ਲੁਧਿਆਣਾ ਦੇ ਯਸ਼ਨ ਸ਼ਰਮਾ ਨੇ ਵਧਾਇਆ ਪੰਜਾਬ ਦਾ ਮਾਣ, ਨੀਟ ਪੀਜੀ 'ਚ ਹਾਸਲ ਕੀਤਾ 24ਵਾਂ ਰੈਂਕ
ਲੁਧਿਆਣਾ : ਸ਼ਹਿਰ ਦੇ ਯਸ਼ਨ ਨੇ ਪੰਜਾਬ ਦਾ ਨਾਂ ਰੌਸ਼ਨ ਕਰ ਦਿੱਤਾ ਹੈ, ਉਸ ਨੇ ਆਲ ਇੰਡੀਆ ਨੀਟ ਪੀਜੀ ਦੀ ਪ੍ਰੀਖਿਆ 'ਚ ਭਰ ਦੇ ਅੰਦਰ 24ਵਾਂ ਰੈਂਕ ਹਾਸਲ ਕੀਤਾ ਹੈ, ਜਦਕਿ ਪੰਜਾਬ 'ਚ ਉਸਦਾ ਪਹਿਲਾ ਰੈਂਕ ਆਇਆ ਹੈ। ਫਿਲਹਾਲ ਉਹ ਲੁਧਿਆਣਾ ਦੇ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਵਿੱਚ ਐਮਬੀਬੀਐਸ ਦੀ ਪੜ੍ਹਾਈ ਕਰ ਰਿਹਾ ਹੈ। ਉਹ ਆਪਣੇ ਚਾਰ ਸਾਲ ਪੂਰੇ ਕਰ ਚੁੱਕਾ ਹੈ ਅਤੇ ਹੁਣ ਉਸ ਦੀ ਪ੍ਰੈਕਟੀਕਲ ਸਿਖਲਾਈ ਚੱਲ ਰਹੀ ਹੈ। ਯਸ਼ਨ ਪਹਿਲਾਂ ਹੀ ਡਾਕਟਰ ਬਣ ਚੁੱਕਾ ਹੈ ਅਤੇ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕਰ ਚੁੱਕਾ ਹੈ।
ਲੁਧਿਆਣਾ ਦੇ ਯਸ਼ਨ ਸ਼ਰਮਾ ਨੇ ਵਧਾਇਆ ਪੰਜਾਬ ਦਾ ਮਾਣ, ਨੀਟ ਪੀਜੀ 'ਚ ਹਾਸਲ ਕੀਤਾ 24ਵਾਂ ਰੈਂਕ ਪਰਿਵਾਰ 'ਚ ਇਕਲੌਤਾ ਡਾਕਟਰ : ਯਸ਼ਨ ਸ਼ਰਮਾ ਆਪਣੇ ਪਰਿਵਾਰ ਦੇ ਵਿਚੋਂ ਇਕਲੌਤਾ ਡਾਕਟਰ ਬਣਿਆ ਹੈ। ਯਸ਼ਨ ਨੇ ਦੱਸਿਆ ਕਿ ਉਸ ਦੇ ਪਿਤਾ ਹਰ ਇਕ ਹੌਜ਼ਰੀ ਫੈਕਟਰੀ ਵਿਚ ਕੰਮ ਕਰਦੇ ਹਨ। ਉਹ ਇੱਕ ਸਧਾਰਨ ਪਰਿਵਾਰ ਨਾਲ ਸਬੰਧ ਰੱਖਦਾ ਹੈ। ਉਨ੍ਹਾਂ ਦੇ ਖ਼ਾਨਦਾਨ ਵਿਚ ਕੋਈ ਅਜ ਤਕ ਡਾਕਟਰ ਨਹੀਂ ਬਣ ਸਕਿਆ। ਉਸ ਦੇ ਪਿਤਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੇ ਬੇਟੇ ਨੇ ਡਾਕਟਰ ਬਣਨ ਦੀ ਇੱਛਾ ਪ੍ਰਗਟ ਕੀਤੀ ਤਾਂ ਉਹ ਕਾਫੀ ਪਰੇਸ਼ਾਨ ਸੀ ਕਿ ਇਸ ਦਾ ਖਰਚਾ ਕਿਵੇਂ ਹੋਵੇਗਾ, ਪਰ ਰਿਸ਼ਤੇਦਾਰਾਂ ਦੀ ਮਦਦ ਦੇ ਨਾਲ ਅਤੇ ਯਸ਼ਨ ਦੀ ਕਾਬਲੀਅਤ ਸਦਕਾ ਅੱਜ ਉਹ ਬਹੁਤ ਹੀ ਘੱਟ ਖਰਚ ਉਤੇ ਮਿਹਨਤ ਦੇ ਨਾਲ ਡਾਕਟਰ ਬਣ ਗਿਆ ਹੈ।
ਇਹ ਵੀ ਪੜ੍ਹੋ :Manisha Gulati Case: ਮਨੀਸ਼ਾ ਗੁਲਾਟੀ ਦੀ ਪੰਜਾਬ ਸਰਕਾਰ ਦੇ ਹੁਕਮਾਂ ਵਿਰੁੱਧ ਦਾਇਰ ਪਟੀਸ਼ਨ 'ਤੇ ਫੈਸਲਾ ਸੁਰਖਿਅਤ
