ਪੰਜਾਬ

punjab

ETV Bharat / state

Under age ਸਕੂਲੀ ਵਿਦਿਆਰਥੀਆਂ ਦੇ ਵਾਹਨ ਚਲਾਉਣ ਖਿਲਾਫ ਪੁਲਿਸ ਦੀ ਮੁਹਿੰਮ - Ludhiana latest news in Punjabi

ਲੁਧਿਆਣਾ ਟਰੈਫਿਕ ਪੁਲਿਸ ਵਲੋਂ ਮੁਹਿੰਮ ਚਲਾਈ (Ludhiana traffic police campaign) ਗਈ ਹੈ, ਅੰਡਲ ਏਜ ਬੱਚਿਆਂ ਨੂੰ ਵਾਹਨ ਚਲਾਉਣ ਤੋਂ ਰੋਕਿਆ ਜਾ ਰਿਹਾ ਹੈ ਨਾਲ ਹੀ ਚਲਾਨ ਵੀ ਕਟੇ ਜਾ ਰਹੇ ਹਨ।

Etv Ludhiana traffic police campaign against driving of vehicles by Ludhiana under age school students
Ludhiana traffic police campaign against driving of vehicles by Ludhiana under age school students

By

Published : Dec 8, 2022, 11:56 AM IST

ਲੁਧਿਆਣਾ:ਸਕੂਲ ਦੇ ਵਿਚ ਲਗਾਤਾਰ ਵਿਦਿਆਰਥੀ ਦੋ ਪਹੀਆ ਵਾਹਨ ਲੈ ਕੇ ਆਉਂਦੇ ਹਨ। ਇਨ੍ਹਾਂ ਵਿਦਿਆਰਥੀਆਂ ਦੀ ਉਮਰ 18 ਸਾਲ ਤੋਂ ਹੇਠਾਂ ਹੁੰਦੀ ਹੈ। ਜਿਸ ਕਰਕੇ ਇਹ ਅੰਡਰ ਏਜ਼ ਵਿੱਚ ਆਉਂਦੇ ਹਨ, ਇਨ੍ਹਾਂ ਨੂੰ ਲੈ ਕੇ ਲੁਧਿਆਣਾ ਟਰੈਫਿਕ ਪੁਲਿਸ ਵਲੋਂ ਮੁਹਿੰਮ ਚਲਾਈ ਗਈ ਹੈ। ਬੱਚਿਆਂ ਨੂੰ ਵਾਹਨ ਚਲਾਉਣ ਤੋਂ ਰੋਕਿਆ ਜਾ ਰਿਹਾ ਹੈ ਨਾਲ ਹੀ ਚਲਾਨ ਵੀ ਕਟੇ ਜਾ ਰਹੇ ਹਨ। ਕਈ ਬੱਚੇ ਛੁੱਟੀ ਹੋਣ ਤੋਂ ਬਾਅਦ ਆਪਣੇ 2 ਪਹੀਆ ਵਾਹਨ ਤੇ ਹੁੱਲੜਬਾਜ਼ੀ ਕਰਦੇ ਹਨ। ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵੀ ਪੁਲਿਸ ਵਲੋਂ ਲਗਾਤਾਰ ਵਾਰਨਿੰਗ (Ludhiana traffic police campaign) ਦਿੱਤੀ ਜਾ ਰਹੀ ਹੈ।


ਪੁਲਿਸ ਵੱਲੋਂ ਸਕੂਲਾਂ ਦੇ ਬਾਹਰ ਲਗਾਏ ਜਾ ਰਹੇ ਹਨ ਵਿਸ਼ੇਸ਼ ਨਾਕੇ: ਪੁਲਿਸ ਵਲੋਂ ਸਕੂਲਾਂ ਦੇ ਬਾਹਰ ਵਿਸ਼ੇਸ਼ ਨਾਕੇ ਲਗਾ ਕੇ ਇਨ੍ਹਾਂ ਬੱਚਿਆਂ ਨੂੰ ਰੋਕਿਆ ਜਾ ਰਿਹਾ ਹੈ ਅਤੇ ਨਾਲ ਸਕੂਲ ਪ੍ਰਸ਼ਾਸ਼ਨ ਨੂੰ ਵੀ ਇਨ੍ਹਾਂ ਤੇ ਸਖ਼ਤੀ ਕਰਨ ਸਬੰਧੀ ਕਿਹਾ ਜਾ ਰਿਹਾ ਹੈ। ਇਨ੍ਹਾਂ ਹੀ ਨਹੀਂ ਲੁਧਿਆਣਾ ਟਰੈਫਿਕ ਪੁਲਿਸ ਸਕੂਲਾਂ ਵਿੱਚ ਕੈਂਪ ਆਦਿ ਲਗਾ ਕੇ ਉਨ੍ਹਾਂ ਨੂੰ ਟਰੈਫਿਕ ਨਿਯਮਾਂ ਸਬੰਧੀ ਵੀ ਅੱਗਾਹ ਕਰ ਰਹੇ ਹਨ।

