ਲੁਧਿਆਣਾ: ਦੋਰਾਹਾ ਦੇ ਹਰਪ੍ਰੀਤ ਸਿੰਘ ਨੇ UPSC ਦੀ ਪ੍ਰੀਖਿਆ ਵਿੱਚੋਂ ਦੇਸ਼ ਵਿੱਚੋਂ 19ਵਾਂ ਅਤੇ ਪੰਜਾਬ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। UPSC ਦੀ ਪ੍ਰੀਖਿਆ ਪਾਸ ਕਰਕੇ ਜਿੱਥੇ ਉਸ ਨੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ, ਉੱਥੇ ਹੀ ਸੂਬੇ ਦਾ ਨਾਂਅ ਵੀ ਚਮਕਾਇਆ ਹੈ। ਹਰਪ੍ਰੀਤ ਸਿੰਘ ਦੇ ਘਰ ਖ਼ੁਸ਼ੀ ਦਾ ਮਾਹੌਲ ਹੈ।
ਦੋਰਾਹਾ ਦੇ ਹਰਪ੍ਰੀਤ ਸਿੰਘ ਨੇ IAS 'ਚ ਪੰਜਾਬ ਵਿੱਚੋਂ ਕੀਤਾ ਟਾਪ - ludhiana
ਦੋਰਾਹਾ ਦੇ ਹਰਪ੍ਰੀਤ ਸਿੰਘ ਨੇ IAS 'ਚ ਪੰਜਾਬ ਵਿੱਚੋਂ ਕੀਤਾ ਟਾਪ। UPSC ਦੀ ਪ੍ਰੀਖਿਆ ਵਿੱਚੋਂ ਦੇਸ਼ ਵਿੱਚੋਂ 19ਵਾਂ ਅਤੇ ਪੰਜਾਬ ਵਿੱਚੋਂ ਪਹਿਲਾ ਸਥਾਨ ਕੀਤਾ ਹਾਸਿਲ। ਪਰਿਵਾਰ 'ਚ ਖ਼ੁਸ਼ੀ ਦੀ ਲਹਿਰ।
ਹਰਪ੍ਰੀਤ ਦੀ ਮਾਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਨੇ ਆਪਣੀ ਮੁਢਲੀ ਪੜ੍ਹਾਈ ਦੋਰਾਹਾ ਦੇ ਗੁਰੂ ਨਾਨਕ ਮਾਡਲ ਸੀਨੀਅਰ ਸੰਕੈਡਰੀ ਸਕੂਲ ਤੋਂ ਕੀਤੀ। ਇਸ ਤੋਂ ਬਾਅਦ ਥਾਪਰ ਕਾਲਜ ਪਟਿਆਲਾ ਤੋਂ ਬੀ.ਟੈੱਕ. ਕੀਤੀ। ਉਹ ਪਹਿਲਾਂ ਵੀ 4 ਵਾਰ ਇਹ ਪੇਪਰ ਦੇ ਚੁੱਕਿਆ ਸੀ ਤੇ ਹਮੇਸ਼ਾ ਪਾਸ ਹੋਣ ਤੋਂ ਬਾਅਦ ਵੀ ਉਸ ਨੇ ਕਿਤੇ ਨੌਕਰੀ ਨਹੀਂ ਕੀਤੀ ਅਤੇ ਆਈਏਐਸ ਕਰਨ ਦੀ ਹੀ ਠਾਣ ਲਈ। ਇਸ ਵਾਰੀ ਉਸ ਦੀ ਮਿਹਨਤ ਰੰਗ ਲਿਆਈ ਤੇ ਉਸ ਨੇ ਸੂਬੇ 'ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਉਹਨਾਂ ਇਹ ਵੀ ਦੱਸਿਆ ਕਿ ਹਰਪ੍ਰੀਤ ਦਾ ਸ਼ੌਂਕ ਸੀ ਕਿ ਉਹ ਆਪਣੇ ਦੇਸ਼ ਵਿੱਚ ਹੀ ਰਹਿ ਕੇ ਦੇਸ਼ ਦੀ ਸੇਵਾ ਕਰੇਗਾ।
ਦੱਸ ਦਈੇਏ ਕਿ ਹਰਪ੍ਰੀਤ ਸਿੰਘ ਦੋਰਾਹਾ ਤੋਂ ਪਹਿਲਾ IAS ਹੈ। ਸ਼ੁਰੂ ਤੋਂ ਹੀ ਆਪਣੀ ਮੰਜ਼ਿਲ ਨੂੰ ਪ੍ਰਾਪਤ ਕਰਨ ਦੀ ਇਸ ਇੱਛਾ ਨੇ ਉਸ ਨੂੰ ਆਈਏਐਸ ਬਣਾਇਆ ਹੈ। ਉਸ ਨੇ ਆਪਣੇ ਦੇਸ਼ ਵਿੱਚ ਹੀ ਰਹਿ ਕੇ ਸੇਵਾ ਕਰਨ ਦੇ ਸ਼ੌਂਕ ਨੂੰ ਪੂਰਾ ਕਰ ਦਿਖਾਇਆ ਹੈ।