ਪੰਜਾਬ

punjab

ETV Bharat / state

ਚਾਰਲੀ ਚੈਪਲਿਨ ਬਣ ਕੇ ਸੜਕ 'ਤੇ ਜਾਂਦੇ ਲੋਕਾਂ ਦਾ ਕਰਦਾ ਹੈ ਮਨੋਰੰਜਨ, ਆਪ ਕਰ ਰਿਹਾ ਗਰੀਬੀ 'ਚ ਗੁਜ਼ਾਰਾ

ਲੁਧਿਆਣਾ ਦੇ ਵਿੱਚ ਮਾਨ ਸਿੰਘ ਰੋਜ਼ ਚਾਰਲੀ ਚੈਪਲਿਨ (Maan Singh becomes Charlie Chaplin every day in Ludhiana ) ਬਣ ਕੇ ਘੁੰਮ ਰਿਹਾ ਹੈ। ਮਾਨ ਸਿੰਘ ਚਾਰਲੀ ਚੈਪਲਿਨ ਬਣ ਕੇ ਮਨੋਰੰਜਨ ਕਰਦਾ ਹੈ। ਮਾਨ ਸਿੰਘ ਦੁਕਾਨ ਉਤੇ ਕੰਮ ਕਰਦਾ ਹੈ ਉਹ ਚਾਰਲੀ ਚੈਪਲਿਨ ਜਾਂ ਜੋਕਰ ਬਣ ਕੇ ਲੋਕਾਂ ਨੂੰ ਅਕਾਰਸ਼ਿਤ ਕਰਦਾ ਹੈ। ਉਹ 10 ਹਜ਼ਾਰ ਮਹੀਨੇ ਉਤੇ ਕੰਮ ਕਰਦਾ ਹੈ। ਇਸ ਮਹਿੰਗਾਈ ਦੇ ਦੌਰ ਵਿੱਚ ਇੰਨੇ ਥੋੜੇ ਪੈਸਿਆਂ ਵਿੱਚ ਗੁਜ਼ਾਰਾ ਕਰਨਾ ਮੁਸ਼ਕਿਲ ਹੈ।

By

Published : Dec 23, 2022, 9:45 PM IST

Charlie Chaplin in Ludhiana
Charlie Chaplin in Ludhiana

Charlie Chaplin in Ludhiana

ਲੁਧਿਆਣਾ: ਪੰਜਾਬ ਦੇ ਵਿੱਚ ਕੜਾਕੇ ਦੀ ਠੰਡ ਪੈ ਰਹੀ ਹੈ ਅਤੇ ਮਿਹਨਤਕਸ਼ ਲੋਕ ਇਸ ਦੇ ਬਾਵਜੂਦ ਦਿਨ-ਰਾਤ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਹਨ। ਲੁਧਿਆਣਾ ਦੀ ਘੁਮਿਆਰ ਮੰਡੀ ਵਿਚ ਚਾਰਲੀ ਚੈਪਲਿਨ ਬਣ ਕੇ ਮਾਨ ਸਿੰਘ ਵੀ (Maan Singh becomes Charlie Chaplin every day in Ludhiana) ਲੋਕਾਂ ਨੂੰ ਹਸਾਉਣ ਦਾ ਕੰਮ ਕਰ ਰਿਹਾ ਹੈ। 10 ਸਾਲ ਦੀ ਉਮਰ ਤੋਂ ਉਹ ਵੱਖ-ਵੱਖ ਕਿਰਦਾਰ ਨਿਭਾ ਕੇ ਆਪਣੇ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਹੈ। ਉਸ ਦੇ ਪਿਤਾ ਤੋਂ ਅਤੇ ਦਿੱਲੀ ਰਾਜ ਕੁਮਾਰ ਸਟੂਡੀਓ ਤੋਂ ਉਸ ਨੇ ਇਹ ਕੰਮ ਸਿੱਖਿਆ ਸੀ।

