ਲੁਧਿਆਣਾ: ਵੈਸੇ ਤਾਂ ਹਰ ਦਿਨ ਆਪਣੇ-ਆਪ 'ਚ ਹੀ ਖ਼ਾਸ ਹੁੰਦਾ ਹੈ ਅਤੇ ਪਿਆਰ ਵੀ ਕਿਸੇ ਦਿਨ ਤਾਰੀਕ ਦਾ ਮੁਹਤਾਜ ਨਹੀਂ ਹੁੰਦਾ। ਫਿਰ ਵੀ ਕੁੱਝ ਦਿਨ ਅਜਿਹੇ ਹੁੰਦੇ ਹਨ, ਜਿਨ੍ਹਾਂ ਦਾ ਹਰ ਕੋਈ ਇੰਤਜ਼ਾਰ ਕਰਦਾ ਹੈ। ਉਨ੍ਹਾਂ ਨੂੰ ਖਾਸ ਬਣਾਉਣ ਲਈ ਯੋਜਵਾਨਾਂ ਬਣਾਈਆਂ ਜਾਂਦੀਆਂ ਹਨ। ਇਨ੍ਹਾਂ ਹੀ ਖਾਸ ਦਿਨ੍ਹਾਂ ਚੋਂ ਇੱਕ ਦਿਨ ਵੈਲੇਨਟਾਈਨ ਡੇਅ ਵੀ ਹੈ ਜੋ ਪਿਆਰ ਕਰਨ ਵਾਲਿਆਂ ਦਾ ਦਿਨ ਹੈ। ਇਸ ਦਿਨ ਨੂੰ ਹੁਣ ਲੁਧਿਆਣਾ ਪੁਲਿਸ ਵੱਲੋਂ ਹੀ ਹੋਰ ਖਾਸ ਬਣਿਆ ਗਿਆ ਉਨ੍ਹਾਂ ਲੋਕਾਂ ਲਈ ਜਿਨ੍ਹਾਂ ਦੇ ਰਿਸ਼ਤਿਆਂ 'ਚ ਕੀਤੇ ਨਾ ਕੀਤੇ ਦਰਾਰ ਆ ਗਈ ਸੀ।
ਕੀ ਤੁਹਾਨੂੰ ਵੀ ਮਿਲੀ ਵੈਲੇਨਟਾਈਨ 'ਤੇ ਫਰੀ ਫਿਲਮ ਦੀ ਟਿਕਟ? ਮੁਫ਼ਤ ਫਿਲਮ ਟਿਕਟ: ਲੁਧਿਆਣਾ ਪੁਲਿਸ ਵੱਲੋਂ ਵੈਲੇਨਟਾਈਨ ਡੇਅ 'ਤੇ ਇੱਕ ਵਿਸ਼ੇਸ਼ ਪ੍ਰੋਗਰਾਮ ਤਹਿਤ 20 ਜੋੜਿਆਂ ਵਿਚਕਾਰ ਝਗੜੇ ਦੇ ਮਾਮਲਿਆਂ ਨੂੰ ਸੁਲਝਾਇਆ ਗਿਆ। ਇਨ੍ਹਾਂ 20 ਜੋੜਿਆਂ ਨੇ ਆਪਣੇ ਰਿਸ਼ਤੇ ਨੂੰ ਇੱਕ ਹੋਰ ਮੌਕਾ ਦਿੱਤਾ। ਇਸੇ ਕਰਾਨ ਪੁਲਿਸ ਨੇ ਉਨ੍ਹਾਂ ਨੂੰ ਗੁਲਾਬ ਦੇ ਫੁੱਲ ਦੇ ਕੇ ਰਿਸ਼ਤੇ 'ਚ ਖੁਸ਼ਬੂ ਵਿਖਰਦੇ ਹੋਏ ਮੁਫ਼ਤ ਫਿਲਮਾਂ ਦੀਆਂ ਟਿਕਟਾਂ ਦਿੱਤੀਆਂ ਤਾਂ ਜੋ ਉਹ ਆਪਣੇ ਗਿਲ੍ਹੇ-ਸ਼ਿਕਵੇ ਭੁਲਾ ਕੇ ਰਿਸ਼ਤੇ ਦੀ ਨਵੀਂ ਸ਼ੁਰੂਆਤ ਕਰਨ।
