ਲੁਧਿਆਣਾ:ਵਿੱਚ ਐੱਸਟੀਐੱਫ (STF) ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਉਨ੍ਹਾਂ ਨੇ 2 ਕਿੱਲੋ 800 ਗ੍ਰਾਮ ਹੈਰੋਇਨ (2 kg 800 grams of heroin ) ਸਮੇਤ ਇੱਕ ਨਸ਼ਾ ਤਸਕਰ ਨੂੰ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ। ਐੱਸਟੀਐੱਫ (STF) ਅਧਿਕਾਰੀ ਮੁਤਾਬਿਕ ਫੜ੍ਹਿਆ ਗਿਆ ਮੁਲਜ਼ਮ ਪਹਿਲਾਂ ਜਿੰਮ ਟਰੇਨਰ ਸੀ ਪਰ ਬਾਅਦ ਵਿੱਚ ਜਿੰਮ ਦਾ ਕੰਮ ਬੰਦ ਹੋਣ ਕਾਰਨ ਨਸ਼ੇ ਕਰਨ ਲੱਗ ਪਿਆ ਅਤੇ ਬਾਅਦ ਵਿੱਚ ਨਸ਼ੇ ਦੀ ਸਪਲਾਈ (Drug supply ) ਵੱਲ ਵੱਧ ਗਿਆ।
ਐੱਸਟੀਐੱਫ ਅਧਿਕਾਰੀ ਨੇ ਕਿਹਾ ਕਿ ਗੁਪਤ ਸੂਚਨਾ (confidential information) ਦੇ ਅਧਾਰ ਉੱਤੇ ਨੌਜਵਾਨ ਦੀ ਕਾਰ ਨੂੰ ਰੋਕ ਕੇ ਤਲਾਸ਼ੀ ਗਈ। ਉਨ੍ਹਾਂ ਕਿਹਾ ਕਿ ਤਲਾਸ਼ੀ ਦੌਰਾਨ ਕਾਰ ਦੀ ਸੀਟ ਹੇਠ ਪਏ ਬੈਗ ਦੀ ਤਲਾਸ਼ੀ ਲੈਣ ਮਗਰੋ 2 ਕਿੱਲੋ 800 ਗ੍ਰਾਮ ਹੈਰੋਇਨ ਬਰਾਮਦ ਹੋਈ ਅਤੇ ਇਸ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ (International market) ਵਿੱਚ ਕਰੋੜਾਂ ਰੁਪਏ ਹੈ।