ਲੁਧਿਆਣਾ: ਐੱਸ.ਟੀ.ਐੱਫ ਲੁਧਿਆਣਾ ਰੇਂਜ ਵੱਲੋਂ ਨਸ਼ਿਆਂ ਦੇ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ। ਇੰਸਪੈਕਟਰ ਹਰਬੰਸ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਨਸ਼ੇ ਦੇ ਤਸਕਰਾਂ ਦੀ ਤਲਾਸ਼ ਦੇ ਸਬੰਧ ਵਿੱਚ ਨਾਕੇਬੰਦੀ ਕਰਕੇ ਗੁਰਜੰਟ ਸਿੰਘ ਉਰਫ ਜੰਟਾ ਨੂੰ ਗ੍ਰਿਫਤਾਰ ਕਰਕੇ 2 ਕਿੱਲੋ 600 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਸਪੈਸ਼ਲ ਟਾਸਕ ਫੋਰਸ (Special Task Force) ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਮੁਲਜ਼ਮ ਵੱਲੋਂ ਨਸ਼ੇ ਵੇਚ ਕੇ ਕਮਾਈ ਦੇ ਪੈਸੇ ਨਾਲ ਖਰੀਦੀ ਗਈ ਜਾਇਦਾਦ ਬਾਰੇ ਵੇਰਵਾ ਲੈ ਕੇ ਉਸ ਨੂੰ ਵੀ ਕੇਸ ਦੇ ਵਿੱਚ ਅਟੈਚ ਕੀਤਾ ਜਾਵੇਗਾ।
STF arrested a smuggler with heroin: ਲੁਧਿਆਣਾ ਐੱਸਟੀਐੱਫ ਨੂੰ ਵੱਡੀ ਕਾਮਯਾਬੀ, 2 ਕਿੱਲੋ 600 ਗ੍ਰਾਮ ਹੈਰੋਇਨ ਅਤੇ ਕਾਰ ਸਮੇਤ ਇੱਕ ਮੁਲਜ਼ਮ ਕਾਬੂ - ਲੁਧਿਆਣਾ ਦੀ ਖ਼ਬਰ
ਲੁਧਿਆਣਾ ਵਿੱਚ ਸਪੈਸ਼ਲ ਟਾਸਕ ਫੋਰਸ (Ludhiana STF) ਨੇ ਵੱਡੀ ਕਾਮਯਾਬੀ ਹਾਸਿਲ ਕਰਦਿਆਂ ਨਾਕਾਬੰਦੀ ਦੌਰਾਨ ਇੱਕ ਹੈਰੋਇਨ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਕੋਲੋਂ ਢਾਈ ਕਿੱਲੋਂ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਗਈ ਹੈ, ਜਿਸ ਦੀ ਕੌਮਾਂਤਰੀ ਬਜ਼ਾਰ ਵਿੱਚ ਕੀਮਤ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ।
Published : Nov 16, 2023, 10:31 AM IST
2 ਕਿੱਲੋ 600 ਗ੍ਰਾਮ ਹੈਰੋਇਨ ਬਰਾਮਦ:ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸੀਨੀਅਰ ਅਫ਼ਸਰਾਂ ਨੇ ਦੱਸਿਆ ਕਿ ਲੁਧਿਆਣਾ ਸ਼ਹਿਰ ਤੋਂ ਮੁੱਲਾਂਪੁਰ ਨੂੰ ਜਾਂਦੀ ਮੇਨ ਜੀ.ਟੀ. ਰੋਡ ਏਰੀਆ ਥਾਣਾ ਸਰਾਭਾ ਨਗਰ ਜ਼ਿਲ੍ਹਾ ਲੁਧਿਆਣਾ ਵਿਖੇ ਅਪਣੇ ਗ੍ਰਾਹਕਾਂ ਨੂੰ ਹੈਰੋਇਨ ਦੀ ਸਪਲਾਈ (Supply of heroin to customers) ਦੇਣ ਲਈ ਮੁਲਜ਼ਮ ਨੇ ਆਉਣਾ ਸੀ। ਪੁਲਿਸ ਪਾਰਟੀ ਨੇ ਨੇੜੇ ਬੀ.