ਪੰਜਾਬ

punjab

ETV Bharat / state

ਲੁਧਿਆਣਾ:ਕੋਰੋਨਾ ਹੋਇਆ ਬੇਲਗਾਮ, 24 ਘੰਟੇ ਚ 24 ਮੌਤਾਂ - 24 ਮਰੀਜ਼ਾਂ ਦੀ ਮੌਤ

ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਬੀਤੇ 24 ਘੰਟਿਆਂ ਦੇ ਵਿੱਚ ਕੋਰੋਨਾ ਵਾਇਰਸ ਦੇ ਨਵੇਂ 1440 ਮਾਮਲੇ ਸਾਹਮਣੇ ਆਏ ਜਦੋਂਕਿ 24 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ ਸਰਕਾਰੀ ਅੰਕੜਿਆਂ ਦੇ ਵਿਚ ਬੀਤੇ ਦਿਨ 24 ਮਰੀਜ਼ਾਂ ਦੀ ਮੌਤ ਹੋਈ ਹੈ ਪਰ ਜੇਕਰ ਲੁਧਿਆਣਾ ਦੇ ਵੱਖ ਵੱਖ ਸ਼ਮਸ਼ਾਨਘਾਟਾਂ ਦੇ ਵਿੱਚ ਕੱਲ੍ਹ ਮਰਨ ਵਾਲਿਆਂ ਦੀ ਗੱਲ ਕੀਤੀ ਜਾਵੇ ਤਾਂ ਕੁੱਲ 41 ਲੋਕਾਂ ਦੇ ਸਸਕਾਰ ਕੀਤੇ ਗਏ ਨੇ ਜੋ ਕਿ ਦਿਲ ਦਹਿਲਾ ਦੇਣ ਵਾਲਾ ਮਾਮਲਾ ਹੈ।

ਲੁਧਿਆਣਾ:ਕੋਰੋਨਾ ਹੋਇਆ ਬੇਲਗਾਮ, ਹਰ ਘੰਟੇ ਬਾਅਦ ਇਕ ਮੌਤ
ਲੁਧਿਆਣਾ:ਕੋਰੋਨਾ ਹੋਇਆ ਬੇਲਗਾਮ, ਹਰ ਘੰਟੇ ਬਾਅਦ ਇਕ ਮੌਤ

By

Published : Apr 30, 2021, 9:20 AM IST

Updated : Apr 30, 2021, 6:22 PM IST

ਲੁਧਿਆਣਾ : ਲੁਧਿਆਣਾ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਬੀਤੇ 24 ਘੰਟਿਆਂ ਦੇ ਵਿੱਚ ਕੋਰੋਨਾ ਵਾਇਰਸ ਦੇ ਨਵੇਂ 1440 ਮਾਮਲੇ ਸਾਹਮਣੇ ਆਏ ਜਦੋਂਕਿ 24 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ ਸਰਕਾਰੀ ਅੰਕੜਿਆਂ ਦੇ ਵਿਚ ਬੀਤੇ ਦਿਨ 24 ਮਰੀਜ਼ਾਂ ਦੀ ਮੌਤ ਹੋਈ ਹੈ ਪਰ ਜੇਕਰ ਲੁਧਿਆਣਾ ਦੇ ਵੱਖ ਵੱਖ ਸ਼ਮਸ਼ਾਨਘਾਟਾਂ ਦੇ ਵਿੱਚ ਕੱਲ੍ਹ ਮਰਨ ਵਾਲਿਆਂ ਦੀ ਗੱਲ ਕੀਤੀ ਜਾਵੇ ਤਾਂ ਕੁੱਲ 41 ਲੋਕਾਂ ਦੇ ਸਸਕਾਰ ਕੀਤੇ ਗਏ ਨੇ ਜੋ ਕਿ ਦਿਲ ਦਹਿਲਾ ਦੇਣ ਵਾਲਾ ਮਾਮਲਾ ਹੈ।

