ਲੁਧਿਆਣਾ :ਪੰਜਾਬ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ, ਜਿੱਥੇ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ। ਉਥੇ ਹੀ ਦੂਜੇ ਪਾਸੇ ਲੁਧਿਆਣਾ ਦਾ ਬੁੱਢਾ ਨਾਲਾ ਵੀ ਓਵਰਫਲੋ ਹੋ ਗਿਆ ਹੈ, ਜਿਸ ਕਰਕੇ ਲੁਧਿਆਣਾ ਦੇ ਹੇਠਲੇ ਇਲਾਕਿਆਂ ਵਿਚ ਪਾਣੀ ਭਰ ਗਿਆ ਹੈ। ਲੋਕਾਂ ਦੇ ਘਰਾਂ ਤੱਕ ਪਾਣੀ ਪਹੁੰਚ ਗਿਆ, ਜਿਸ ਕਰਕੇ ਪ੍ਰਸ਼ਾਸਨ ਅਤੇ ਸਥਾਨਕ ਵਿਧਾਇਕ ਵੱਲੋਂ ਲਗਾਤਾਰ ਜ਼ਮੀਨੀ ਪੱਧਰ ਉਤੇ ਜਾ ਕੇ ਜਾਇਜ਼ਾ ਲਿਆ ਜਾ ਰਿਹਾ ਹੈ।
ਰਾਹਤ ਕਾਰਜ ਜਾਰੀ :ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਯਤਨ ਜਾਰੀ ਹਨ, ਜਿਨ੍ਹਾਂ ਹਲਕਿਆਂ ਵਿੱਚ ਬੁੱਢਾ ਹੈ ਉਸ ਹਲਕੇ ਦੇ ਵਿਧਾਇਕ ਖੁਦ ਆਪਣੇ ਨੰਬਰ ਜਾਰੀ ਕਰ ਕੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਮਦਦ ਦੇਣ ਦੀ ਵਚਨਬੱਧਤਾ ਦੌਰਾਨ ਰਹੇ ਹਨ। ਪਹਾੜਾਂ ਵਿੱਚ ਲਗਾਤਾਰ ਮੀਂਹ ਪੈਣ ਕਰ ਕੇ ਸਤਲੁਜ ਵਿਚ ਵੀ ਪਾਣੀ ਛੱਡਿਆ ਜਾ ਰਿਹਾ ਹੈ ਸਤਲੁਜ ਦੇ ਕੰਢੇ ਕਈ ਪਿੰਡਾਂ ਦੇ ਲੋਕ ਅਲਰਟ ਉਤੇ ਹਨ ਅਤੇ ਇਲਾਕਿਆਂ ਨੂੰ ਖਾਲੀ ਵੀ ਕਰਵਾਏ ਜਾ ਰਹੇ ਹਨ।
ਬਾਰਿਸ਼ ਬੰਦ ਹੋਣ ਕਾਰਨ ਕੁਝ ਹੇਠਲੇ ਇਲਾਕਿਆਂ ਨੂੰ ਰਾਹਤ :ਹਾਲਾਂਕਿ ਬੀਤੇ 24 ਘੰਟਿਆਂ ਤੋਂ ਬਾਰਿਸ਼ ਬੰਦ ਹੈ। ਇਸ ਕਰਕੇ ਕੁਝ ਹੇਠਲੇ ਇਲਾਕਿਆਂ ਨੂੰ ਰਾਹਤ ਜ਼ਰੂਰ ਮਿਲੀ ਹੈ, ਲੁਧਿਆਣਾ ਪੁਲਿਸ ਵੱਲੋਂ ਬੀਤੀ ਰਾਤ ਲੋਕਾਂ ਨੂੰ ਐਡਵਾਇਜ਼ਰੀ ਜਾਰੀ ਕਰ ਕੇ ਬੁੱਢੇ ਨਾਲੇ ਦੇ ਨਾਲ ਲਗਦੀ ਸੜਕ ਤੋਂ ਜਲੰਧਰ ਬਾਈਪਾਸ ਜਾਣ ਤੋਂ ਰੋਕਿਆ ਗਿਆ ਸੀ, ਪਰ ਹੁਣ ਫਿਲਹਾਲ ਉਹ ਸੜਕ ਆਵਾਜਾਈ ਦੇ ਲਈ ਖੋਲ੍ਹ ਗਈ ਹੈ।
- Punjab in critical condition: 35 ਸਾਲ ਬਾਅਦ ਮੁੜ ਹੜ੍ਹਾਂ ਦੀ ਸਥਿਤੀ ਨਾਲ ਜੂਝ ਰਿਹਾ ਪੰਜਾਬ ! ਖਾਸ ਰਿਪੋਰਟ
- Jalandhar PPA Academy : ਸਤਲੁਜ ਦਰਿਆ ਦੇ ਬੰਨ੍ਹ 'ਚ ਪਿਆ ਪਾੜ, ਫਿਲੌਰ ਸ਼ਹਿਰ ਦੀ ਪੀਪੀਏ ਅਕੈਡਮੀ 'ਚ ਭਰਿਆ ਪਾਣੀ
- Heavy Rain In Himachal: ਹਿਮਾਚਲ 'ਚ ਮੀਂਹ ਦਾ ਤਾਂਡਵ ! ਕਾਗਜ਼ ਵਾਂਗ ਰੁੜ੍ਹਿਆ 100 ਸਾਲ ਪੁਰਾਣਾ ਪੁਲ, ਦੇਖੋ ਵੀਡੀਓ