ਯਸ਼ਨ ਦੀ ਮਿਹਨਤ :ਡਾਕਟਰ ਯਸ਼ਨ ਨੇ ਦੱਸਿਆ ਹੈ ਕਿ ਉਹ 2017 ਬੈਚ ਦਾ ਵਿਦਿਆਰਥੀ ਹੈ, ਨੀਟ ਅੰਡਰ ਗ੍ਰੈਜੂਏਟ ਵਿੱਚ ਉਸ ਦਾ 1051 ਰੈਂਕ ਆਇਆ ਸੀ, ਜਿਸ ਕਰ ਕੇ ਉਸ ਨੂੰ ਸਰਕਾਰੀ ਕੋਟੇ ਦੇ ਵਿੱਚ ਡੀਐਮਸੀ ਹਸਪਤਾਲ ਅੰਦਰ ਦਾਖਲਾ ਮਿਲ ਗਿਆ। ਪੰਜ ਸਾਲ ਦੀ ਪੜ੍ਹਾਈ ਦਾ ਉਸ ਦਾ ਕਰੀਬ 15 ਲੱਖ ਰੁਪਏ ਹੀ ਖਰਚ ਆਇਆ ਹੈ, ਜਿਸ ਤੋਂ ਬਾਅਦ ਉਸ ਨੇ ਪੜ੍ਹਾਈ ਦੇ 4 ਸਾਲ ਪੂਰੇ ਹੋਣ ਮਗਰੋਂ ਨੀਟ ਪੀਜੀ ਦੀ ਪ੍ਰੀਖਿਆ ਦਿੱਤੀ ਅਤੇ ਉਸ ਵਿਚ 24ਵਾਂ ਰੈਂਕ ਹਾਸਲ ਕਰ ਕੇ ਪੰਜਾਬ ਦਾ ਨਾਂ ਅਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕਰ ਦਿੱਤਾ ਹੈ। ਹੁਣ ਉਹ ਆਪਣੀ ਪੋਸਟ ਗ੍ਰੈਜੂਏਸ਼ਨ ਮੈਡੀਸਨ ਜਾਂ ਫਿਰ ਸਰਜਰੀ ਦੇ ਖੇਤਰ ਦੇ ਵਿੱਚ ਜਾਣਾ ਚਾਹੁੰਦਾ ਹੈ। ਉਸ ਨੇ ਆਪਣੀ ਮੁੱਢਲੀ ਸਿੱਖਿਆ ਲੁਧਿਆਣਾ-ਚੰਡੀਗੜ੍ਹ ਰੋਡ ਤੇ ਸਥਿਤ b.c.m. ਸਕੂਲ ਤੋਂ ਹਾਸਲ ਕੀਤੀ ਹੈ। ਗਿਆਰਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਚ ਹੀ ਉਸ ਦੇ ਨੀਟ ਦੀ ਪ੍ਰੀਖਿਆ ਦੀ ਕੋਚਿੰਗ ਲੈਣੀ ਸ਼ੁਰੂ ਕਰ ਦਿੱਤੀ ਸੀ।
ਇਹ ਵੀ ਪੜ੍ਹੋ :Child's Murder : ਪਿਤਾ ਸਾਹਮਣੇ ਹਮਲਾਵਰਾਂ ਨੇ 6 ਸਾਲਾ ਮਾਸੂਮ ਨੂੰ ਮਾਰੀਆਂ ਗੋਲੀਆਂ
ਮਲਟੀ ਟੈਲੇਂਟਿਡ :ਯਸ਼ਨ ਸ਼ੁਰੂ ਤੋਂ ਹੀ ਮਲਟੀ ਟੈਲੇਂਟਿਡ ਹੈ ਉਸ ਨੂੰ ਡਰਾਇੰਗ ਦਾ ਕਾਫੀ ਸ਼ੌਂਕ ਹੈ ਅਤੇ ਇੱਕ ਵਾਰ ਕਿਸੇ ਦੀ ਤਸਵੀਰ ਵੇਖਣ ਤੋਂ ਬਾਅਦ ਉਹ ਹੂ-ਬ-ਹੂ ਤਸਵੀਰ ਖ਼ੁਦ ਹੀ ਬਣਾ ਦਿੰਦਾ ਹੈ। ਇਸ ਤੋਂ ਇਲਾਵਾ ਉਸ ਨੂੰ ਗਾਣਿਆਂ ਦਾ ਵੀ ਕਾਫੀ ਸ਼ੌਕ ਹੈ ਉਹ ਗਾਣੇ ਵੀ ਗਾਉਂਦਾ ਹੈ। ਉਸ ਦੇ ਪਰਿਵਾਰ ਨੇ ਦੱਸਿਆ ਕਿ ਸ਼ੁਰੂ ਤੋਂ ਹੀ ਉਸਦਾ ਪੜ੍ਹਾਈ ਦੇ ਵਿੱਚ ਵੀ ਕਾਫ਼ੀ ਮਨ ਲੱਗਦਾ ਸੀ ਅਤੇ ਚੰਗੇ ਨੰਬਰ ਹਾਸਲ ਕਰਦਾ ਸੀ, ਜਿਸ ਕਰਕੇ ਪੂਰੇ ਪਰਿਵਾਰ ਨੂੰ ਉਮੀਦ ਸੀ ਕਿ ਉਹ ਵੱਡਾ ਹੋ ਕੇ ਕੁਝ ਨਾ ਕੁਝ ਜ਼ਰੂਰ ਬਣੇਗਾ।