ਲੁਧਿਆਣਾ: ਲੁਧਿਆਣਾ STF ਵੱਲੋਂ ਨਸ਼ੇ ਦੇ ਸੌਦਾਗਰ ਪੁਲਿਸ ਮੁਲਾਜ਼ਮ ਨੂੰ ਕਾਬੂ ਕੀਤਾ ਗਿਆ ਹੈ। ਦੱਸ ਦਈਏ ਕਿ ਇਹ ਮੁਲਜ਼ਮ ਪੁਲਿਸ ਮੁਲਾਜ਼ਮ ਐਡੀਸ਼ਨਲ SHO ਥਾਣਾ ਡਵੀਜ਼ਨ ਨੰਬਰ 5 ਵਿੱਚ ਬਕਾਇਦਾ ਤੈਨਾਤ ਸੀ। ਜਿਸ ਦਾ ਨਾਂ ਹਰਜਿੰਦਰ ਕੁਮਾਰ ਹੈ, ਜਿਸ ਦੀ ਜੇਬ ਵਿੱਚੋਂ 16 ਗ੍ਰਾਮ ਦੇ ਕਰੀਬ ਨਸ਼ਾ ਬਰਾਮਦ ਕੀਤਾ ਗਿਆ ਹੈ। Ludhiana STF has arrested SHO Harjinder Kumar
ਜਿਸ ਤੋਂ ਬਾਅਦ ਜਦੋਂ ਉਸਦੀ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਉਸ ਨਾਲ 2 ਹੋਰ ਮੁਲਜ਼ਮ ਜਿਨ੍ਹਾਂ ਦੇ ਵਿਚ ਹਰਜਿੰਦਰ ਕੌਰ ਅਤੇ ਰੋਹਿਤ ਕੁਮਾਰ ਸ਼ਾਮਲ ਹੈ, ਜੋ ਨਸ਼ੇ ਦੇ ਇਸ ਗੋਰਖ ਧੰਦੇ ਵਿੱਚ ਸ਼ਾਮਲ ਸਨ। ਇਨ੍ਹਾਂ ਮੁਲਜ਼ਮਾਂ ਦੀ ਨਿਸ਼ਾਨਦੇਹੀ ਤੋਂ ਬਾਅਦ ਐਸਟੀਐਫ ਨੇ ਕੁਝ ਹੋਰ ਹੈਰੋਇਨ ਵੀ ਬਰਾਮਦ ਕੀਤੀ ਹੈ, ਇਸ ਮਾਮਲੇ ਵਿਚ ਕੁੱਲ 846 ਹੈਰੋਇਨ ਬਰਾਮਦ ਕੀਤੀ ਗਈ ਹੈ ਅਤੇ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਟੀਐਸ ਲੁਧਿਆਣਾ ਦੇ ਇਕ ਏਆਈਜੀ ਸਨੇਹਦੀਪ ਸ਼ਰਮਾ ਨੇ ਕਿਹਾ ਕਿ ਮੁਲਜ਼ਮ ਖ਼ਿਲਾਫ਼ ਦੇ ਵਿੱਚ ਲੱਗਿਆ ਹੋਇਆ ਸੀ ਜਿਸ ਤੋਂ ਬਾਅਦ ਉਹ ਨਸ਼ਾ ਵੇਚਣ ਦਾ ਗੋਰਖ ਧੰਦਾ ਕਰਨ ਲੱਗਾ। ਉਨ੍ਹਾਂ ਕਿਹਾ ਕਿ ਮੁਲਜ਼ਮ ਹਰਜਿੰਦਰ ਕੁਮਾਰ ਨੇ ਦੱਸਿਆ ਕਿ ਉਹ ਬਤੌਰ ਥਾਣਾ ਡਿਵੀਜ਼ਨ ਨੰਬਰ 5 ਅਨੁਸਾਰ ਵਿੱਚ ਲੱਗਾ ਹੋਇਆ ਹੈ।