ਲੁਧਿਆਣਾ: ਰੇਲਵੇ ਸਟੇਸ਼ਨ 'ਤੇ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਅੱਜ ਸਵੇਰੇ 9 ਵਜੇ 15656 ਨੰਬਰ ਟਰੇਨ ਜੋ ਕਿ ਵੈਸ਼ਨੋ ਦੇਵੀ ਤੋਂ ਕੱਟਰਾ ਜਾਣੀ ਸੀ ਪਰ ਸਟੇਸ਼ਨ ਦੇ ਟਰੈਕ ਨੰਬਰ ਇੱਕ 'ਤੇ ਦੇਰੀ ਨਾਲ ਆਉਣ ਕਰਕੇ ਦਰਜਨਾਂ ਹੀ ਯਾਤਰੀ ਇਸ ਟਰੇਨ ਵਿੱਚ ਨਹੀਂ ਚੜ ਸਕੇ । ਜਿਸ ਕਰਕੇ ਇਹਨਾਂ ਯਾਤਰੀਆਂ ਵੱਲੋਂ ਸਟੇਸ਼ਨ 'ਤੇ ਕਾਫੀ ਹੰਗਾਮਾ ਕੀਤਾ ਗਿਆ। ਯਾਤਰੀਆਂ ਨੇ ਕਿਹਾ ਕਿ ਭੀੜ ਇੰਨੀ ਜ਼ਿਆਦਾ ਸੀ ਕਿ ਉਹਨਾਂ ਨੂੰ ਟ੍ਰੇਨ 'ਤੇ ਚੜਨ ਦਾ ਮੌਕਾ ਤੱਕ ਹੀ ਨਹੀਂ ਮਿਿਲਆ। ਕਿਸੇ ਯਾਤਰੀ ਦਾ ਇਕੱਲਾ ਸਮਾਨ ਟਰੇਨ ਵਿੱਚ ਚਲਾ ਗਿਆ ਅਤੇ ਕਿਸੇ ਦਾ ਅੱਧਾ ਪਰਿਵਾਰ ।
ਯਾਤਰੀ ਹੋ ਰਹੇ ਖੱਜਲ ਖੁਆਰ:ਸਟੇਸ਼ਨ 'ਤੇ ਭੀੜ ਹੋਣ ਕਰਕੇ ਅਤੇ ਡਿਸਪਲੇ ਲੇਟ ਜਾਰੀ ਹੋਣ ਦੇ ਕਾਰਣ ਯਾਤਰੀਆਂ ਨਾਲ ਇਹ ਅਨੋਖੀ ਘਟਨਾ ਵਾਪਰੀ। ਜਿਸ ਤੋਂ ਬਾਅਦ ਯਾਤਰੀਆਂ ਨੇ ਜਦੋਂ ਸਟੇਸ਼ਨ ਨਿਰਦੇਸ਼ਕ ਤੱਕ ਪਹੁੰਚ ਕੀਤੀ ਤਾਂ ਉਹ ਮੌਕੇ 'ਤੇ ਨਹੀਂ ਮਿਲੇ। ਜਿਸ ਤੋਂ ਬਾਅਦ ਉਹਨਾਂ ਨੂੰ ਦਫਤਰਾਂ ਦੇ ਚੱਕਰ ਲਾਉਣੇ ਪੈ ਰਹੇ ਹਨ, ਉਹਨਾਂ ਕਿਹਾ ਕਿ ਹੁਣ ਉਹਨਾਂ ਦੇ ਪੈਸੇ ਵੀ ਖਤਮ ਹੋ ਚੁੱਕੇ ਹਨ ਅਤੇ ਨਾ ਹੀ ਉਹਨਾਂ ਕੋਲ ਹੁਣ ਸਮਾਂ ਹੈ ਅਗਲੀ ਟ੍ਰੇਨ ਲਈ ਇੰਤਜ਼ਾਰ ਕਰਨ ਦਾ। ਇਸ ਲਈ ਯਾਤਰੀਆਂ ਵੱਲੋਂ ਪੈਸੇ ਵਾਪਸ ਮੰਗੇ ਗਏ ਹਨ।