ਲੁਧਿਆਣਾ:ਕੋਰੋਨਾ ਹੋਇਆ ਬੇਲਗਾਮ, ਹਰ ਘੰਟੇ ਬਾਅਦ ਇਕ ਮੌਤ

ਬੀਤੇ ਦਿਨ ਵੱਖ ਵੱਖ ਜ਼ਿਲ੍ਹਿਆਂ ਨਾਲ ਸਬੰਧਤ ਨਿੱਜੀ ਹਸਪਤਾਲਾਂ ਦੇ ਵਿੱਚ ਕੋਰੋਨਾ ਵਾਇਰਸ ਦੇ 354 ਨਵੇਂ ਮਰੀਜ਼ ਦਾਖਲ ਹੋਏ ਸਨ ਅਤੇ ਉਹ ਰੋਜ਼ਾਨਾ ਦੀ ਔਸਤਨ 100 ਤੋਂ ਵੱਧ ਮਰੀਜ਼ਾਂ ਦੀ ਹਸਪਤਾਲਾਂ ਚ ਦਾਖ਼ਲ ਹੋਣ ਦੀ ਆ ਰਹੀ ਹੈ ਜਿਸ ਕਰਕੇ ਨਿੱਜੀ ਹਸਪਤਾਲਾਂ ਵੱਲੋਂ ਮਨਮਾਨੀ ਦੇ ਬਿੱਲ ਬਣਾਏ ਜਾ ਰਹੇ ਹਨ, ਸਗੋਂ ਕੀਮਤਾਂ ਵੀ ਵਧਾ ਦਿੱਤੀਆਂ ਗਈਆਂ ਹਨ। ਐਡਮਿਸ਼ਨ ਦੇ ਸਮੇਂ ਹੀ 30-40 ਹਜ਼ਾਰ ਰੁਪਏ ਤੱਕ ਪਰ ਮਰੀਜ਼ ਜਮ੍ਹਾ ਕਰਵਾਏ ਜਾ ਰਹੇ ਨੇ ਅਤੇ ਰੋਜ਼ਾਨਾਂ ਦਾ ਬਿੱਲ ਹਜ਼ਾਰਾਂ ਚ ਬਣਾਇਆ ਜਾ ਰਿਹਾ ਹੈ।

ਵੀਰਵਾਰ ਨੂੰ ਜ਼ਿਲ੍ਹੇ ਵਿਚ ਅੱਠ ਨਵੇਂ ਮਾਈਕਰੋ ਕੰਟੋਨਮੈਂਟ ਜ਼ੋਨ ਘੋਸ਼ਿਤ ਕੀਤੇ ਗਏ ਜਿਨ੍ਹਾਂ ਵਿਚ ਦੁਰਗਾਪੁਰੀ, ਸੰਜੀਵਨੀ ਹਸਪਤਾਲ, ਪਿੰਡ ਅਕਾਲਗਡ਼੍ਹ, ਵਿਵੇਕਾਨੰਦ ਬਿਰਧ ਆਸ਼ਰਮ, ਰਾਜਗੁਰੂ ਨਗਰ, ਗੀਤਾ ਮੰਦਿਰ ਆਸ਼ਰਮ ਥਰੀਕੇ, ਬਸੰਤ ਐਵੀਨਿਊ ਅਤੇ ਮਾਇਆ ਨਗਰ ਨੂੰ ਮਾਈਕਰੋ ਕੰਟੋਨਮੈਂਟ ਜ਼ੋਨ ਬਣਾਇਆ ਗਿਆ ਹੈ। ਲੁਧਿਆਣਾ ਦੇ ਵਿੱਚ ਹੁਣ 8036 ਐਕਟਿਵ ਕੋਰੋਨਾ ਦੇ ਮਾਮਲੇ ਹਨ ਜੋ ਹੁਣ ਤੱਕ ਦੀ ਸਭ ਤੋਂ ਜ਼ਿਆਦਾ ਹਨ।

ਇਸ ਤੋਂ ਇਲਾਵਾ 5740 ਮਰੀਜ਼ ਹਸਪਤਾਲਾਂ ਵਿੱਚ ਦਾਖ਼ਲ ਹਨ ਇੰਨਾ ਹੀ ਨਹੀਂ ਜਿਲ੍ਹੇ ਵਿਚ 940 ਮਰੀਜ਼ ਆਕਸੀਜਨ ਲੈ ਰਹੇ ਹਨ ਅਤੇ 20 ਮਰੀਜ਼ ਵੈਂਟੀਲੇਟਰ ਤੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ। ਉਥੇ ਹੀ ਜੇਕਰ ਠੀਕ ਹੋਏ ਮਰੀਜ਼ਾਂ ਦੀ ਗੱਲ ਕੀਤੀ ਜਾਵੇ ਤਾਂ ਵੀਰਵਾਰ ਨੂੰ 1140 ਮਰੀਜ਼ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤੇ ਹਨ। ਬੀਤੇ ਦਿਨ ਮਰਨ ਵਾਲਿਆਂ ਦੇ ਵਿਚੋਂ 18 ਮ੍ਰਿਤਕ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਸਨ ਜਿਨ੍ਹਾਂ ਵਿੱਚ 12 ਮਹਿਲਾਵਾਂ ਅਤੇ 6 ਪੁਰਸ਼ ਸ਼ਾਮਲ ਹਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾਂ ਵਿਚੋਂ 10 ਅਜਿਹੇ ਮ੍ਰਿਤਕ ਸਨ ਜਿਨ੍ਹਾਂ ਨੂੰ ਕੋਰੋਨਾ ਵਾਇਰਸ ਤੋਂ ਇਲਾਵਾ ਹੋਰ ਕੋਈ ਵੀ ਬੀਮਾਰੀ ਨਹੀਂ ਸੀ।

Last Updated : Apr 30, 2021, 6:22 PM IST

ABOUT THE AUTHOR

...view details