ਲੁਧਿਆਣਾ: ਐਸਟੀਐਫ ਰੇਂਜ ਵੱਲੋਂ ਦੋ ਵੱਖ ਵੱਖ ਮਾਮਲਿਆਂ ਵਿੱਚ 1 ਕਿਲੋ 952 ਗ੍ਰਾਮ ਹੈਰੋਇਨ (Heroin Recover)ਸਣੇ ਨਿਜੀ ਬੈਂਕ ਦਾ ਮੁਲਾਜ਼ਮ ਸਮੇਤ ਦੋ ਤਸਕਰਾਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਿਲ ਕੀਤੀ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਏ ਐਸ ਆਈ ਭੁਪਿੰਦਰ ਸਿੰਘ ਨੇ ਦੱਸਿਆ ਕਿ ਪਹਿਲੇ ਮਾਮਲੇ ਵਿੱਚ ਐਸਟੀਐਫ ਲੁਧਿਆਣਾ ਰੇਂਜ ਨੇ ਗੁਪਤ ਸੂਚਨਾ ਦੇ ਅਧਾਰ 'ਤੇ ਕੀਤੀ ਗਈ ਕਾਰਵਾਈ ਦੌਰਾਨ ਮੋਟਰਸਾਈਕਲ ਸਵਾਰ ਵਿਅਕਤੀ ਨੂੰ ਡਾਬਾ ਇਲਾਕੇ ਵਿੱਚ ਕੀਤੀ ਗਈ ਨਾਕੇਬੰਦੀ ਦੌਰਾਨ ਕਾਬੂ ਕੀਤਾ, ਜਦੋਂ ਮੋਟਰਸਾਈਕਲ ਸਵਾਰ ਵਿਅਕਤੀ ਨੂੰ ਰੋਕ ਕੇ ਉਸਦੀ ਤਲਾਸ਼ੀ ਲਈ ਤਾਂ ਉਸਦੇ ਕਬਜ਼ੇ ਚੋਂ 1 ਕਿੱਲੋ 720 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਜਿਸਦੀ ਪਹਿਚਾਣ ਮੁਨੀਸ਼ ਸ਼ਰਮਾ ਉਰਫ ਮਨੀ ਵਾਸੀ ਛੇਹਰਟਾ ਅੰਮ੍ਰਿਤਸਰ ਰੂਪ ਵਜੋਂ ਹੋਈ ਹੈ ਜੋਕਿ ਇੱਕ ਨਿੱਜੀ ਬੈਂਕ ਵਿੱਚ ਮੁਲਾਜਮ ਹੈ।
Heroin Recover: ਲੁਧਿਆਣਾ ਐਸਟੀਐਫ ਰੇਂਜ ਵੱਲੋਂ 2 ਵੱਖ-ਵੱਖ ਮਾਮਲਿਆਂ 'ਚ ਕਰੋੜਾਂ ਦੀ ਹੈਰੋਇਨ ਸਣੇ ਦੋ ਆਰੋਪੀ ਕਾਬੂ - NDPS
ਪੰਜਾਬ ਪੁਲਿਸ ਵੱਲੋਂ ਲਗਾਤਾਰ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਯਤਨ ਕੀਤੇ ਜਾ ਰਹੇ ਹਨ।ਜਿਸ ਤਹਿਤ ਅੱਜ ਲੁਧਿਆਣਾ ਪੁਲਿਸ ਨੂੰ ਵੱਡੀ ਸਫ਼ਲਤਾ ਹਾਸਿਲ ਹੋਈ ਹੈ। ਪੜ੍ਹੋ ਪੂਰੀ ਖ਼ਬਰ (Heroin Recover)
Published : Oct 14, 2023, 11:01 PM IST
232 ਗ੍ਰਾਮ ਹੈਰੋਇਨ ਬਰਾਮਦ:ਇਸੇ ਤਰ੍ਹਾਂ ਦੂਜੇ ਮਾਮਲੇ ਵਿੱਚ ਦੀਪਕ ਕੁਮਾਰ ਨਾਮ ਦੇ ਵਿਅਕਤੀ ਨੂੰ ਲਾਡੋਵਾਲ ਨੇੜੇ ਹਾਰਡੀਜ਼ ਵਲਰਡ ਨੇੜੇ ਕੀਤੀ ਗਈ ਨਾਕਾਬੰਦੀ ਦੌਰਾਨ ਕਾਬੂ ਕਰਕੇ ਉਸ ਪਾਸੋਂ 232 ਗ੍ਰਾਮ ਹੈਰੋਇਨ (Heroin