ਪੰਜਾਬ

punjab

ETV Bharat / state

ਪੋਰਸ਼ ਫਲੈਟ ਸੈਂਟਰਾਂ ਗਰੀਨ ਨੂੰ ਮਿਲਿਆ ਧਮਕੀ ਭਰਿਆ ਪੱਤਰ, ਪੁਲਿਸ ਨੇ ਵਧਾਈ ਚੌਕਸੀ - Porsche Flat Central Green

ਲੁਧਿਆਣਾ ਦੀ ਪੋਰਸ਼ ਕਲੋਨੀ ਸੈਂਟਰਾਂ ਗਰੀਨ ਨੂੰ ਧਮਕੀ ਭਰਿਆ ਪੱਤਰ (Flat Central Green received a threatening letter) ਮਿਲਿਆ ਹੈ, ਜਿਸ ਤੋਂ ਬਾਅਦ ਪੁਲਿਸ ਨੇ ਚੌਕਸੀ ਵਧਾ ਦਿੱਤੀ ਹੈ।

Ludhiana Porsche Colony Centers Green received a threatening letter
ਪੋਰਸ਼ ਕਲੋਨੀ ਸੈਂਟਰਾਂ ਗਰੀਨ ਨੂੰ ਮਿਲਿਆ ਧਮਕੀ ਭਰਿਆ ਪੱਤਰ

By

Published : Dec 11, 2022, 12:54 PM IST

Updated : Dec 11, 2022, 1:18 PM IST

ਪੋਰਸ਼ ਕਲੋਨੀ ਸੈਂਟਰਾਂ ਗਰੀਨ ਨੂੰ ਮਿਲਿਆ ਧਮਕੀ ਭਰਿਆ ਪੱਤਰ

ਲੁਧਿਆਣਾ:ਜ਼ਿਲ੍ਹੇ ਦੇ ਪੱਖੋਵਾਲ ਰੋਡ ਉੱਤੇ ਸਥਿਤ ਪੋਰਸ਼ ਫਲੈਟ ਸੈਂਟਰਾਂ ਗਰੀਨ ਦੇ ਵਿੱਚ ਧਮਕੀ ਭਰਿਆ ਪੱਤਰ ਪ੍ਰਾਪਤ (Flat Central Green received a threatening letter) ਹੋਇਆ ਹੈ, ਜਿਸ ਵਿੱਚ ਸੈਂਟਰਾ ਗਰੀਨ ਦੇ ਨਿਵਾਸੀ ਨੂੰ ਧਮਕੀ ਦਿੱਤੀ ਗਈ ਹੈ ਅਤੇ ਉਸ ਦੇ ਬੱਚਿਆਂ ਦੀ ਸਕੂਲ ਟਾਈਮਿੰਗ ਧਮਕੀ ਦੇਣ ਵਾਲਿਆਂ ਨੇ ਪਤਾ ਹੋਣ ਦੀ ਗੱਲ ਲੈਟਰ ਵਿੱਚ ਲਿਖੀ ਹੈ।

ਇਹ ਵੀ ਪੜੋ:SGPC ਵੱਲੋਂ ਵਿਰੋਧ, ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਦਾ ਨਾਂ ‘ਵੀਰ ਬਾਲ ਦਿਵਸ’ ਨਾ ਰੱਖਣ ਬਾਰੇ ਵਿਚਾਰ

ਪੋਰਸ਼ ਕਲੋਨੀ ਸੈਂਟਰਾਂ ਗਰੀਨ ਨੂੰ ਮਿਲਿਆ ਧਮਕੀ ਭਰਿਆ ਪੱਤਰ

ਫਿਰੌਤੀ ਦਾ ਲੱਗ ਰਿਹਾ ਮਾਮਲਾ: ਮਾਮਲਾ ਫਿਰੌਤੀ ਦਾ ਲੱਗ ਰਿਹਾ ਹੈ, ਪਰ ਇਸ ਨੂੰ ਲੈ ਕੇ ਲੁਧਿਆਣਾ ਪੁਲਿਸ ਚੌਂਕੀ ਲਲਤੋਂ ਵੱਲੋਂ ਸੈਂਟਰਾ ਗਰੀਨ ਦੀ ਸੁਰੱਖਿਆ ਵਿੱਚ ਵਾਧਾ ਕਰ ਦਿੱਤਾ ਗਿਆ ਹੈ, ਮੌਕੇ ਉੱਤੇ ਪੀਸੀਆਰ ਤੈਨਾਤ ਕੀਤੀ ਗਈ ਹੈ ਅਤੇ ਸੀਨੀਅਰ ਅਫ਼ਸਰਾਂ ਵੱਲੋਂ ਵੀ ਇਸ ਧਮਕੀ ਨੂੰ ਗੰਭੀਰਤਾ ਦੇ ਨਾਲ ਲਿਆ ਜਾ ਰਿਹਾ ਹੈ। ਸੈਂਟਰ ਗਰੀਨ ਦੇ ਵਿਚ ਪ੍ਰਾਈਵੇਟ ਗਾਰਡ ਵੀ ਵੱਡੀ ਗਿਣਤੀ ਚ ਤੈਨਾਤ ਹਨ ਅਤੇ ਪੁਲਿਸ ਨੇ ਵੀ ਸਾਰੇ ਆਉਣ ਜਾਣ ਵਾਲਿਆਂ ਦੀ ਚੈਕਿੰਗ ਸ਼ੁਰੂ ਕੀਤੀ ਹੈ।

