ਲੁਧਿਆਣਾ: ਪ੍ਰਧਾਨ ਮੰਤਰੀ ਜਨ ਕਲਿਆਣ ਯੋਜਨਾ ਦੇ ਪੰਜਾਬ ਸੈਕਟਰੀ ਵਿਨੀਤ ਪਾਲ ਸਿੰਘ ਵੱਲੋਂ ਨਿੱਜੀ ਸਕੂਲਾਂ ਦੇ ਖ਼ਿਲਾਫ ਇਕ ਮੋਰਚਾ ਖੋਲ੍ਹਿਆ ਗਿਆ ਹੈ। ਇਹ ਮਾਮਲਾ ਵਿਦਿਆਰਥੀਆਂ ਦੇ ਮਾਪਿਆਂ ਅਤੇ ਸਕੂਲ ਪ੍ਰਸ਼ਾਸਨ ਦੇ ਵਿਚਕਾਰ ਲਗਾਤਾਰ ਸਕੂਲੀ ਫੀਸ, ਕਿਤਾਬਾਂ ਤੇ ਸਕੂਲੀ ਵਰਦੀਆਂ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ।
ਲੁਧਿਆਣਾ: ਫੀਸ ਮਾਮਲੇ ਨੂੰ ਲੈ ਕੇ ਨਿੱਜੀ ਸਕੂਲਾਂ ਖ਼ਿਲਾਫ ਖੋਲ੍ਹਿਆ ਗਿਆ ਮੋਰਚਾ - protest in ludhiana
ਲੁਧਿਆਣਾ 'ਚ ਨਿੱਜੀ ਸਕੂਲਾਂ ਵੱਲੋਂ ਵਿਦਿਆਰਥੀਆਂ ਦੇ ਮਾਪਿਆਂ ਅਤੇ ਸਕੂਲ ਵੱਲੋਂ ਕਮਿਸ਼ਨ ਵਾਲੀਆਂ ਦੁਕਾਨਾਂ ਤੋਂ ਮਾਪਿਆਂ ਨੂੰ ਵਰਦੀਆਂ ਕਿਤਾਬਾਂ ਲੈਣ ਲਈ ਮਜਬੂਰ ਕੀਤਾ ਜਾ ਰਿਹਾ ਹੈ।
ਇਹ ਮਾਮਲਾ ਪੰਜਾਬ-ਹਰਿਆਣਾ ਹਾਈ ਕੋਰਟ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਤੇ ਅਦਾਲਤ ਵੱਲੋਂ ਹਾਲੇ ਤੱਕ ਕੋਈ ਫ਼ੈਸਲਾ ਨਹੀਂ ਸੁਣਾਇਆ ਗਿਆ ਹੈ। ਇਸ ਦੇ ਬਾਵਜੂਦ ਲਗਾਤਾਰ ਕੁੱਝ ਨਿੱਜੀ ਸਕੂਲਾਂ ਵੱਲੋਂ ਮਾਪਿਆਂ ਤੋਂ ਲਗਾਤਾਰ ਸਕੂਲੀ ਫੀਸਾਂ ਦੀ ਮੰਗ ਕੀਤੀ ਜਾ ਰਹੀ ਹੈ।
ਇਸ ਮਾਮਲੇ ਦੀ ਸ਼ਿਕਾਇਤਾਂ ਨੂੰ ਲੈ ਕੇ ਪੰਜਾਬ ਸੈਕਟਰੀ ਵਿਨੀਤ ਪਾਲ ਸਿੰਘ ਨੂੰ ਨਿੱਜੀ ਸਕੂਲਾਂ ਦੇ ਖ਼ਿਲਾਫ ਲੁਧਿਆਣਾ ਦੇ ਡੀਸੀ ਦਫ਼ਤਰ ਅੱਗੇ ਧਰਨਾ ਦੇਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਕੂਲਾਂ ਦੀਆਂ ਵਰਦੀਆਂ ਅਤੇ ਕਿਤਾਬਾਂ ਦੇ ਨਾਂਅ 'ਤੇ ਮਾਪਿਆਂ ਨੂੰ ਲੁੱਟਿਆ ਜਾ ਰਿਹਾ ਹੈ। ਸਕੂਲ ਵੱਲੋਂ ਕਮਿਸ਼ਨ ਵਾਲੀਆਂ ਦੁਕਾਨਾਂ ਤੋਂ ਮਾਪਿਆਂ ਨੂੰ ਵਰਦੀਆਂ ਕਿਤਾਬਾਂ ਲੈਣ ਲਈ ਮਜਬੂਰ ਕੀਤਾ ਜਾ ਰਿਹਾ ਹੈ।