ਲੁਧਿਆਣਾ: ਪੰਜਾਬ ਰੋਡਵੇਜ਼ ਦੇ ਕੱਚੇ ਮੁਲਾਜ਼ਮਾਂ ਦਾ ਧਰਨਾ ਸ਼ੁਕਰਵਾਰ ਨੂੰ ਹੋਇਆ। ਸਰਵਿਸ ਬੰਦ ਕਰ ਉਨ੍ਹਾਂ ਚੱਕਾ ਜਾਮ ਵੀ ਕੀਤਾ। ਇਗ ਧਰਨਾ ਉਨ੍ਹਾਂ ਨੇ ਆਪਣੀਆਂ ਪੱਕੇ ਹੋਣ ਦੀਆਂ ਮੰਗਾਂ ਨੂੰ ਲੈ ਕੇ ਕੀਤਾ।
ਲੁਧਿਆਣਾ ਵਿੱਖੇ ਕੱਚੇ ਮੁਲਾਜ਼ਮਾਂ ਦਾ ਧਰਨਾ - ਮੁਲਾਜ਼ਮ ਭਲਾਈ ਐਕਟ ਨੂੰ ਲਾਗੂ ਕਰਨ ਦੀ ਮੰਗ
ਪੰਜਾਬ ਰੋਡਵੇਜ਼ ਦੇ ਕੱਚੇ ਮੁਲਾਜ਼ਮਾਂ ਦਾ ਧਰਨਾ ਚਰਚਾ ਦਾ ਵਿਸ਼ਾ ਬਣਿਆ ਰਿਹਾ। ਇਸ ਦੌਰਾਨ ਉਨ੍ਹਾਂ ਬੱਸਾਂ ਕੀਤੀਆਂ ਚੱਕਾ ਜਾਮ। ਇਸ ਧਰਨੇ ਦੇ ਵਿੱਚ ਉਨ੍ਹਾਂ ਮੁਲਾਜ਼ਮ ਭਲਾਈ ਐਕਟ ਨੂੰ ਲਾਗੂ ਕਰਨ ਦੀ ਮੰਗ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ 14, 15, 16 ਅਗਸਤ ਨੂੰ ਪੰਜਾਬ ਰੋਡਵੇਜ਼ ਦੀਆਂ 1600 ਬੱਸਾਂ ਦਾ ਮੁਕੰਮਲ ਚੱਕਾ ਰਹੇਗਾ।
ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਮੁਲਾਜ਼ਮਾਂ ਨੇ ਕਿਹਾ ਕਿ ਉਹ ਮੰਗ ਕਰਦੇ ਹਨ ਕਿ 2016 ਦੇ ਵਿੱਚ ਆਇਆ ਮੁਲਾਜ਼ਮ ਭਲਾਈ ਐਕਟ ਨੂੰ ਲਾਗੂ ਕਰਨ। ਦੱਸ ਦਈਏ ਕਿ ਇਸ ਐਕਟ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਜੋ ਮੁਲਾਜ਼ਮ 3 ਸਾਲ ਤੋਂ ਕੰਮ ਕਰ ਰਹੇ ਹਨ ਉਨ੍ਹਾਂ ਨੂੰ ਠੇਕੇ 'ਤੇ ਕੀਤਾ ਜਾਵੇ ਅਤੇ ਜਿਨ੍ਹਾਂ ਮੁਲਾਜ਼ਮਾਂ ਨੂੰ 3 ਸਾਲ ਤੋਂ ਉੱਪਰ ਹੋ ਗਏ ਹਨ ਉਨ੍ਹਾਂ ਨੂੰ ਪੱਕਾ ਕੀਤਾ ਜਾਵੇ।
ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਪੰਦਰਾਂ ਅਗਸਤ ਨੂੰ ਮੁੱਖ ਮੰਤਰੀ ਜਦੋਂ ਜਲੰਧਰ ਚ ਤਿਰੰਗਾ ਲਹਿਰਾਉਣਗੇ ਤਾਂ ਉਹ ਉਨ੍ਹਾਂ ਦਾ ਵਿਰੋਧ ਕਰਨਗੇ । ਕਾਬਿਲ-ਏ-ਗੌਰ ਹੈ ਕਿ ..14, 15, 16 ਅਗਸਤ ਨੂੰ ਪੰਜਾਬ ਰੋਡਵੇਜ਼ ਦੀਆਂ 1600 ਬੱਸਾਂ ਦਾ ਮੁਕੰਮਲ ਚੱਕਾ ਜਾਮ ਰਹੇਗਾ।