Vigilance raid : ਸਾਬਕਾ ਵਿਧਾਇਕ ਕੁਲਦੀਪ ਵੈਦ ਦੇ ਘਰ ਵਿਜੀਲੈਂਸ ਦਾ ਛਾਪਾ, ਘਰ ਤੇ ਦਫ਼ਤਰ ਵਿੱਚ ਹੋਈ ਪੁੱਛ ਪੜਤਾਲ ਲੁਧਿਆਣਾ :ਵਿਜੀਲੈਂਸ ਵੱਲੋਂ ਲਗਾਤਾਰ ਕਾਂਗਰਸ ਦੇ ਸਾਬਕਾ ਮੰਤਰੀਆਂ ਅਤੇ ਵਿਧਾਇਕਾਂ ਦੇ ਖਿਲਾਫ਼ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਇਸੇ ਦੇ ਤਹਿਤ ਅੱਜ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਬੇਹੱਦ ਕਰੀਬੀ ਸਾਬਕਾ ਐਮਐਲਏ ਵਿਧਾਨ ਸਭਾ ਹਲਕਾ ਗਿਲ ਤੋਂ ਕੁਲਦੀਪ ਵੈਦ ਦੇ ਘਰ ਅਤੇ ਦਫਤਰ ਦੇ ਵਿਚ ਚੰਡੀਗੜ੍ਹ ਅਤੇ ਲੁਧਿਆਣਾ ਵਿਜੀਲੈਂਸ ਦੀਆਂ ਦੋ ਦਰਜਨ ਤੋਂ ਵੱਧ ਮੈਂਬਰਾਂ ਦੀ ਟੀਮਾਂ ਵੱਲੋਂ ਅੱਜ ਜਾਇਦਾਦ ਦਾ ਵੇਰਵਾ ਲੈਣ ਲਈ ਤਕਨੀਕੀ ਟੀਮਾਂ ਨੂੰ ਭੇਜਿਆ ਗਿਆ ਹੈ। ਟੀਮ ਵਲੋਂ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਗਈ ਹੈ।
ਐੱਸ ਐੱਸ ਪੀ ਨੇ ਕੀਤੀ ਪੁਸ਼ਟੀ:ਇਸਦੀ ਪੁਸ਼ਟੀ ਕਰਦੇ ਹੋਏ ਲੁਧਿਆਣਾ ਦੇ ਐਸਐਸਪੀ ਵਿਜੀਲੈਂਸ ਰਵਿੰਦਰਪਾਲ ਸਿੰਘ ਸਿੱਧੂ ਨੇ ਕਿਹਾ ਕਿ ਆਮਦਨ ਤੋਂ ਜ਼ਿਆਦਾ ਪ੍ਰਾਪਰਟੀ ਬਣਾਉਣ ਨੂੰ ਲੈ ਕੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਦੀ ਜਾਂਚ ਚੱਲ ਰਹੀ ਸੀ। ਜਿਸਨੂੰ ਲੈ ਕੇ ਅੱਜ ਟੈਕਨੀਕਲ ਟੀਮਾਂ ਚੰਡੀਗੜ੍ਹ ਤੋਂ ਲੁਧਿਆਣਾ ਪਹੁੰਚੀਆਂ ਹਨ। ਲੁਧਿਆਣਾ ਦੇ ਦਫਤਰ ਵਿੱਚ ਅਤੇ ਘਰ ਵਿਚ ਟੈਕਨੀਕਲ ਟੀਮ ਟੀਮ ਵੱਲੋਂ ਰੇਡ ਕੀਤੀ ਗਈ ਹੈ। ਟੀਮਾਂ ਵਲੋਂ ਪੁੱਛ ਪੜਤਾਲ ਵੀ ਕੀਤੀ ਜਾ ਰਹੀ ਹੈ।
ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ:ਦਰਅਸਲ ਵਿਜੀਲੈਂਸ ਦੇ ਐਸ ਐਸ ਪੀ ਆਰ ਪੀ ਐਸ ਸੰਧੂ ਨੇ ਦੱਸਿਆ ਹੈ ਕਿ ਸਾਬਕਾ ਐਮ ਐਲ ਏ ਕੁਲਦੀਪ ਵੈਦ ਦੇ ਖਿਲਾਫ਼ ਸਾਨੂੰ ਸ਼ਿਕਾਇਤ ਦਿੱਤੀ ਗਈ ਸੀ ਕਿ ਉਨ੍ਹਾਂ ਦੀ ਜਾਇਦਾਦ ਆਮਦਨ ਤੋਂ ਵੱਧ ਹੈ। ਇਸ ਸਬੰਧੀ ਹੀ ਚੰਡੀਗੜ੍ਹ ਵਿਜੀਲੈਂਸ ਟੀਮ ਵੱਲੋਂ ਕੁਲਦੀਪ ਵੈਦ ਦੀ ਜਾਇਦਾਦ ਦਾ ਵੇਰਵਾ ਲੈਣ ਲਈ ਤਕਨੀਕੀ ਟੀਮਾਂ ਨੂੰ ਭੇਜਿਆ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਫਿਲਹਾਲ ਘਰ ਅਤੇ ਦਫਤਰ ਦੇ ਵਿੱਚ ਵੇਰਵਾ ਲਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਉਨ੍ਹਾ ਨਾਲ ਸਬੰਧਿਤ ਹੋਰਨਾਂ ਜਾਇਦਾਦਾਂ ਦਾ ਵੇਰਵਾ ਵੀ ਲਿਆ ਜਾਵੇਗਾ।
ਇਹ ਵੀ ਪੜ੍ਹੋ :Punjab Congress Protest: ਮੋਦੀ ਸਰਕਾਰ ਖ਼ਿਲਾਫ਼ ਸੜਕਾਂ 'ਤੇ ਕਾਂਗਰਸ, ਮੋਦੀ ਮੁਰਦਾਬਾਦ ਦੇ ਲੱਗੇ ਨਾਅਰੇ
ਮੁੱਖ ਮੰਤਰੀ ਚੰਨੀ ਦੇ ਕਰੀਬੀ: ਦਰਅਸਲ ਵਿਧਾਇਕ ਕੁਲਦੀਪ ਵੈਦ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਰੀਬੀ ਰਹੇ ਹਨ। ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਕੁਲਦੀਪ ਵੈਦ ਵੇਅਰ ਹਾਊਸ ਦਾ ਚੇਅਰਮੈਨ ਦਾ ਅਹੁਦਾ ਦੇ ਕੇ ਕੈਬਿਨੇਟ ਰੈਂਕ ਨਵਾਜ਼ਿਆ ਗਿਆ ਸੀ। ਬੀਤੇ ਦਿਨੀ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੇ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਚਰਨਜੀਤ ਸਿੰਘ ਚੰਨੀ ਦਾ ਬਕਾਇਦਾ ਨਾ ਵੀ ਲਿਆ ਸੀ ਅਤੇ ਕਿਹਾ ਸੀ ਕਿ ਜਿਸ ਨੇ ਭ੍ਰਿਸ਼ਟਾਚਾਰ ਕੀਤਾ ਹੈ ਉਸਨੂੰ ਬਖਸ਼ਿਆ ਨਹੀਂ ਜਾਵੇਗਾ ਜਿਸ ਤੋਂ ਬਾਅਦ ਇਹ ਛਾਪੇਮਾਰੀ ਹੋਈ ਹੈ। ਇਸ ਛਾਪਾਮਾਰੀ ਤੋਂ ਬਾਅਦ ਪੰਜਾਬ ਦੀ ਇਕ ਵਾਰ ਫਿਰ ਸਿਆਸਤ ਭਖ ਰਹੀ ਹੈ।