ਕੇ. ਵੈਸ਼ਨੋ ਢਾਬਾ, ਟੀ-ਪੁਆਇੰਟ ਪਿੰਡ ਝਾਂਡੇ ਲੁਧਿਆਣਾ ਸ਼ਹਿਰ ਤੋਂ ਮੁੱਲਾਂਪੁਰ ਨੂੰ ਜਾਂਦੀ ਮੈਨ ਜੀ.ਟੀ. ਰੋਡ ਏਰੀਆ ਵਿੱਚ ਨਾਕੇਬੰਦੀ ਕਰਕੇ ਮੁਲਜ਼ਮ ਜੋਕਿ ਸਵਿਫਟ ਕਾਰ ਵਿੱਚ ਸਵਾਰ ਸੀ, ਉਸ ਨੂੰ ਰੋਕਿਆ ਤਾਂ ਮੁਲਜ਼ਮ ਗੁਰਜੰਟ ਸਿੰਘ ਉਰਫ ਜੰਟਾ ਤੋਂ ਭਾਰੀ ਮਾਤਰਾ ਵਿੱਚ ਹੈਰੋਇਨ ਕਾਰ ਦੀ ਸੀਟ ਹੇਠ ਤੋਂ ਬਰਾਮਦ ਹੋਈ। ਵਜ਼ਨ ਕਰਨ ਤੋਂ ਪਤਾ ਚੱਲਿਆ ਕਿ 2 ਕਿੱਲੋ 600 ਗ੍ਰਾਮ ਹੈਰੋਇਨ (2 kg 600 grams of heroin recovered) ਬਰਾਮਦ ਹੋਈ। ਪੁੱਛਗਿਛ ਦੌਰਾਨ ਮੁਲਜ਼ਮ ਗੁਰਜੰਟ ਸਿੰਘ ਨੇ ਦੱਸਿਆ ਕਿ ਉਹ ਹੈਰੋਇਨ ਤਸਕਰੀ ਦਾ ਧੰਦਾ ਕਰਦਾ ਹੈ ਅਤੇ ਖੁਦ ਵੀ ਹੈਰੋਇਨ ਦੇ ਨਸ਼ਾ ਦਾ ਆਦੀ ਹੈ।
- ਪਰਾਲੀ ਸਾੜਨ ਨੂੰ ਲੈਕੇ ਪੰਜਾਬ 'ਚ ਰੈੱਡ ਅਲਰਟ ਜਾਰੀ, ਉਲੰਘਣਾ ਕਰਨ ਵਾਲਿਆਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ
- Bicycle rally against drugs: ਨਸ਼ਿਆਂ ਵਿਰੁੱਧ ਸਭ ਤੋਂ ਵੱਡੀ ਸਾਈਕਲ ਰੈਲੀ ਦਾ ਲੁਧਿਆਣਾ ਤੋਂ ਆਗਾਜ਼,ਸੀਐੱਮ ਮਾਨ ਹਰੀ ਝੰਡੀ ਦੇਕੇ ਕਰਨਗੇ ਰਵਾਨਾ
- Earthquake in Uttarakhand: ਉੱਤਰਾਖੰਡ ਦੇ ਜ਼ਿਲ੍ਹਾ ਉੱਤਰਕਾਸ਼ੀ 'ਚ ਭੂਚਾਲ ਦੇ ਝਟਕੇ,ਬੀਤੇ 7 ਮਹੀਨਿਆਂ 'ਚ 13ਵੀਂ ਵਾਰ ਲੱਗੇ ਭੂਝਾਲ ਦੇ ਝਟਕੇ, ਵੱਡੇ ਭੂਚਾਲ ਦਾ ਟ੍ਰੇਲਰ
ਹਿਸਟਰੀ ਸ਼ੀਟਰ ਹੈ ਮੁਲਜ਼ਮ:ਪਹਿਲਾਂ ਵੀ ਲੁਧਿਆਣਾ ਐੱਸਟੀਐੱਫ ਵੱਲੋਂ ਹੀ ਸਾਲ 2019 ਦੇ ਵਿੱਚ ਇਸ ਮੁਲਜ਼ਮ ਉੱਤੇ ਹੈਰੋਇਨ ਦੀ ਤਸਕਰੀ ਦਾ ਮਾਮਲਾ ਦਰਜ ਕੀਤਾ ਗਿਆ ਸੀ, ਉਸ ਵੇਲੇ ਵੀ ਮੁਲਜ਼ਮ ਕੋਲੋਂ ਲਗਭਗ 2 ਕਿੱਲੋ ਦੇ ਕਰੀਬ ਹੈਰੋਇਨ ਬਰਾਮਦ ਹੋਈ ਸੀ। ਮੁਲਜ਼ਮ ਤੋਂ ਪੁੱਛਗਿੱਛ ਦੌਰਾਨ ਕਈ ਅਹਿਮ ਖੁਲਾਸੇ ਹੋਣ ਦੀ ਐੱਸਟੀਐੱਫ ਨੂੰ ਉਮੀਦ ਹੈ। ਅਧਿਕਾਰੀਆਂ ਨੇ ਕਿਹਾ ਕਿ ਮੁਲਜ਼ਮ ਇਹ ਹੈਰੋਇਨ ਕਿੱਥੋਂ ਲੈਕੇ ਕਿਸ ਨੂੰ ਸਪਲਾਈ ਕਰਦਾ ਸੀ, ਇਸ ਸਬੰਧੀ ਜਾਣਨ ਲਈ ਅਦਾਲਤ ਤੋਂ ਰਿਮਾਂਡ ਲੈਕੇ ਤਸਕਰ ਤੋਂ ਪੁੱਛ-ਗਿੱਛ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਮੁਲਜ਼ਮ ਨਾਲ ਜੁੜੇ ਸਾਰੇ ਨੈੱਟਵਰਕ ਨੂੰ ਤੋੜਿਆ ਜਾਵੇਗਾ। (The accused is a history sheeter)