Recover)ਬਰਾਮਦ ਕੀਤੀ, ਇਨ੍ਹਾਂ ਦੋਵੇਂ ਅਰੋਪੀਆਂ ਕੋਲੋਂ ਕੁਲ 1 ਕਿਲੋ 952 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ, ਜੇਕਰ ਸੂਤਰਾਂ ਦੀ ਮੰਨੀਏ ਤਾਂ ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਕਰੋੜਾਂ ਰੁਪਏ ਦੀ ਹੈ, ਫਿਲਹਾਲ ਐਸ ਟੀ ਐਫ ਪੁਲਿਸ ਨੇ ਅਰੋਪੀਆਂ ਦੇ ਖਿਲਾਫ NDPS ਅਧੀਨ ਮਾਮਲਾ ਦਰਜ ਕਰਕੇ ਅਦਾਲਤ ਵਿੱਚ ਪੇਸ਼ ਕਰਕੇ ਦੋਵਾਂ ਦਾ ਦੋ ਦਿਨਾ ਦਾ ਰਿਮਾਂਡ ਹਾਸਲ ਕੀਤਾ ਹੈ। ਅਤੇ ਅਰੋਪੀਆਂ ਕੋਲੋਂ ਪੁੱਛ ਗਿੱਛ ਦੌਰਾਨ ਹੋਰ ਕਈ ਵਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।
- Robbery Case Solved: ਪੁਲਿਸ ਨੇ ਹੱਲ ਕੀਤਾ ਮੰਡੀ ਗੋਬਿੰਦਗੜ੍ਹ 'ਚ 23 ਲੱਖ ਦੀ ਲੁੱਟ ਦਾ ਮਾਮਲਾ, ਦੇਸੀ ਪਿਸਤੌਲ ਸਣੇ ਫੜੇ ਤਿੰਨ ਮੁਲਜ਼ਮ
- Two terrorists of LTE arrested: ਪੰਜਾਬ ਨੂੰ ਤਿਉਹਾਰਾਂ ਦੇ ਸੀਜਨ ਦੌਰਾਨ ਦਹਿਲਾਉਣ ਦੀ ਸਾਜ਼ਿਸ਼ ਨਕਾਮ, ਲਸ਼ਕਰ ਦੇ ਦੋ ਅੱਤਵਾਦੀ ਗ੍ਰਿਫ਼ਤਾਰ, ਭਾਰੀ ਵਿਸਫੋਟਕ ਅਤੇ ਅਸਲਾ ਬਰਾਮਦ
- Three henchmen of Goldie Brar arrested: ਗੋਲਡੀ ਬਰਾੜ ਦੇ ਤਿੰਨ ਗੁਰਗੇ ਬਠਿੰਡਾ ਪੁਲਿਸ ਨੇ ਕੀਤੇ ਗ੍ਰਿਫਤਾਰ
ਜੁਰਮ ਕਬੂਲ:ਮੁਲਜ਼ਮ ਦੀਪਕ ਨੇ ਦੱਸਿਆ ਕਿ ਉਹ ਖੁਦ ਵੀ ਹੈਰੋਇਨ (Heroin Recover) ਦਾ ਨਸ਼ਾ ਕਰਨ ਦਾ ਆਦਿ ਹੈ, ਉਹ ਕੋਈ ਕੰਮ ਕਾਰ ਨਹੀਂ ਕਰਦਾ, ਨਸ਼ੇ ਦੀ ਪੂਰਤੀ ਲਈ ਉਹ ਅੱਗੇ ਨਸ਼ਾ ਵੇਚਣ ਦਾ ਕੰਮ ਕਰਦਾ ਸੀ। ਉਸ ਨੇ ਆਪਣਾ ਜੁਰਮ ਕਬੂਲ ਕੀਤਾ। ਉਨ੍ਹਾ ਦੱਸਿਆ ਕਿ ਉਹ ਹੈਰੋਇਨ ਲਿਆ ਕੇ ਲੁਧਿਆਣਾ ਅਤੇ ਨੇੜੇ ਤੇੜੇ ਦੇ ਇਲਾਕਿਆਂ ਦੇ ਵਿੱਚ ਸਪਲਾਈ ਕਰਦਾ ਸੀ ਪੁਲਿਸ ਉਸ ਦੇ ਲਿੰਕ ਤਲਾਸ਼ ਰਹੀ ਹੈ। ਉਸ ਤੋਂ ਹੋਰ ਵੀ ਨਸ਼ੇ ਦੇ ਸੌਦਾਗਰਾਂ ਬਾਰੇ ਪੁਲਿਸ ਨੂੰ ਵੱਡੇ ਸਬੂਤ ਅਤੇ ਜਾਣਕਾਰੀ ਮਿਲ ਸਕਦੀ ਹੈ।