ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਨੇ ਜਾਣਕਾਰੀ ਦਿੱਤੀ ਲੁਧਿਆਣਾ:ਲੁਧਿਆਣਾ ਵਿੱਚ ਸਿੰਗਲ ਯੂਜ਼ ਪਲਾਸਟਿਕ ਦੇ ਲਿਫਾਫਿਆਂ ਉੱਤੇ ਮੁਕਬਲ ਪਾਬੰਦੀ ਲਾਉਣ ਦੇ ਬਾਵਜੂਦ ਕੁੱਝ ਫੈਕਟਰੀਆਂ ਦੇ ਵਿੱਚ ਇਸ ਦੀ ਧੜੱਲੇ ਦੇ ਨਾਲ ਪ੍ਰੋਡਕਸ਼ਨ ਕੀਤੀ ਜਾ ਰਹੀ ਹੈ। ਜਿਸ ਨੂੰ ਲੈ ਕੇ ਵੀਰਵਾਰ ਨੂੰ ਲੁਧਿਆਣਾ ਵਿਖੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਵੱਲੋਂ ਫੋਕਲ ਪੁਆਇੰਟ ਫੇਸ 8 ਵਿੱਚ ਇੱਕ ਫੈਕਟਰੀ ਉੱਤੇ ਛਾਪੇਮਾਰੀ ਕਰਕੇ 9 ਟਨ ਦੇ ਕਰੀਬ ਪਲਾਸਟਿਕ ਦੇ ਪਾਬੰਦੀਸ਼ੁਦਾ ਸਿੰਗਲ ਯੂਜ ਲਿਫਾਫ਼ੇ ਬਰਾਮਦ ਕੀਤੇ ਹਨ। ਐਸ.ਡੀ.ਓ ਬੱਚਨ ਪਾਲ ਸਿੰਘ ਦੀ ਅਗਵਾਈ ਦੇ ਇਹ ਛਾਪੇਮਾਰੀ ਕੀਤੀ ਗਈ ਹੈ। ਐਸ.ਡੀ.ਓ ਨੇ ਦੱਸਿਆ ਹੈ ਕਿ 9 ਟਨ ਦੇ ਕਰੀਬ ਲਿਫਾਫ਼ੇ ਉਹਨਾਂ ਨੇ ਸੀਲ ਕਰ ਲਏ ਹਨ ਤੇ ਹੁਣ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਫੈਕਟਰੀ ਵਿੱਚੋਂ ਵੱਡੀ ਗਿਣਤੀ ਵਿੱਚ ਲਿਫਾਫ਼ੇ ਬਰਾਮਦ:-ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਸ.ਡੀ.ਓ ਬੱਚਨ ਪਾਲ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਉਹਨਾਂ ਨੂੰ ਜਾਣਕਾਰੀ ਮਿਲੀ ਸੀ ਕਿ ਇਸ ਫੈਕਟਰੀ ਦੇ ਵਿੱਚ ਲਿਫ਼ਾਫ਼ੇ ਬਣਾਏ ਜਾ ਰਹੇ ਹਨ, ਜੋ ਕਿ ਪੂਰੀ ਤਰ੍ਹਾਂ ਪਾਬੰਦੀਸ਼ੁਦਾ ਹਨ। ਇਸ ਕਰਕੇ ਉਹਨਾਂ ਨੇ ਵੀਰਵਾਰ ਅਚਨਚੇਤ ਸ਼ਾਮ ਵੇਲੇ ਫੈਕਟਰੀ ਦੇ ਵਿੱਚ ਛਾਪੇਮਾਰੀ ਆਪਣੀ ਟੀਮ ਦੇ ਨਾਲ ਕੀਤੀ ਤੇ ਫੈਕਟਰੀ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਲਿਫਾਫ਼ੇ ਬਰਾਮਦ ਕੀਤੇ ਗਏ।