ਦਿੱਲੀ ਤੋਂ ਲੁਧਿਆਣਾ ਆਇਆ: ਪਹਿਲਾਂ ਦਿੱਲੀ ਦੇ ਵਿਚ ਅਤੇ ਹੁਣ ਲੁਧਿਆਣਾ ਦੇ ਵਿੱਚ ਹੋ ਇਹ ਕੰਮ ਕਰ ਰਿਹਾ ਹੈ। ਘਰ ਦੇ ਹਾਲਾਤਾਂ ਨੇ ਉਸ ਨੂੰ ਇਹ ਕੰਮ ਕਰਨ ਲਈ ਮਜ਼ਬੂਰ ਕਰ ਦਿੱਤਾ ਪਰ ਹੁਣ ਉਸ ਨੇ ਇਨ੍ਹਾਂ ਕਿਰਦਾਰਾਂ ਨੂੰ ਆਪਣੇ ਅੰਦਰ ਸਮੋ ਲਿਆ ਹੈ। ਲੋਕਾਂ ਦੇ ਲਈ ਖਿੱਚ ਦਾ ਕੇਂਦਰ ਬਣਿਆ ਰਹਿੰਦਾ ਹੈ ਹਰ ਆਉਣ ਜਾਣ ਵਾਲੇ ਦੇ ਚਿਹਰੇ ਉਤੇ ਮੁਸਕਾਨ ਲਿਆਉਣ ਦਾ ਕੰਮ ਕਰਦਾ ਹੈ।

ਪਿਤਾ ਤੋਂ ਅਤੇ ਦਿੱਲੀ ਰਾਜ ਕੁਮਾਰ ਸਟੂਡੀਓ ਤੋਂ ਸਿੱਖਿਆ ਕੰਮ : ਮਾਨ ਸਿੰਘ ਨੇ ਦੱਸਿਆ ਕਿ ਇਹ ਸਾਡਾ ਪੁਸ਼ਤੈਨੀ ਕੰਮ ਹੈ ਉਸ ਦੇ ਪਿਤਾ ਪਹਿਲਾਂ ਇਹ ਕੰਮ ਕਰਿਆ ਕਰਦੇ ਸਨ। ਜਦੋਂ ਉਹਨਾਂ ਦੀ ਮੌਤ ਹੋ ਗਈ ਤਾਂ ਉਸ ਦੇ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਮਹਿਜ਼ 10 ਸਾਲ ਦੀ ਉਮਰ ਦੇ ਵਿਚ ਉਸ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਦਿੱਲੀ ਸਟੂਡੀਓ ਦੇ ਵਿੱਚ ਪਹਿਲਾਂ ਉਸ ਨੇ ਇਹ ਕੰਮ ਸਿੱਖਿਆ ਅਤੇ ਫਿਰ ਲੁਧਿਆਣਾ ਆ ਕੇ ਇਸ ਦੀ ਸ਼ੁਰੂਆਤ ਕੀਤੀ। ਹੁਣ ਉਹ 10 ਹਜ਼ਾਰ ਰੁਪਏ ਮਹੀਨੇ ਦੀ ਤਨਖਾਹ ਉਤੇ ਕੱਪੜਿਆਂ ਦੇ ਸ਼ੋਅਰੂਮ ਦੇ ਵਿੱਚ ਕੰਮ ਕਰਦਾ ਹੈ। ਠੰਡ ਗਰਮੀ ਬਾਰਿਸ਼ ਦੀ ਪ੍ਰਵਾਹ ਕੀਤੇ ਬਿਨਾਂ ਸਾਰਾ ਦਿਨ ਗਾਹਕਾਂ ਨੂੰ ਆਪਣੇ ਵੱਖ-ਵੱਖ ਕਿਰਦਾਰਾਂ ਦੇ ਨਾਲ ਆਕਰਸ਼ਿਤ ਕਰ ਕੇ ਦੁਕਾਨ ਦੇ ਵਿਚ ਭੇਜਦਾ ਹੈ।

ਘਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ: ਮਾਨ ਸਿੰਘ ਨੇ ਦੱਸਿਆ ਕਿ ਉਸ ਦੇ ਤਿੰਨ ਬੱਚੇ ਹਨ ਅਤੇ ਅੱਜ-ਕੱਲ੍ਹ ਮਹਿੰਗਾਈ ਦੇ ਦੌਰ ਦੇ ਵਿਚ ਘਰ ਦਾ ਗੁਜ਼ਾਰਾ ਕਰਨਾ ਹੀ ਬਹੁਤ ਮੁਸ਼ਕਿਲ ਕੰਮ ਹੈ। ਉਨ੍ਹਾਂ ਕਿਹਾ ਕਿ ਉਹ ਚਾਰਲੀ ਚੈਪਲਨ ਦੀ ਜ਼ਿੰਦਗੀ ਤੋਂ ਕਾਫੀ ਪ੍ਰਭਾਵਿਤ ਹੋਇਆ ਹੈ। ਬਚਪਨ ਦੇ ਵਿਚ ਉਸ ਨੇ ਚਾਰਲੀ ਚੈਪਲਿਨ ਦੀਆਂ ਫ਼ਿਲਮਾਂ ਵੇਖੀਆਂ ਸਨ। ਇਸ ਤੋਂ ਇਲਾਵਾ ਮੇਰਾ ਨਾਮ ਜੋਕਰ ਫਿਲਮ ਵੇਖ ਕੇ ਵੀ ਉਹ ਕਾਫੀ ਪ੍ਰਭਾਵਿਤ ਹੋਇਆ। ਇਸ ਤੋਂ ਬਾਅਦ ਉਸ ਨੇ ਕਦੀ ਜੌਕਰ ਦਾ ਕਿਰਦਾਰ ਨਿਭਾਉਣਾ ਸ਼ੁਰੂ ਕੀਤਾ ਅਤੇ ਕਦੇ ਚਾਰਲੀ ਚੈਪਲਿਨ ਦੀ ਪੋਸ਼ਾਕ ਦੇ ਵਿੱਚ ਆਉਂਦਾ ਹੈ।

ਸਾਰਾ ਦਿਨ ਦੁਕਾਨ ਦੇ ਬਾਹਰ ਗਾਹਕਾਂ ਨੂੰ ਦਿੰਦਾ ਹੈ ਅਵਾਜ਼ਾਂ: ਮਾਨ ਸਿੰਘ ਨੇ ਦੱਸਿਆ ਕਿ ਉਸ ਨੂੰ ਇਹ ਪੂਰਾ ਮੇਕਅੱਪ ਕਰਨ ਦੇ ਵਿਚ ਲਗਭਗ ਇਕ ਘੰਟੇ ਦਾ ਸਮਾਂ ਲਗਦਾ ਹੈ ਜਿਸ ਤੋਂ ਬਾਅਦ ਹੁਣ ਦੁਕਾਨ 'ਤੇ ਸਵੇਰੇ ਆ ਕੇ ਖੜਾ ਹੋ ਜਾਂਦਾ ਹੈ। ਸਾਰਾ ਦਿਨ ਲੋਕਾਂ ਨੂੰ ਆਵਾਜ਼ਾਂ ਦਿੰਦਾ ਹੈ ਦੁਕਾਨ ਦੇ ਵਿਚ ਭੇਜਦਾ ਹੈ। ਉਨ੍ਹਾਂ ਕਿਹਾ ਕਿ ਮੇਰੇ ਇਹ ਕਿਰਦਾਰ ਨਿਭਾਉਣ ਦੇ ਨਾਲ 25 ਫ਼ੀਸਦੀ ਤੱਕ ਗਾਹਕਾਂ 'ਤੇ ਅਸਰ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਹੁਣ ਇੰਨਾ ਕਿਰਦਾਰਾਂ ਨੂੰ ਉਸ ਨੇ ਆਪਣੇ ਅੰਦਰ ਸਮੋ ਲਿਆ ਹੈ ਭਾਵੇਂ ਉਹ ਅੰਦਰੋਂ ਜਿੰਨਾ ਮਰਜ਼ੀ ਦੁਖੀ ਹੋਵੇ ਪਰ ਚਿਹਰੇ 'ਤੇ ਮੁਸਕਾਨ ਰਹਿੰਦੀ ਹੈ ਉਨ੍ਹਾਂ ਦੱਸਿਆ ਕਿ ਲੋਕ ਉਸ ਕੋਲ ਆ ਕੇ ਸੈਲਫੀਆਂ ਖਿਚਾਉਂਦੇ ਹਨ ਬੱਚੇ ਉਸ ਨੂੰ ਦੇਖ ਖੁਸ਼ ਹੁੰਦੇ ਹਨ।

ਇਹ ਵੀ ਪੜ੍ਹੋ:-Year Ender 2022: ਇਸ ਸਾਲ ਇਹਨਾਂ ਗੀਤਾਂ ਦਾ ਰਿਹਾ ਯੂਟਿਊਬ ਉਤੇ ਦਬਦਬਾ, ਦੇਖੋ ਪੂਰੀ ਲਿਸਟ

ABOUT THE AUTHOR

...view details