ਲੁਧਿਆਣਾ:ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸੰਚਾਰ ਵਿਭਾਗ ਵੱਲੋਂ ਕਿਸਾਨਾਂ ਨੂੰ ਖੇਡ-ਖੇਡ ਵਿੱਚ ਖੇਤੀ ਦੀਆਂ ਤਕਨੀਕਾਂ ਬਾਰੇ ਜਾਣਕਾਰੀ ਦੇਣ ਲਈ ਬਣਾਈ ਗਈ ਲੂਡੋ ਦੀ ਹੁਣ ਵਿਦੇਸ਼ਾਂ ਵਿੱਚ ਵੀ ਡਿਮਾਂਡ ਵੱਧ ਰਹੀ ਹੈ। ਅਫ਼ਰੀਕਾ ਦੇ ਤਨਜ਼ਾਨੀਆ ਵਿੱਚ ਕਿਸਾਨਾਂ ਦੀ ਇਕ ਵੀਡੀਓ ਸੋਸ਼ਲ ਮੀਡੀਆ ਉਤੇ ਲੂਡੋ ਖੇਡਣ ਦੀ ਵਾਇਰਲ ਹੋ ਰਹੀ ਹੈ। ਇਹ ਲੂਡੋ ਪੀਏਯੂ ਦੇ ਵਿੱਚ ਓਥੋਂ ਦੀ ਭਾਸ਼ਾ ਵਿੱਚ ਤਿਆਰ ਕਰ ਕੇ ਭੇਜੀ ਗਈ ਹੈ। 1200 ਦੇ ਕਰੀਬ ਖੇਤੀ ਲੂਡੋ ਭੇਜਣ ਤੋਂ ਬਾਅਦ ਹੋਰ ਡਿਮਾਂਡ ਆਈ ਹੈ। ਪੀਏਯੂ ਦੇ ਮਾਹਿਰ ਡਾਕਟਰਾਂ ਵਲੋਂ ਤਨਜ਼ਾਨੀਆ ਵਿੱਚ ਇਸ ਸਬੰਧੀ ਇਕ ਬਕਾਇਦਾ ਵਰਕਸ਼ਾਪ ਵੀ ਲਗਾਈ ਗਈ ਹੈ।
ਕਈ ਭਾਸ਼ਾਵਾਂ ਵਿੱਚ ਅਨੁਵਾਦ: ਪੀਏਯੂ ਵੱਲੋਂ ਖੇਤੀ ਲੋੜਾਂ ਲਈ ਬਣਾਈ ਇਸ ਲੂਡੋ ਨੂੰ ਪਹਿਲਾਂ ਪੰਜਾਬੀ ਵਿੱਚ ਬਣਾਇਆ ਗਿਆ ਸੀ, ਜਿਸ ਤੋਂ ਬਾਅਦ ਇਸ ਦੀ ਮਹਾਰਾਸ਼ਟਰ ਦੇ ਕਿਸਾਨਾਂ ਨੇ ਵੀ ਮੰਗ ਕੀਤੀ, ਜਿਸ ਤੋਂ ਬਾਅਦ ਇਸ ਨੂੰ ਹਿੰਦੀ ਵਿੱਚ ਅਨੁਵਾਦ ਕੀਤਾ ਗਿਆ। ਇਸ ਦੀ ਕੀਮਤ ਮਹਿਜ਼ 60 ਰੁਪਏ ਦੀ ਹੈ ਅਤੇ ਪੀਏਯੂ ਵਿੱਚ ਉਪਲਭਧ ਹੈ। ਪੀਏਯੂ ਲੁਧਿਆਣਾ ਦੇ ਗੇਟ 1 ਦੇ ਬਾਹਰ ਦੁਕਾਨ ਤੋਂ ਵੀ ਇਹ ਲੂਡੋ ਅਸਾਨੀ ਨਾਲ ਮਿਲ ਜਾਂਦੀ ਹੈ। ਸੰਚਾਰ ਵਿਭਾਗ ਦੀ ਖੋਜ ਵਿੱਚ ਇਹ ਖੁਲਾਸਾ ਹੈ ਕਿ ਇਸ ਲੂਡੋ ਖੇਡਣ ਤੋਂ ਬਾਅਦ ਕਿਸਾਨਾਂ ਦੇ ਗਿਆਨ ਵਿੱਚ 45 ਤੋਂ 55 ਫੀਸਦੀ ਤੱਕ ਦਾ ਵਾਧਾ ਹੁੰਦਾ ਹੈ। ਪੰਜਾਬ ਦੇ ਨਾਲ ਦੇਸ਼ ਦੇ ਹੋਰਨਾਂ ਸੂਬਿਆਂ ਅਤੇ ਵਿਦੇਸ਼ਾਂ ਵਿੱਚ ਵੀ ਇਹ ਭੇਜੀ ਜਾ ਰਹੀ ਹੈ।
ਇਹ ਸਿਰਫ ਲੂਡੋ ਨਹੀਂ, ਇਹ ਖੇਤੀ ਵਿਗਿਆਨਕ ਲੂਡੋ ਹੈ। ਇਸ ਨਾਲ ਕਿਸਾਨਾਂ ਦੇ ਗਿਆਨ ਵਿੱਚ ਵਾਧਾ ਹੁੰਦਾ ਹੈ। ਪਹਿਲਾਂ ਇਸ ਨਰਮੇ ਤੇ ਕਪਾਹ ਉਤੇ ਇਸ ਦੀ ਖੋਜ ਕੀਤੀ ਸੀ, ਹੁਣ ਅਸੀਂ ਦੂਜੀਆਂ ਫਸਲਾਂ ਨੂੰ ਲੈ ਕੇ ਵੀ ਇਸ ਤਰ੍ਹਾਂ ਦੀ ਕਾਢ ਕੱਢਾਂਗੇ। -ਡਾਕਟਰ ਅਨਿਲ ਸ਼ਰਮਾ, ਸੰਚਾਰ ਵਿਭਾਗ ਪੀਏਯੂ ਲੁਧਿਆਣਾ