ਫੈਕਟਰੀ ਮਾਲਕ ਦੇ ਖ਼ਿਲਾਫ਼ ਕੀਤੀ ਜਾਵੇਗੀ ਕਾਰਵਾਈ:-ਐਸ.ਡੀ.ਓ ਬੱਚਨ ਪਾਲ ਸਿੰਘ ਨੇ ਕਿਹਾ ਕਿ ਇਹਨਾਂ ਲਿਫਾਫਿਆਂ ਉੱਤੇ ਪੂਰੀ ਤਰ੍ਹਾਂ ਮੁਕੰਮਲ ਪਾਬੰਦੀ ਲਗਾਈ ਗਈ ਹੈ। ਪਰ ਫਿਰ ਵੀ ਇੱਥੇ ਇਹ ਲਿਫਾਫ਼ੇ ਬਣਾਏ ਜਾ ਰਹੇ ਸਨ, ਉਹਨਾਂ ਕਿਹਾ ਕਿ ਫੈਕਟਰੀ ਮਾਲਕ ਦੇ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ ਅਤੇ ਅਸੀਂ ਆਪਣੇ ਸੀਨੀਅਰ ਅਫਸਰਾਂ ਨੂੰ ਇਸ ਸਬੰਧੀ ਦੱਸ ਦਿੱਤਾ ਹੈ। ਉਹਨਾਂ ਕਿਹਾ ਕਿ ਸਾਰੇ ਦੇ ਸਾਰੇ ਲਿਫਾਫ਼ੇ ਉਹਨਾਂ ਵੱਲੋਂ ਜ਼ਬਤ ਕਰ ਲਏ ਗਏ ਹਨ।
ਪੰਜਾਬ ਨੂੰ ਪ੍ਰਦੂਸ਼ਣ ਮੁਕਤ ਬਣਾਉਣ:-ਇਸ ਦੌਰਾਨ ਐਸ.ਡੀ.ਓ ਬੱਚਨ ਪਾਲ ਸਿੰਘ ਨੇ ਜਾਣਕਾਰੀ ਸਾਂਝੀ ਕਰਦੇ ਆ ਕਿਹਾ ਕਿ ਸਿੰਗਲ ਯੂਜ ਪਲਾਸਟਿਕ ਲਿਫਾਫਿਆ ਉੱਤੇ ਪਾਬੰਦੀ ਹੈ, ਕਿਉਂਕਿ ਇਹ ਸੀਵਰੇਜ ਦੇ ਵਿੱਚ ਫਸਣ ਕਰਕੇ ਹੜ੍ਹ ਜਿਹੇ ਹਾਲਾਤ ਪੈਂਦਾ ਕਰ ਦਿੰਦੇ ਹਨ, ਇਸ ਤੋਂ ਇਲਾਵਾ ਇਹ ਪ੍ਰਦੂਸ਼ਣ ਦਾ ਵੀ ਵੱਡਾ ਕਾਰਨ ਹਨ, ਇਸ ਕਰਕੇ ਇਹਨਾਂ ਉੱਤੇ ਪਹਿਲਾਂ ਹੀ ਪਾਬੰਦੀ ਲਾਈ ਚਾਹੇ ਚੁੱਕੀ ਹੈ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਲਿਫਾਫ਼ਿਆਂ ਦੀ ਵਰਤੋਂ ਨਾ ਕਰਨ ਅਤੇ ਪ੍ਰਸ਼ਾਸਨ ਨੂੰ ਪੰਜਾਬ ਨੂੰ ਹਰਿਆ ਭਰਿਆ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਦੇ ਵਿੱਚ ਸਹਿਯੋਗ ਦਿਨ ਉਹਨਾਂ ਕਿਹਾ ਕਿ ਬਾਕੀ ਫੈਕਟਰੀਆਂ ਦੀ ਵੀ ਉਹ ਚੈਕਿੰਗ ਕਰ ਰਹੇ ਹਨ।