ਅੰਡਰ ਏਜ਼ ਬੱਚਿਆਂ ਦੇ ਕੱਟੇ ਗਏ ਚਲਾਨ:ਲੁਧਿਆਣਾ ਦੇ ਪੋਰਸ਼ ਇਲਾਕੇ ਸਰਾਭਾ ਨਗਰ ਵਿੱਚ ਇਕ ਨਿੱਜੀ ਸਕੂਲ ਦੇ ਬਾਹਰ ਅੱਜ ਨਾਕੇਬੰਦੀ ਕਰਕੇ ਪੁਲਿਸ ਵੱਲੋਂ ਕਈ ਅੰਡਰ ਏਜ਼ ਬੱਚਿਆਂ ਦੇ ਚਲਾਨ ਕੱਟੇ ਗਏ। ਇਸ ਮੌਕੇ ਟਰੈਫਿਕ ਇੰਚਾਰਜ ਓਂਕਾਰ ਸਿੰਘ ਨੇ ਕਿਹਾ ਕਿ ਕਈ ਮਾਪਿਆਂ ਨੂੰ ਇਹ ਭੁਲੇਖਾ ਹੁੰਦਾ ਹੈ ਕੇ ਜੇਕਰ 16 ਸਾਲ ਦੀ ਉਮਰ ਚ ਉਨ੍ਹਾਂ ਦਾ ਲਾਰਨਿੰਗ ਲਾਇਸੈਂਸ ਬਣ ਜਾਂਦਾ ਹੈ ਤਾਂ ਉਹ ਕੋਈ ਵੀ 2 ਪਹੀਆ ਵਾਹਨ ਚਲਾ ਸਕਦੇ ਨੇ ਜਦੋਂ ਕੇ ਇਨ੍ਹਾਂ ਨੂੰ ਲਰਨਿੰਗ ਲਾਇਸੈਂਸ ਤੇ 50 ਸੀ ਸੀ ਤੱਕ ਦਾ ਹੀ 2 ਪਹੀਆ ਵਾਹਨ ਚਲਾਉਣ ਦੀ ਇਜਾਜ਼ਤ ਹੰਦੀ ਹੈ।

'ਬੱਚਿਆਂ ਦੇ ਪਰਿਵਾਰ ਦੀ ਬਰਾਬਰ ਗਲਤੀ':ਕਈ ਬੱਚੇ ਮੌਕੇ ਤੇ ਪੁਲਿਸ ਦੀਆਂ ਮਿੰਨਤਾਂ ਕਰਦੇ ਵੀ ਵਿਖਾਈ ਦਿੱਤੇ ਜਦੋਂ ਕੇ ਉਨ੍ਹਾ ਦੇ ਪਰਿਵਾਰਾਂ ਦੀ ਵੀ ਬਰਾਬਰ ਗਲਤੀ ਹੈ ਜੋ ਕਿ ਉਨ੍ਹਾਂ ਨੂੰ ਇਸ ਉਮਰ ਵਿੱਚ ਵਾਹਨ ਚਲਾਉਣ ਦੀ ਇਜਾਜ਼ਤ ਦਿੰਦੇ ਹਨ। ਉਨ੍ਹਾ ਕਿਹਾ ਕਿ ਬੱਚਿਆਂ ਦਾ ਦਿਮਾਗ ਪੂਰੀ ਤਰਾਂ ਵਿਕਸਿਤ ਨਹੀਂ ਹੋਇਆ ਹੁੰਦਾ, ਜਿਸ ਕਰਕੇ ਕਈ ਵਾਰ ਸੜਕ ਹਾਦਸੇ ਵੀ ਹੁੰਦੇ ਹਨ। ਉਨ੍ਹਾ ਕਿਹਾ ਬੱਚਿਆਂ ਨੂੰ ਉਨ੍ਹਾਂ ਦੀ ਉਮਰ ਮੁਤਾਬਿਕ ਹੀ ਵਾਹਨ ਚਲਾਉਣ ਦੀ ਇਜਾਜਤ ਦੇਣੀ ਚਾਹੀਦੀ ਹੈ ਕਿਉਂਕਿ ਉਹ ਹੈਲਮੇਟ ਵੀ ਨਹੀਂ ਪਾਉਂਦੇ।

ਇਹ ਵੀ ਪੜ੍ਹੋ:4 ਕਿਲੋ 100 ਗ੍ਰਾਮ ਅਫੀਮ ਸਣੇ 2 ਗ੍ਰਿਫ਼ਤਾਰ

ABOUT THE AUTHOR

...view details