ਪੰਜਾਬ

punjab

ETV Bharat / state

Ludhiana:ਮਹਿਲਾ ਨੇ ਸੁਹਰੇ ਪਰਿਵਾਰ ਤੇ ਕੁੱਟਮਾਰ ਦੇ ਲਗਾਏ ਇਲਜ਼ਾਮ

ਲੁਧਿਆਣਾ ਵਿਚ ਮਹਿਲਾ ਨੇ ਆਪਣੇ ਸੁਹਰੇ ਪਰਿਵਾਰ ਉਤੇ ਇਲਜ਼ਾਮ (Accusation) ਲਗਾਏ ਹਨ ਕਿ ਉਹ ਉਸਦੀ ਕੁੱਟਮਾਰ ਕਰਦੇ ਹਨ।ਮਹਿਲਾ ਦਾ ਕਹਿਣਾ ਹੈ ਕਿ ਸੁਹਰੇ ਪਰਿਵਾਰ ਨੇ ਮੈਨੂੰ ਘਰੋਂ ਬਾਹਰ ਕੱਢ ਦਿੱਤਾ ਹੈ।ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ (Accused)ਉਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

Ludhiana:ਮਹਿਲਾ ਨੇ ਸੁਹਰੇ ਪਰਿਵਾਰ ਤੇ ਕੁੱਟਮਾਰ ਦੇ ਲਗਾਏ ਇਲਜ਼ਾਮ
Ludhiana:ਮਹਿਲਾ ਨੇ ਸੁਹਰੇ ਪਰਿਵਾਰ ਤੇ ਕੁੱਟਮਾਰ ਦੇ ਲਗਾਏ ਇਲਜ਼ਾਮ