ਲੁਧਿਆਣਾ ਪੁਲਿਸ ਦੀ ਸ਼ਲਾਘਾ: ਪੁਲਿਸ ਦੇ ਇਸ ਉਪਰਾਲੇ ਦੀ ਇਨ੍ਹਾਂ ਪਰਿਵਾਰਾਂ ਵੱਲੋਂ ਖੂਬ ਤਾਰੀਫ਼ ਕੀਤੀ ਗਈ। ਉਨ੍ਹਾਂ ਆਖਿਆ ਕਿ ਅੱਜ ਦੀ ਭੱਜ ਦੋੜ ਦੀ ਜ਼ਿੰਦਗੀ 'ਚ ਹਰ ਕੋਈ ਅੱਗੇ ਨਿਕਲਣਾ ਚਾਹੁੰਦਾ ਹੈ ਪਰ ਇਸ ਸਭ ਦੇ ਵਿਚਕਾਰ ਸਭ ਤੋਂ ਕੀਮਤੀ ਚੀਜ਼ ਰਿਸ਼ਤੇ ਬਹੁਤ ਪਿੱਛੇ ਰਹਿ ਜਾਂਦੇ ਹਨ। ਇਸੇ ਕਾਰਨ ਰਿਸ਼ਤਿਆਂ 'ਚ ਤਣਾਅ ਪੈਦਾ ਹੋ ਜਾਂਦਾ ਹੈ ਅਤੇ ਨਿੱਕੀਆਂ-ਨਿੱਕੀਆਂ ਗੱਲਾਂ ਇੰਨੀਆਂ ਵੱਡੀਆਂ ਬਣ ਜਾਂਦੀਆਂ ਹਨ ਕਿ ਇੱਕ ਦੂਜੇ ਤੋਂ ਵੱਖ ਹੋਣ ਦਾ ਫ਼ੈਸਲਾ ਕਰ ਲਿਆ ਜਾਂਦਾ ਹੈ।
ਕੀ ਤੁਹਾਨੂੰ ਵੀ ਮਿਲੀ ਵੈਲੇਨਟਾਈਨ 'ਤੇ ਫਰੀ ਫਿਲਮ ਦੀ ਟਿਕਟ? ਲੋਕਾਂ ਨੂੰ ਅਪੀਲ: ਇਸ ਮੌਕੇ ਲੁਧਿਆਣਾ ਪੁਲਿਸ ਨੇ ਸਾਰੇ ਨਾਗਰਿਕਾਂ ਨੂੰ ਅਪੀਲ ਵੀ ਕੀਤੀ ਕਿ ਪਰਿਵਾਰਾਂ 'ਚ ਮਾਮੂਲੀ ਗੱਲਾਂ ਹੁੰਦੀਆਂ ਰਹਿੰਦੀਆਂ ਹਨ ਪਰ ਇਸ ਦਾ ਮਤਲਬ ਇਹ ਹਰਗਿਜ਼ ਨਹੀਂ ਕਿ ਰਿਸ਼ਤੇ ਹੀ ਖ਼ਤਮ ਕੀਤੇ ਜਾਣ ਜਾਂ ਆਪਣੀਆਂ ਖੁਸ਼ੀਆਂ ਦਾ ਗਲਾ ਆਪਣੇ ਹੀ ਹੱਥੋਂ ਘੁਟ ਲਿਆ ਜਾਵੇ। ਦੋ ਵਿਅਕਤੀਆਂ ਦੇ ਵੱਖ ਹੋਣ ਨਾਲ ਰਿਸ਼ਤੇ ਖ਼ਤਮ ਨਹੀਂ ਹੁੰਦੇ ਕਿਉਂ ਉਨ੍ਹਾਂ ਨਾਲ ਅੱਗੇ ਪਰਿਵਾਰ ਅਤੇ ਬੱਚੇ ਵੀ ਜੋੜੇ ਹੁੰਦਾ। ਇਸ ਕਾਰਨ ਰਿਸ਼ਤਿਆਂ ਨੂੰ ਜੋੜ ਕੇ ਰੱਖਣਾ ਚਾਹੀਦਾ ਹੈ ਤਾਂ ਜੋ ਬੱਚਿਆਂ ਦਾ ਭਵਿੱਖ ਖ਼ਰਾਬ ਨਾ ਹੋਵੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਨਿੱਕੀਆਂ-ਮੋਟੀਆਂ ਗੱਲਾਂ ਨੂੰ ਘਰ ਅੰਦਰ ਹੀ ਸੁਲਝਾ ਲੈਣਾ ਚਾਹੀਦਾ ਹੈ।
ਕੀ ਤੁਹਾਨੂੰ ਵੀ ਮਿਲੀ ਵੈਲੇਨਟਾਈਨ 'ਤੇ ਫਰੀ ਫਿਲਮ ਦੀ ਟਿਕਟ? ਇਹ ਵੀ ਪੜ੍ਹੋ:Cyber Fraud in Ludhiana: ਜੇਕਰ ਤੁਹਾਡੇ ਨਾਲ ਵੀ ਹੋ ਜਾਵੇ ਸਾਇਬਰ ਠੱਗੀ ਤਾਂ ਪੜ੍ਹੋ ਇਸ ਤਰ੍ਹਾਂ ਵਾਪਿਸ ਆਉਣਗੇ ਤੁਹਾਡੇ ਪੈਸੇ