਪਿਸ ਨਹੀਂ ਆਉਣ ਦਿੱਤਾ ਗਿਆ। ਕਿਉਂਕਿ ਅੰਗਰੇਜ਼ੀ ਹਕੂਮਤ ਜਾਣਦੀ ਸੀ ਕਿ ਜੇਕਰ ਹੋ ਸਕੇ ਤਾਂ ਮੁੜ ਸਿੱਖ ਰਾਜ ਸਥਾਪਿਤ ਕਰਨ ਲਈ ਅੰਗਰੇਜ਼ਾਂ ਨਾਲ ਟੱਕਰ ਲੈਣਗੇ ਫੌਜ ਬਣਾਉਣਗੇ।