ਪੰਜਾਬ

punjab

ETV Bharat / state

ਲੁਧਿਆਣਾ: ਆਡ ਈਵਨ ਨਿਯਮ ਨਾਲ ਦੁਕਾਨਾਂ ਖੋਲ੍ਹੇ ਜਾਣ ਨੂੰ ਲੈ ਕੇ ਦੁਕਾਨਦਾਰ ਪਰੇਸ਼ਾਨ - ਪੁਲਿਸ ਮੁਲਾਜ਼ਮ ਹੋਏ ਆਹਮਣੇ-ਸਾਹਮਣੇ

ਕੋਰੋਨਾ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਆਡ ਈਵਨ ਨਿਯਮ ਨਾਲ ਦੁਕਾਨਾਂ ਖੋਲ੍ਹੇ ਜਾਣ ਦੀ ਹਦਾਇਤ ਨੂੰ ਲੈ ਕੇ ਦੁਕਾਨਦਾਰਾਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ।

ਫ਼ੋਟੋ
ਫ਼ੋਟੋ

By

Published : Aug 31, 2020, 10:46 PM IST

ਲੁਧਿਆਣਾ: ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਬੀਤੇ ਦਿਨੀਂ ਸੂਬੇ ਵਿੱਚ ਕੋਰੋਨਾ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਆਡ ਈਵਨ ਨਿਯਮ ਨਾਲ ਦੁਕਾਨਾਂ ਖੋਲ੍ਹਣ ਦਾ ਫੈਸਲਾ ਲਿਆ ਗਿਆ ਸੀ, ਜਿਸ ਦਾ ਹੁਣ ਦੁਕਾਨਦਾਰਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਲੁਧਿਆਣਾ ਦੀ ਘੁਮਾਰ ਮੰਡੀ ਮਾਰਕਿਟ ਵਿੱਚ ਪੁਲਿਸ ਮੁਲਾਜ਼ਮ ਜਦੋਂ ਦੁਕਾਨਾਂ ਬੰਦ ਕਰਵਾਉਣ ਆਏ ਤਾਂ ਦੁਕਾਨਦਾਰ ਇਕੱਠੇ ਹੋ ਗਏ ਅਤੇ ਦੁਕਾਨਾਂ ਬੰਦ ਨਾ ਕਰਨ ਦੀ ਗੱਲ ਕਹੀ।

ਵੀਡੀਓ

ਇਸ ਦੌਰਾਨ ਮਾਰਕੀਟ ਦੇ ਪ੍ਰਧਾਨ ਨੇ ਕਿਹਾ ਕਿ ਸਰਕਾਰ ਦਾ ਇਹ ਫੈਸਲਾ ਗਲ਼ਤ ਹੈ, ਪਹਿਲਾਂ ਹੀ ਕੰਮ ਪੂਰੀ ਤਰ੍ਹਾਂ ਠੱਪ ਹੈ ਅਤੇ ਹੁਣ ਸਰਕਾਰ ਅਜਿਹੇ ਫ਼ੈਸਲੇ ਲੈ ਕੇ ਦੁਕਾਨਦਾਰਾਂ ਦਾ ਲੱਕ ਤੋੜ ਰਹੀ ਹੈ। ਘੁਮਾਰ ਮੰਡੀ ਮਾਰਕੀਟ ਦੇ ਪ੍ਰਧਾਨ ਪਵਨ ਬਤਰਾ ਨੇ ਕਿਹਾ ਕਿ ਮਾਰਕੀਟ ਵੱਲੋਂ ਇਹ ਫੈਸਲਾ ਲਿਆ ਗਿਆ ਸੀ ਕਿ ਇੱਕ ਦਿਨ ਇੱਕ ਸਾਈਡ ਵਾਲੀ ਮਾਰਕੀਟ ਅਤੇ ਦੂਜੇ ਦਿਨ ਦੂਜੀ ਸਾਈਡ ਵਾਲੀ ਮਾਰਕੀਟ ਖੁਲ੍ਹੇਗੀ। ਉਨ੍ਹਾਂ ਕਿਹਾ ਇਸ ਨਾਲ ਦੁਕਾਨਦਾਰੀ ਦਾ ਨੁਕਸਾਨ ਹੋ ਰਿਹਾ ਹੈ।

ਉਨ੍ਹਾਂ ਕਿਹਾ ਕਿ ਇਸ ਨਾਲ ਕੰਮ ਕਾਰ ਨਹੀਂ ਚੱਲ ਰਿਹਾ। ਪਹਿਲਾ ਹੀ ਦੁਕਾਨਦਾਰ ਮੰਦੀ ਦੀ ਮਾਰ ਝੱਲ ਰਿਹਾ ਹੈ, ਉਧਰ ਦੂਜੇ ਪਾਸੇ ਦੁਕਾਨ 'ਤੇ ਕੰਮ ਕਰਨ ਵਾਲੇ ਕਰਿੰਦਿਆਂ ਨੇ ਕਿਹਾ ਕਿ ਸਰਕਾਰ ਦਾ ਇਹ ਫ਼ੈਸਲਾ ਬੇਹੱਦ ਗਲਤ ਹੈ। ਇਸ ਨਾਲੋਂ ਤਾਂ ਉਹ ਮਰਨਾ ਹੀ ਪਸੰਦ ਕਰਨਗੇ, ਉਨ੍ਹਾਂ ਕਿਹਾ ਕਿ ਸਕੂਲਾਂ ਵਾਲੇ ਸਕੂਲ ਦੀ ਫੀਸ ਮੰਗ ਰਹੇ ਹਨ ਅਤੇ ਦੂਜੇ ਪਾਸੇ ਉਨ੍ਹਾਂ ਦੇ ਖਰਚੇ ਵੀ ਨਹੀਂ ਨਿਕਲ ਰਹੇ। ਉਨ੍ਹਾਂ ਕਿਹਾ ਕਿ ਸਰਕਾਰ ਦਾ ਇਹ ਫੈਸਲਾ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ।

ABOUT THE AUTHOR

...view details