ਲੁਧਿਆਣਾ : ਸੈਕਰਡ ਹਾਰਟ ਕਾਨਵੈਂਟ ਸਕੂਲ ਦੀ ਵਿਦਿਆਰਥਣ ਧਨੁਸ਼ਟਾ ਛਾਬੜਾ ਨੇ ਅਗਲਾਸੇਮ ਐਜੂਟੈੱਕ ਪ੍ਰਾਈਵੇਟ ਲਿਮਟਿਡ ਵੱਲੋਂ ਕਰਵਾਈ ਗਈ ਅਗਲਾਸੇਮ ਟੇਲੈਂਟ ਸਰਚ ਪ੍ਰੀਖਿਆ (ਏਟੀਐੱਸਈ) 2021-2022 ਵਿਚ ਪਹਿਲਾ ਰਾਸ਼ਟਰੀ ਰੈਂਕ ਹਾਸਲ ਕਰਕੇ ਸਕੂਲ ਅਤੇ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਹੈ। ਇਸ ਦੇ ਲਈ ਧਨੁਸ਼ਟਾ ਛਾਬੜਾ ਨੂੰ ਪ੍ਰਮਾਣ ਪੱਤਰ, ਸੋਨ ਤਗਮਾ ਅਤੇ ਇਨਾਮ ਵਜੋਂ 50 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਵੀ ਦਿੱਤੀ ਜਾਵੇਗੀ।
ਅਗਲਾਸੇਮ ਟੇਲੈਂਟ ਸਰਚ ਐਗਜ਼ਾਮ 5ਵੀਂ ਤੋਂ 12ਵੀਂ ਤਕ ਦੇ ਵਿਦਿਆਰਥੀਆਂ ਲਈ ਰਾਸ਼ਟਰੀ ਪੱਧਰ ਦੀ ਪ੍ਰਤਿਭਾ ਖੋਜ-ਕਮ-ਵਜ਼ੀਫ਼ਾ ਪ੍ਰੀਖਿਆ ਹੈ। ਜਿਸ ਵਿਚ ਵਿਦਿਆਰਥੀਆਂ ਦੀ ਉਨ੍ਹਾਂ ਦੇ ਸਾਇੰਸ ਅਤੇ ਗਣਿਤ ਦੇ ਗਿਆਨ ਦੇ ਆਧਾਰ ’ਤੇ ਪ੍ਰੀਖਿਆ ਲਈ ਜਾਂਦੀ ਹੈ।