ਪੰਜਾਬ

punjab

ETV Bharat / state

ਲਗਜ਼ਰੀ ਗੱਡੀਆਂ ਚੋਰੀ ਕਰਨ ਵਾਲੇ ਗਿਰੋਹ ਦੇ 2 ਮੈਂਬਰ ਕਾਬੂ, 16 ਗੱਡੀਆਂ ਬਰਾਮਦ - ਗੱਡੀਆਂ ਬਰਾਮਦ

ਪੁਲਿਸ ਨੇ ਲਗਜ਼ਰੀ ਕਾਰਾਂ ਚੋਰੀ ਕਰਕੇ ਉਹਨਾਂ ’ਤੇ ਜਾਅਲੀ ਨੰਬਰ ਲਗਾ ਕੇ ਵੇਚਣ ਵਾਲੇ ਗਿਰੋਹ ਦੇ 2 ਮੈਂਬਰਾਂ ਨੂੰ ਕਾਬੂ ਕੀਤਾ ਗਿਆ ਹੈ। ਇਸ ਗਿਰੋਹ ’ਚ ਕਾਰ ਪਾਰਕਿੰਗ ਮਾਲਕ ਵੀ ਸ਼ਾਮਲ ਹੈ।

ਲਗਜ਼ਰੀ ਗੱਡੀਆਂ ਚੋਰੀ ਕਰਨ ਵਾਲੇ ਗਰੋਹ ਦੇ 2 ਮੈਂਬਰ ਕਾਬੂ, 16 ਗੱਡੀਆਂ ਬਰਾਮਦ
ਲਗਜ਼ਰੀ ਗੱਡੀਆਂ ਚੋਰੀ ਕਰਨ ਵਾਲੇ ਗਰੋਹ ਦੇ 2 ਮੈਂਬਰ ਕਾਬੂ, 16 ਗੱਡੀਆਂ ਬਰਾਮਦ

By

Published : Mar 21, 2021, 1:53 PM IST

ਲੁਧਿਆਣਾ: ਜ਼ਿਲ੍ਹਾ ਪੁਲਿਸ ਦੇ ਹੱਥ ਇੱਕ ਵੱਡੀ ਸਫ਼ਲਤਾ ਲੱਗੀ ਹੈ ਜਿਸ ’ਚ ਪੁਲਿਸ ਨੇ ਲਗਜ਼ਰੀ ਕਾਰਾਂ ਚੋਰੀ ਕਰਕੇ ਉਹਨਾਂ ’ਤੇ ਜਾਅਲੀ ਨੰਬਰ ਲਗਾ ਕੇ ਵੇਚਣ ਵਾਲੇ ਗਰੋਹ ਦੇ 2 ਮੈਂਬਰਾਂ ਨੂੰ ਕਾਬੂ ਕੀਤਾ ਗਿਆ ਹੈ। ਇਸ ਗਿਰੋਹ ’ਚ ਕਾਰ ਪਾਰਕਿੰਗ ਮਾਲਕ ਵੀ ਸ਼ਾਮਲ ਹੈ। ਦੱਸ ਦਈਏ ਕਿ ਮੁਲਜ਼ਮ ਕਬਾੜੀਏ ਕੋਲੋਂ ਗੱਡੀ ਦੀ ਆਰ.ਸੀ. ਖਰੀਦ ਕੇ ਚੋਰੀ ਦੀਆਂ ਗੱਡੀਆਂ ਉਪਰ ਜਾਅਲੀ ਨੰਬਰ ਪਲੇਟ ਲਗਾ ਕੇ ਤੇ ਚਾਸੀ ਨੰਬਰ ਬਦਲ ਕੇ ਗੱਡੀਆਂ ਨੂੰ ਮਹਿੰਗੇ ਭਾਅ ਵੇਚ ਦਿੰਦੇ ਸਨ।

ਲਗਜ਼ਰੀ ਗੱਡੀਆਂ ਚੋਰੀ ਕਰਨ ਵਾਲੇ ਗਰੋਹ ਦੇ 2 ਮੈਂਬਰ ਕਾਬੂ, 16 ਗੱਡੀਆਂ ਬਰਾਮਦ
ਇਹ ਵੀ ਪੜੋ: ਪੁਲਿਸ 'ਤੇ ਲੱਗੇ ਇਲਜ਼ਾਮ, ਏਡਜ਼ ਦਾ ਹਵਾਲਾ ਦੇ ਛੱਡਿਆ ਮੁੱਖ ਆਰੋਪੀਪੁਲੀਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਨੇ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਦਾ ਸੰਬੰਧ ਮਹਿੰਗੀਆਂ ਗੱਡੀਆਂ ਚੋਰੀ ਕਰਨ ਵਾਲੇ ਗਰੋਹ ਨਾਲ ਹੈ ਜੋ ਕਿ ਕਬਾੜੀਏ ਤੋਂ ਆਰ.ਸੀ. ਖਰੀਦ ਕੇ ਨੰਬਰ ਬਦਲਕੇ ਚੋਰੀ ਦੀਆਂ ਗੱਡੀ ਮਹਿੰਗੇ ਭਾਅ ਵੇਚਦੇ ਸਨ। ਇਹਨਾਂ ਵਿਚੋਂ 1 ਵਿਅਕਤੀ ਦੀ ਆਪਣੀ ਪਾਰਕਿੰਗ ਹੈ ਜਿਸ ਨੂੰ ਇਹ ਗੱਡੀਆਂ ਖੜੀਆਂ ਕਰਦੇ ਸਨ ਤੇ ਉਥੋਂ ਹੀ ਗੱਡੀ ਨੂੰ ਵੇਚ ਦਿੰਦੇ ਸਨ।

ਇਹ ਵੀ ਪੜੋ: ਬਾਘਾਪੁਰਾਣਾ ਕਿਸਾਨ ਮਹਾਂ ਸੰਮੇਲਨ ਲਈ ਵਰਕਰ ਰਵਾਨਾ

ਇਹਨਾਂ ਕੋਲੋਂ 16 ਦੇ ਕਰੀਬ ਗੱਡੀਆਂ ਬਰਾਮਦ ਕੀਤੀਆਂ ਗਈਆਂ ਹਨ। ਉਥੇ ਹੀ ਉਹਨਾਂ ਨੇ ਕਿਹਾ ਕਿ ਬਾਕਿ ਮੁਲਜ਼ਮਾਂ ਨੂੰ ਵੀ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ABOUT THE AUTHOR

...view details