ਲੁਧਿਆਣਾ: ਲੁਧਿਆਣਾ ਲਗਜ਼ਰੀ ਗੱਡੀਆਂ ਕਰਕੇ ਮਸ਼ਹੂਰ ਹੈ। ਕਿਹਾ ਜਾਂਦਾ ਹੈ ਕਿ ਦਿੱਲੀ ਅਤੇ ਬੰਬੇ ਤੋਂ ਪਹਿਲਾਂ ਲੁਧਿਆਣਾ 'ਚ ਲਗਜ਼ਰੀ ਗੱਡੀਆਂ ਆਉਂਦੀ ਅਤੇ ਖ਼ਰੀਦੀ ਜਾਂਦੀ ਹੈ। ਲੁਧਿਆਣਾ 'ਚ ਰਾਇਲ ਲਿਮੋ ਨਾਂਅ ਦਾ ਲਗਜ਼ਰੀ ਗੱਡੀਆਂ ਦਾ ਟੈਕਸੀ ਸਟੈਂਡ ਬਣਿਆ ਹੋਇਆ ਹੈ ਜਿੱਥੋਂ ਲੋਕ ਗੱਡੀਆਂ ਕਿਰਾਏ ਉੱਤੇ ਲੈਂਦੇ ਹਨ। ਲਗਜ਼ਰੀ ਗੱਡੀਆਂ ਦੇ ਟੈਕਸੀ ਸਟੈਂਡ 'ਚ ਜੀ ਵੈਗਨ, ਹਮਰ, ਜੈਗੁਆਰ, ਬੀ ਐਮ ਡਬਲਿਊ, ਆਡੀ ਅਤੇ ਰੇਂਜ ਰੋਵਰ ਆਦਿ ਗੱਡੀਆਂ ਹਨ।
ਰਾਇਲ ਲਿਮੋ ਦੇ ਮਾਲਕ ਪਰਗਟ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਹਰ ਬਰਾਂਡ ਦੀ ਮਹਿੰਗੀ ਤੋਂ ਮਹਿੰਗੀ ਗੱਡੀ ਉਪਲੱਬਧ ਹੈ ਜੋ ਖਾਸ ਕਰਕੇ ਐਨਆਰਆਈ ਅਤੇ ਫ਼ਿਲਮਾਂ ਦੀਆਂ ਸ਼ੂਟਿੰਗਾਂ ਕਰਨ ਵਾਲੇ ਲੈਂਦੇ ਹਨ। ਉਨ੍ਹਾਂ ਕਿਹਾ ਕਿ ਉੁਨ੍ਹਾਂ ਨੇ ਕਈ ਗੱਡੀਆਂ ਭਾਰਤ ਤੋਂ ਖਰੀਦੀਆਂ ਹਨ ਜਿਹੜੀਆਂ ਭਾਰਤ ਵਿੱਚ ਨਹੀਂ ਮਿਲਦੀਆਂ, ਉਨ੍ਹਾਂ ਗੱਡੀਆਂ ਨੂੰ ਉਹ ਬਾਹਰੋਂ ਇੰਪੋਰਟ ਕਰਵਾਉਂਦੇ ਹਨ।
ਗੱਡੀਆਂ ਦਾ ਕਿਰਾਇਆ