ਲੁਧਿਆਣਾ:ਸਾਡੇ ਦੇਸ਼ ਦੇ ਵਿੱਚ ਹੁਨਰ ਦੀ ਕੋਈ ਕਮੀ ਨਹੀਂ ਹੈ ਪਰ ਸਾਡਾ ਸਮਾਜ ਅਤੇ ਸਾਡੀਆਂ ਸਰਕਾਰਾਂ ਏਸ ਹੁਨਰ ਨੂੰ ਅੱਗੇ ਲਿਆਉਣ ਦੀ ਬਜਾਏ ਉਸ ਨੂੰ ਇਸ ਤਰ੍ਹਾਂ ਅਣਗੌਲਿਆ ਕਰਦੀ ਹੈ ਕੇ ਹੁਨਰ ਅੱਗੇ ਤਾਂ ਕੀ ਆਉਣਾ ਸਗੋ ਉਹ ਦੋ ਵਕਤ ਦੀ ਰੋਟੀ ਲਈ ਵੀ ਮੁਹਤਾਜ ਬਣ ਜਾਂਦਾ ਹੈ। ਕੁਝ ਅਜਿਹੀ ਹੀ ਕਹਾਣੀ ਨਾਲ ਲੁਧਿਆਣਾ ਦੇ ਪਵਨ ਕੁਮਾਰ ਦੀ ਜੋ ਬਚਪਨ ਤੋ ਪੋਲੀਓ ਦਾ ਸ਼ਿਕਾਰ ਹੈ ਪਰ ਜਦੋਂ ਉਸ ਨੇ ਹੋਰਨਾਂ ਬੱਚਿਆਂ ਨੂੰ ਕ੍ਰਿਕਟ ਖੇਡਦੇ ਆ ਵੇਖਿਆ ਦਾ ਖੁਦ ਵੀ ਕ੍ਰਿਕਟ ਖੇਡਣਾ ਸ਼ੁਰੂ ਕਰ ਦਿੱਤਾ।
ਪਹਿਲਾਂ ਬੈਠ ਕੇ ਅਤੇ ਫਿਰ ਵੀਲ੍ਹ ਚੇਅਰ ਤੇ ਉਸ ਨੇ ਕ੍ਰਿਕੇਟ ਦੀ ਸ਼ੁਰੂਆਤ ਕੀਤੀ ਜ਼ਿਲ੍ਹਾ ਪੱਧਰ ਤੋਂ ਬਾਅਦ ਸੂਬਾ ਪੱਧਰ ਅਤੇ ਹੁਣ ਉਹ ਕੌਂਮੀ ਪੱਧਰ ਤੇ ਵੀ ਵ੍ਹੀਲ ਚੇਅਰ ਕ੍ਰਿਕੇਟ ਖੇਡ ਰਿਹਾ ਹੈ ਹਾਲ ਹੀ ਦਾ ਵਿੱਚ ਓਹ 27 ਨਵਬਰ ਤੋਂ 3 ਦਸੰਬਰ ਤੱਕ ਰਾਜਸਥਾਨ ਦੇ ਉਦੇਪੁਰ ਚ ਹੋਏ ਤੀਜੇ ਨੈਸ਼ਨਲ ਵ੍ਹੀਲ ਚੇਅਰ (Third National Wheelchair Competition) ਮੁਕਾਬਲਿਆਂ ਚ ਵੀ ਹਿੱਸਾ ਲੈਕੇ ਆਇਆ ਹੈ। ਯੂ ਪੀ ਦੇ ਵਿੱਚ ਵੀ ਓਹ ਕੌਂਮੀ ਪੰਜਾਬ ਦੀ ਜੇਤੂ ਟੀਮ ਦਾ ਹਿੱਸਾ ਰਿਹਾ ਹੈ।
ਪਰਿਵਾਰ ਦੇ ਹਾਲਾਤ: ਪਵਨ ਨੇ ਦੱਸਿਆ ਕਿ ਉਸਦੇ ਪਰਿਵਾਰਕ ਹਾਲਾਤ ਕੋਈ ਬਹੁਤੇ ਚੰਗੇ ਨਹੀਂ ਹਨ ਸਰਕਾਰ ਵੱਲੋਂ ਜੋ ਅੰਗਹੀਣਾਂ ਨੂੰ ਪੰਦਰਾਂ ਸੌ ਰੁਪਏ ਪੈਨਸ਼ਨ ਮਹੀਨਾ ਦਿੱਤੀ ਜਾਂਦੀ ਹੈ ਉਸ ਨਾਲ ਉਹ ਆਪਣੇ ਘਰ ਦਾ ਖਰਚਾ ਚਲਾ ਰਿਹਾ ਹੈ ਬਾਕੀ ਯਾਰਾਂ ਦੋਸਤਾਂ ਤੋਂ ਮੰਗ ਕੇ ਸਾਰ ਲੈਂਦਾ ਹੈ ਪਰ ਅੱਜ ਤੱਕ ਉਸ ਨੇ ਕਿਸੇ ਤੋਂ ਭੀਖ ਨਹੀਂ ਮੰਗੀ ਉਨ੍ਹਾਂ ਦੱਸਿਆ ਕਿ ਵੀਲ੍ਹ ਚੇਅਰ ਕ੍ਰਿਕਟ ਐਸੋਸੀਏਸ਼ਨ (Wheel Chair Cricket Association) ਉਸ ਦੀ ਕਾਫੀ ਮਦਦ ਕਰਦੀ ਹੈ ਪਰ ਸਰਕਾਰਾਂ ਵੱਲੋਂ ਅੱਜ ਤੱਕ ਕਿਸੇ ਤਰ੍ਹਾਂ ਦੀ ਕੋਈ ਮਦਦ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਉਸ ਦੀਆਂ ਦੋ ਬੇਟੀਆਂ ਅਤੇ ਇੱਕ ਬੇਟਾ ਹੈ ਜੋ ਕਿ ਸਰਕਾਰੀ ਸਕੂਲ ਵਿੱਚ ਪੜ੍ਹਦੇ ਹਨ ਕੁਝ ਉਸ ਦਾ ਵੀ ਦਿਲ ਸੀ ਕੇ ਉਹ ਆਪਣੇ ਬੱਚਿਆਂ ਨੂੰ ਨਿੱਜੀ ਸਕੂਲ ਚ ਪੜ੍ਹਾਵੇ ਆਰਥਿਕ ਹਲਾਤਾ ਕਰਕੇ ਉਸ ਨੇ ਸਰਕਾਰੀ ਸਕੂਲ ਵਿਚ ਆਪਣੇ ਬੱਚਿਆਂ ਨੂੰ ਲਗਾਇਆ ਹੈ