ਪੰਜਾਬ

punjab

ETV Bharat / state

HCS ਦੀ ਪ੍ਰੀਖਿਆ 'ਚ ਲੁਧਿਆਣਾ ਦੀ ਸ਼ਿਵਾਨੀ ਨੇ ਹਾਸਲ ਕੀਤਾ ਦੂਜਾ ਸਥਾਨ - ਹਰਿਆਣਾ ਸਿਵਲ ਸਰਵਿਸਿਜ਼ ਜੁਡੀਸ਼ੀਅਲ ਪ੍ਰੀਖਿਆ

ਲੁਧਿਆਣਾ ਦੀ ਸ਼ਿਵਾਨੀ ਗਰਗ ਨੇ ਹਰਿਆਣਾ ਸਿਵਲ ਸਰਵਿਸ ਪ੍ਰੀਖਿਆ ਵਿੱਚ ਦੂਜਾ ਸਥਾਨ ਹਾਸਲ ਕੀਤਾ ਹੈ। ਉਸ ਦੇ ਘਰ ਵਿੱਚ ਇਸ ਸਮੇਂ ਖੁਸ਼ੀ ਦਾ ਮਾਹੌਲ ਹੈ।

Shivani garg
ਹਰਿਆਣਾ ਸਿਵਲ ਸਰਵਿਸਿਜ਼ ਜੁਡੀਸ਼ੀਅਲ ਪ੍ਰੀਖਿਆ

By

Published : Feb 5, 2020, 3:14 PM IST

ਲੁਧਿਆਣਾ: ਹਰਿਆਣਾ ਸਿਵਲ ਸਰਵਿਸ ਪ੍ਰੀਖਿਆ ਵਿੱਚ ਲੁਧਿਆਣਾ ਦੇ ਸੈਕਟਰ-39 ਦੀ ਰਹਿਣ ਵਾਲੀ ਸ਼ਿਵਾਨੀ ਗਰਗ ਨੇ ਦੇਸ਼ ਭਰ 'ਚ ਦੂਜਾ ਸਥਾਨ ਹਾਸਲ ਕਰਕੇ ਪੰਜਾਬ ਅਤੇ ਲੁਧਿਆਣਾ ਦਾ ਨਾਂਅ ਰੌਸ਼ਨ ਕੀਤਾ ਹੈ। ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ ਅਤੇ ਲੋਕ ਤੇ ਰਿਸ਼ਤੇਦਾਰ ਵਧਾਈਆਂ ਦੇਣ ਲਈ ਉਨ੍ਹਾਂ ਦੇ ਘਰ ਪਹੁੰਚ ਰਹੇ ਹਨ।

ਹਰਿਆਣਾ ਜੁਡੀਸ਼ਰੀ ਦੀ ਪ੍ਰੀਖਿਆ 'ਚ ਲੁਧਿਆਣਾ ਦੀ ਸ਼ਿਵਾਨੀ ਨੇ ਹਾਸਲ ਕੀਤਾ ਦੂਜਾ ਸਥਾਨ

ਸ਼ਿਵਾਨੀ ਨੇ ਦੱਸਿਆ ਕਿ ਉਸ ਨੇ 5 ਸਾਲ ਦੀ ਐਲਐਲਬੀ ਕੀਤੀ ਹੈ ਅਤੇ 2018 ਵਿੱਚ ਪਾਸ ਹੋਣ ਤੋਂ ਬਾਅਦ ਹੀ ਇਹ ਪ੍ਰੀਖਿਆ ਦਿੱਤੀ ਸੀ। ਉਸ ਨੇ ਕਿਹਾ ਕਿ ਉਸ ਨੂੰ ਪਹਿਲਾਂ ਹੀ ਉਮੀਦ ਸੀ ਕਿ ਉਸ ਦਾ ਕੋਈ ਨਾ ਕੋਈ ਰੈਂਕ ਜ਼ਰੂਰ ਆਵੇਗਾ।

ਉਸ ਨੇ ਦੱਸਿਆ ਕਿ ਐਲਐਲਬੀ ਦੇ ਨਾਲ ਉਸ ਨੇ ਕੋਚਿੰਗ ਵੀ ਲਈ ਸੀ ਜਿਸ ਤੋਂ ਬਾਅਦ ਹਰਿਆਣਾ ਸਿਵਲ ਸਰਵਿਸਿਜ਼ ਦੀ ਪ੍ਰੀਖਿਆ ਦਿੱਤੀ ਜਿਸ ਵਿੱਚ ਉਸ ਦਾ ਨਾਂਅ ਪਹਿਲਾਂ ਟਾਪ 6 ਦੇ ਵਿੱਚ ਆਇਆ। ਫਿਰ ਇੱਕ ਸਾਲ ਬਾਅਦ ਉਸ ਦੀ ਇੰਟਰਵਿਊ ਹੋਈ ਜਿਸ ਵਿੱਚ ਉਸ ਨੂੰ ਦੂਜਾ ਸਥਾਨ ਮਿਲਿਆ। ਸ਼ਿਵਾਨੀ ਨੇ ਦੱਸਿਆ ਕਿ ਉਸ ਦੀ ਇਸ ਕਾਮਯਾਬੀ ਲਈ ਉਸ ਦੇ ਅਧਿਆਪਕਾਂ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦਾ ਸਾਥ ਰਿਹਾ।

ਉੱਧਰ ਸ਼ਿਵਾਨੀ ਦੀ ਮਾਤਾ ਲਕਸ਼ਮੀ ਨੇ ਦੱਸਿਆ ਹੈ ਕਿ ਉਨ੍ਹਾਂ ਵੱਲੋਂ ਵੀ ਸ਼ਿਵਾਨੀ ਨੂੰ ਪੂਰਾ ਸਹਿਯੋਗ ਰਹਿੰਦਾ ਸੀ। ਉਹ ਘਰ ਦੇ ਕੰਮਾਂ ਵਿੱਚ ਵੀ ਹੱਥ ਵਟਾਉਂਦੀ ਸੀ ਪਰ ਉਸ ਦਾ ਪੂਰਾ ਧਿਆਨ ਪੜ੍ਹਾਈ ਵੱਲ ਸੀ ਅਤੇ ਹੁਣ ਉਸ ਦੀ ਇਸ ਉਪਲੱਬਧੀ ਉੱਤੇ ਪਰਿਵਾਰ ਵਿੱਚ ਖ਼ੁਸ਼ੀ ਦੀ ਲਹਿਰ ਹੈ।

ABOUT THE AUTHOR

...view details