ਲੁਧਿਆਣਾ: ਰਾਏਕੋਟ ਦੇ ਪਿੰਡ ਆਂਡਲੂ ਦੇ ਕਿਸਾਨਾਂ ਨੂੰ ਖੇਤੀ ਲਈ ਸਹੂਲਤਾਂ ਮੁਹੱਈਆ ਕਰਵਾਉਣ ਵਾਲੀ ਜ਼ਿਲ੍ਹੇ ਦੀ ਵੱਡੀ ਬੁਹਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਲਿਮਟਿਡ ਉਸ ਸਮੇਂ ਵਿਵਾਦਾਂ ਵਿੱਚ ਘਿਰ ਗਈ, ਜਦੋਂ ਸਭਾ ਦਾ ਸਕੱਤਰ ਪੁਨੀਤ ਵੈਕਟਰ ਛੁੱਟੀ 'ਤੇ ਜਾਣ ਮਗਰੋਂ ਭੇਦਭਰੇ ਹਾਲਾਤਾਂ ਵਿੱਚ ਗਾਇਬ ਹੋ ਗਿਆ।
ਇਸ ਸਬੰਧੀ ਸਭਾ ਦੇ ਪ੍ਰਧਾਨ ਇੰਦਰਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਸਕੱਤਰ ਪੁਨੀਤ ਵੈਕਟਰ ਨੇ ਸਭਾ ਦੇ ਮੀਤ ਪ੍ਰਧਾਨ ਤੋਂ 5 ਅਕਤੂਬਰ ਤੋਂ 17 ਅਕਤੂਬਰ ਤੱਕ ਇਲਾਜ ਕਰਵਾਉਣ ਲਈ ਛੁੱਟੀ ਲਿੱਤੀ ਸੀ ਪਰ 19 ਅਕਤੂਬਰ ਤੱਕ ਡਿਊਟੀ 'ਤੇ ਹਾਜ਼ਰ ਨਹੀਂ ਹੋਇਆ ਤਾਂ ਸਭਾ ਨੇ ਉਸ ਨੂੰ ਸਸਪੈੰਡ ਕਰ ਦਿੱਤਾ। ਪਰਵਾਰਿਕ ਮੈਂਬਰਾਂ ਵੱਲੋਂ ਪੁੱਛਣ 'ਤੇ ਵੀ ਉਸ ਦਾ ਕੁੱਝ ਪਤਾ ਨਹੀਂ ਚੱਲਿਆ ਤੇ ਉਹ ਭੇਦਭਰੇ ਹਾਲਾਤਾਂ 'ਚ ਗਾਇਬ ਹੋ ਗਿਆ। ਦੱਸ ਦਈਏ ਕਿ ਉਸ ਦੇ ਪਰਵਾਰਿਕ ਮੈਂਬਰ ਵੀ ਘਰ 'ਚ ਮੌਜੂਦ ਨਹੀਂ ਹੈ।