By

Published : Jul 6, 2021, 10:49 PM IST

ਲੁਧਿਆਣਾ: ਹਲਕਾ ਟਿੱਬਾ ਵਿਚ ਪੈਂਦੇ ਨਿਊ ਸ਼ਕਤੀ ਨਗਰ ਦੀ ਰਹਿਣ ਵਾਲੀ ਕਮਲਜੀਤ ਕੌਰ ਨਾਮ ਦੀ ਮਹਿਲਾ ਨੇ ਆਪਣੇ ਪਤੀ ਅਤੇ ਸਹੁਰੇ ਪਰਿਵਾਰ ਉਤੇ ਕੁੱਟਮਾਰ ਕਰਨ ਅਤੇ ਘਰੋਂ ਬਾਹਰ ਕੱਢਣ ਦੇ ਇਲਜ਼ਾਮ (Accusation) ਲਗਾਏ ਹਨ। ਉਨ੍ਹਾਂ ਨੇ ਕਿਹਾ ਕਿ ਉਹ ਆਪਣੇ 6 ਮਹੀਨੇ ਦੀ ਬੱਚੀ ਨੂੰ ਲੈ ਕੇ ਗਰਮੀ ਵਿੱਚ ਬਾਹਰ ਬੈਠਣ ਨੂੰ ਮਜਬੂਰ ਹੈ।
ਪੀੜਤ ਮਹਿਲਾ ਨੇ ਕਿਹਾ ਕਿ ਉਹ ਡੇਰਾਬਸੀ ਦੀ ਰਹਿਣ ਵਾਲੀ ਸੀ ਅਤੇ ਉਸ ਦਾ ਪਲਬਿੰਦਰ ਸਿੰਘ ਨਾਲ ਵਿਆਹ ਨੂੰ 10 ਸਾਲ ਹੋ ਗਏ ਹਨ ਅਤੇ ਉਸ ਦੇ ਸਹੁਰੇ ਪਰਿਵਾਰ ਵੱਲੋਂ ਦਾਜ ਦੀ ਮੰਗ ਨੂੰ ਲੈ ਕੇ ਉਸ ਨਾਲ ਕਈ ਵਾਰ ਕੁੱਟਮਾਰ ਕੀਤੀ ਗਈ ਹੈ।ਬੀਤੇ 3 ਜੁਲਾਈ ਨੂੰ ਵੀ ਉਸ ਨਾਲ ਬੁਰੀ ਤਰੀਕੇ ਨਾਲ ਕੁੱਟਮਾਰ ਕੀਤੀ ਗਈ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਵੂਮੈਨ ਹੈਲਪ ਲਾਈਨ ਨੰਬਰ ਤੇ ਕੰਪਲੇਟ ਕੀਤੀ ਸੀ।ਜਿਸ ਤੋਂ ਬਾਅਦ ਉਨ੍ਹਾਂ ਨੇ ਮੁਆਫ਼ੀ ਮੰਗ ਲਈ ਸੀ ਅਤੇ ਕਿਹਾ ਸੀ ਕਿ ਉਹ ਘਰ ਦੇ ਉਪਰਲੇ ਪੋਸ਼ਨ 'ਚ ਰਹਿਣਗੇ ਅਤੇ ਘਰ ਦੇ ਬਾਕੀ ਮੈਂਬਰ ਹੇਠਲੇ ਪੋਸ਼ਨ ਵਿੱਚ ਪਰ ਬੀਤੀ ਰਾਤ ਫਿਰ ਉਸ ਨਾਲ ਬੁਰੀ ਤਰੀਕੇ ਨਾਲ ਕੁੱਟਮਾਰ ਕੀਤੀ ਗਈ ਹੈ।ਜਿਸ ਤੋਂ ਬਾਅਦ ਉਸਨੇ ਆਪਣੇ ਪੇਕੇ ਪਰਿਵਾਰ ਨਾਲ ਵੀ ਸੰਪਰਕ ਕੀਤਾ।ਜਿਸ ਤੋਂ ਬਾਅਦ ਪੇਕੇ ਪਰਿਵਾਰਕ ਮੈਂਬਰ ਉਸ ਨੂੰ ਸਿਵਲ ਹਸਪਤਾਲ ਲੈ ਕੇ ਗਏ। ਉਸ ਤੋਂ ਬਾਅਦ ਉਨ੍ਹਾਂ ਨੇ ਥਾਣੇ ਜਾ ਕੇ ਵੀ ਸ਼ਿਕਾਇਤ (Complaint) ਕੀਤੀ ਪਰ ਜਦੋਂ ਘਰ ਵਾਪਸ ਆਏ ਤਾਂ ਵੇਖਿਆ ਕਿ ਉਸ ਦੇ ਸਹੁਰੇ ਪਰਿਵਾਰ ਵੱਲੋਂ ਘਰ ਨੂੰ ਤਾਲਾ ਲਗਾ ਕੇ ਉਥੋਂ ਫਰਾਰ ਹੋ ਗਏ।

Ludhiana:ਮਹਿਲਾ ਨੇ ਸੁਹਰੇ ਪਰਿਵਾਰ ਤੇ ਕੁੱਟਮਾਰ ਦੇ ਲਗਾਏ ਇਲਜ਼ਾਮ

ਪੁਲਿਸ ਅਧਿਾਕਰੀ ਬਲਜੀਤ ਸਿੰਘ ਦਾ ਕਹਿਣਾ ਹੈ ਕਿ ਪੀੜਤ ਮਹਿਲਾ ਨੂੰ ਸਬੰਧਿਤ ਟਿੱਬਾ ਥਾਣੇ ਜਾਣ ਨੂੰ ਕਿਹਾ ਹੈ ਕਿਉਂਕਿ ਇਨ੍ਹਾਂ ਦਾ ਪਹਿਲਾਂ ਵੀ ਰਾਜ਼ੀਨਾਮਾ ਹੋਇਆ ਹੋਇਆ ਹੈ।ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮੁਲਜ਼ਮਾਂ ਖਿਲਾਫ ਬਣਦੀ ਸਖਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜੋ:ਪੰਜਾਬ ਦੀਆਂ ਔਰਤਾਂ ਨੇ ਘਰੋਂ ਬਾਹਰ ਕੱਢੇ ਸਿਲੰਡਰ, ਮੋਦੀ ਨੂੰ ਦਿੱਤਾ ਸੰਦੇਸ਼!

ABOUT THE AUTHOR

...view details