ਪੋਰਸ਼ ਕਲੋਨੀ ਸੈਂਟਰਾਂ ਗਰੀਨ ਨੂੰ ਮਿਲਿਆ ਧਮਕੀ ਭਰਿਆ ਪੱਤਰ

ਮੌਕੇ ਉੱਤੇ ਤੈਨਾਤ ਪੀ ਸੀ ਆਰ ਮੁਲਾਜ਼ਮਾਂ ਨੇ ਗੱਲਬਾਤ ਕਰਦਿਆਂ ਕਿਹਾ ਹੈ ਕਿ ਸਾਨੂੰ ਇਸ ਸਬੰਧੀ ਜਾਣਕਾਰੀ ਮਿਲੀ ਸੀ ਕਿ ਕਿਸੇ ਵੱਲੋਂ ਫਲੈਟਾਂ ਅੰਦਰ ਧਮਕੀ ਭਰਿਆ ਪੱਤਰ ਭੇਜਿਆ ਗਿਆ ਹੈ ਜਿਸ ਤੋਂ ਬਾਅਦ ਅਸੀਂ ਇਥੇ ਚੈਕਿੰਗ ਲਈ ਹੈ ਨਾਲ ਹੀ ਗੇਟ ਤੇ ਵੀ ਹਰ ਕਿਸੇ ਦੀ ਆਉਣ ਜਾਣ ਵਾਲੇ ਦੀ ਚੈਕਿੰਗ ਹੁੰਦੀ ਹੈ ਨਾਲ ਹੀ ਉਸ ਦੀ ਐਂਟਰੀ ਵੀ ਬਕਾਇਦਾ ਕੀਤੀ ਜਾਂਦੀ ਹੈ। ਮੌਕੇ ਉੱਤੇ ਮੌਜੂਦ ਪੁਲਿਸ ਮੁਲਾਜ਼ਮਾਂ ਵੱਲੋਂ ਕਲੋਨੀ ਦੇ ਨਿੱਜੀ ਸੁਰੱਖਿਆ ਮੁਲਾਜ਼ਮਾਂ ਦੇ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਚੌਕਸ ਰਹਿਣ ਲਈ ਕਿਹਾ ਜਾ ਰਿਹਾ ਹੈ।

ਪੀਸੀਅਰ ਮੁਲਾਜ਼ਮਾਂ ਨੇ ਕਿਹਾ ਕਿ ਸਾਡੇ ਵੱਲੋਂ ਲਗਾਤਾਰ ਗਸ਼ਤ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਤਰ੍ਹਾਂ ਦੀ ਵੀ ਕੋਈ ਅਣਗਹਿਲੀ ਨਾ ਹੋਵੇ ਉਨ੍ਹਾਂ ਕਿਹਾ ਕਿ ਇਹ ਪੱਤਰ ਕਿਸੇ ਦੀ ਸ਼ਰਾਰਤ ਹੈ ਜਾਂ ਫਿਰ ਕਿਸੇ ਨੇ ਕਿਸੇ ਹੋਰ ਮੰਤਵ ਨਾਲ ਲਿਖਿਆ ਹੈ, ਇਸ ਦੀ ਜਾਂਚ ਸੀਨੀਅਰ ਅਫ਼ਸਰ ਕਰ ਰਹੇ ਨੇ ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ।

ਇਹ ਵੀ ਪੜੋ:ਰੇਲਵੇ ਸਟੇਸ਼ਨ ਉੱਤੇ ਕਿਸਾਨ ਜਥੇਬੰਦੀਆਂ ਦੀ ਰੇਲਵੇ ਪੁਲਿਸ ਨਾਲ ਬਹਿਸਬਾਜ਼ੀ !

Last Updated : Dec 11, 2022, 1:18 PM IST

ABOUT THE AUTHOR

...view details