ਪੰਜਾਬ

punjab

ETV Bharat / state

ਲੁਧਿਆਣਾ ਦਾ ਬੁੱਢਾ ਨਾਲਾ ਹੋਇਆ Overflow - ਪ੍ਰਸ਼ਾਸਨ ਦੀ ਪੋਲ

ਲੁਧਿਆਣਾ ਵਿਚ ਮੌਨਸੂਨ (Monsoon) ਦੀ ਪਹਿਲੇ ਮੀਂਹ ਤੋਂ ਬਾਅਦ ਬੁੱਢਾ ਨਾਲਾ ਓਵਰਫਲੋਅ (Overflow) ਹੋ ਕੇ ਲੋਕਾਂ ਦੇ ਘਰਾਂ ਵਿਚ ਆ ਗਿਆ।ਜਿਸ ਦਾ ਸਥਾਨਕ ਲੋਕਾਂ ਨੇ ਪ੍ਰਸ਼ਾਸਨ ਦਾ ਸਖ਼ਤ ਵਿਰੋਧ ਕੀਤਾ।

ਲੁਧਿਆਣਾ ਦਾ ਬੁੱਢਾ ਨਾਲਾ ਹੋਇਆ Overflow
ਲੁਧਿਆਣਾ ਦਾ ਬੁੱਢਾ ਨਾਲਾ ਹੋਇਆ Overflow

By

Published : Jul 21, 2021, 7:06 AM IST

ਲੁਧਿਆਣਾ: ਬੁੱਢਾ ਨਾਲਾ ਹਰ ਸਾਲ ਬਰਸਾਤਾਂ (Rains)ਦੇ ਮੌਸਮ ਦੇ ਵਿੱਚ ਓਵਰਫਲੋਅ ਹੋ ਕੇ ਲੋਕਾਂ ਦੇ ਘਰਾਂ ਵਿਚ ਗੰਦਾ ਸੀਵਰੇਜ ਦਾ ਪਾਣੀ ਚਲਾ ਜਾਂਦਾ ਹੈ।ਜਿਸ ਨਾਲ ਲੋਕ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਸ਼ਿਕਾਰ ਹੁੰਦੇ ਹਨ। ਮੌਨਸੂਨ ਦੀ ਪਹਿਲੇ ਮੀਂਹ ਤੋਂ ਬਾਅਦ ਲੁਧਿਆਣਾ ਦੇ ਬੁੱਢੇ ਨਾਲੇ ਦੀ ਪੋਲ ਖੁੱਲ੍ਹ ਗਈ ਅਤੇ ਬੁੱਢਾ ਨਾਲਾ ਓਵਰਫਲੋਅ (Overflow) ਹੋ ਕੇ ਲੋਕਾਂ ਦੇ ਘਰਾਂ ਵਿਚ ਆ ਗਿਆ।ਜਿਸ ਦਾ ਸਥਾਨਕ ਲੋਕਾਂ ਨੇ ਸਖ਼ਤ ਵਿਰੋਧ ਕੀਤਾ ਅਤੇ ਕਿਹਾ ਕਿ ਪ੍ਰਸ਼ਾਸਨ ਦੀ ਪੋਲ ਖੁੱਲ੍ਹ ਗਈ ਹੈ।

ਲੁਧਿਆਣਾ ਦਾ ਬੁੱਢਾ ਨਾਲਾ ਹੋਇਆ Overflow
ਸਥਾਨਕ ਲੋਕਾਂ ਨੇ ਕਿਹਾ ਕਿ ਪ੍ਰਸ਼ਾਸਨ ਨਗਰ ਨਿਗਮ ਦੀ ਪੋਲ ਖੁੱਲ੍ਹ ਗਈ ਹੈ।ਸਮਾਰਟ ਸਿਟੀ ਦੇ ਹਾਲ ਤੁਸੀਂ ਵੇਖ ਸਕਦੇ ਹੋ ਕੇ ਪਹਿਲੀ ਬਰਸਾਤ ਤੋਂ ਬਾਅਦ ਹੀ ਬੁੱਢਾ ਨਾਲਾ ਸੜਕ ਤੇ ਅਤੇ ਲੋਕਾਂ ਦੇ ਘਰਾਂ ਵਿਚ ਆ ਗਿਆ।ਉਨ੍ਹਾਂ ਕਿਹਾ ਕਿ ਇਹ ਗੰਦੇ ਨਾਲੇ ਦਾ ਪਾਣੀ ਹੈ ਇੱਥੇ ਜਾਨਵਰ ਮਰੇ ਹੁੰਦੇ ਹਨ ਅਤੇ ਇਹ ਗੰਦਾ ਪਾਣੀ ਉਨ੍ਹਾਂ ਦੇ ਘਰਾਂ ਵਿਚ ਆ ਵੜਦਾ ਹੈ।

ਜ਼ਿਕਰਯੋਗ ਹੈ ਕਿ ਇਹ ਕੋਈ ਪਹਿਲੀ ਦਫਾ ਨਹੀਂ ਜਦੋਂ ਬੁੱਢਾ ਨਾਲਾ ਓਵਰ ਫਲੋ ਹੋ ਕੇ ਜਾਂ ਟੁੱਟ ਕੇ ਲੋਕਾਂ ਦੀ ਘਰਾਂ ਵਿਚ ਵੜਿਆ ਹੋਵੇ ਹਰ ਸਾਲ ਇਹ ਮੰਜ਼ਰ ਬੁੱਢੇ ਨਾਲੇ ਦਾ ਵੇਖਣ ਨੂੰ ਮਿਲਦਾ ਹੈ ਪਰ ਇਸ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਪਹਿਲਾਂ ਪ੍ਰਬੰਧ ਸਿਰਫ਼ ਅਖ਼ਬਾਰਾਂ ਵਿਚ ਹੀ ਕੀਤੇ ਜਾਂਦੇ।

ਇਹ ਵੀ ਪੜੋ:ਮੁਲਜ਼ਮ ਦੀ ਗ੍ਰਿਫ਼ਤਾਰੀ ਨਾ ਹੋਣ ਤੇ ਕਿਸਾਨਾਂ ਧਰਨਾ

ABOUT THE AUTHOR

...view details