ਲੁਧਿਆਣਾ: ਪੁਲਿਸ ਨੇ ਇੱਕ ਗਿਰੋਹ ਦਾ ਪਰਦਾਫਾਸ਼ ਕਰਦਿਆਂ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ। ਇਹ ਗਿਰੋਹ ਨਾਭਾ ਜੇਲ 'ਚ ਕਤਲ ਦੇ ਇਲਜ਼ਾਮ 'ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਰਾਜੀਵ ਰਾਜਾ ਨੂੰ ਭਜਾਉਣ ਦੀ ਸਾਜਿਸ਼ ਕਰ ਰਹੇ ਸਨ। ਪੁਲਿਸ ਨੇ ਮੁਲਜ਼ਮਾਂ ਤੋਂ 4 ਹਥਿਆਰ, ਨਕਲੀ ਨੰਬਰ ਪਲੇਟ ਅਤੇ ਇੱਕ ਗੱਡੀ ਵੀ ਬਰਾਮਦ ਕੀਤੀ ਹੈ।
ਲੁਧਿਆਣਾ ਪੁਲਿਸ ਵੱਲੋਂ ਇੱਕ ਵੱਡੇ ਗਿਰੋਹ ਦਾ ਪਰਦਾ ਫਾਸ਼ ਪੁਲਿਸ ਨੇ ਦਾਅਵਾ ਕੀਤਾ ਕਿ ਮੁਲਜ਼ਮ ਲੁੱਟ ਦੀਆਂ ਵਾਰਦਾਤਾਂ ਨੂੰ ਵੀ ਅੰਜਾਮ ਦੇ ਚੁੱਕੇ ਹਨ। ਏਡੀਸੀਪੀ ਗੁਰਪ੍ਰੀਤ ਸਿੰਘ ਸਿੱਖ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਲਜ਼ਮ ਗੁਰਵਿੰਦਰ ਸਿੰਘ ਉਰਫ ਗੁਰੀ, ਸੁਖਚੈਨ ਸਿੰਘ, ਰੇਸ਼ਮ ਸਿੰਘ ਅਤੇ ਵਿਜੇ ਕੁਮਾਰ ਇੰਟਰਨੈਟ ਰਾਹੀਂ ਰਾਜੀਵ ਕੁਮਾਰ ਉਰਫ ਰਾਜਾ ਦੇ ਸੰਪਰਕ 'ਚ ਸਨ। ਪਲੈਨ ਮੁਤਾਬਕ ਫ਼ੜੇ ਗਏ ਮੁਲਜ਼ਮ ਰਿਮਾਂਡ ਦੌਰਾਨ ਰਾਜਾ ਨੂੰ ਫਰਾਰ ਕਰਾਉਣ ਦੀ ਸਾਜ਼ਿਸ਼ ਬਣਾ ਰਹੇ ਸਨ।
ਇਹ ਵੀ ਪੜ੍ਹੋ: ਤਰਨ ਤਾਰਨ ਧਮਾਕੇ 'ਤੇ ਕੈਪਟਨ ਨੇ ਕੀਤਾ ਕੀਤਾ ਵੱਡਾ ਖੁਲਾਸਾ
ਮੁਲਜ਼ਮਾਂ ਨੇ ਘਟਨਾ ਨੂੰ ਅੰਜਾਮ ਦੇਣ ਲਈ ਬੁੱਕੀਆਂ ਤੋਂ ਪੈਸੇ ਵੀ ਲਏ ਸਨ, 2 ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਵੀ ਦੇ ਚੁੱਕੇ ਸਨ ਜਿਨ੍ਹਾਂ ਪੈਸਿਆਂ ਨਾਲ ਯੂਪੀ ਅਤੇ ਮੱਧ ਪ੍ਰਦੇਸ਼ ਤੋਂ ਇਨ੍ਹਾਂ ਨੇ 9 ਹਥਿਆਰ ਖਰੀਦੇ। ਗੁਰਪ੍ਰੀਤ ਸਿੰਘ ਸਾਰੀ ਜਾਣਕਾਰੀ ਦਿੰਦਿਆਂ ਇਹ ਵੀ ਦੱਸਿਆ ਕਿ 4 ਹਥਿਆਰ ਬਰਾਮਦ ਕਰ ਲਏ ਗਏ ਨੇ ਜਿਨ੍ਹਾਂ 'ਚ 1 ਰਿਵਾਲਵਰ 32 ਬੋਰ ਜਦੋਂ ਕਿ 3 ਰਿਵਾਲਵਰ 315 ਬੋਰ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਮੁਲਜ਼ਮ ਐੱਸ.ਯੂ.ਵੀ. ਗੱਡੀ ਲੁੱਟਣ ਦੀ ਫਿਰਾਕ 'ਚ ਸੀ ਜਿਸ ਲਈ ਇਨ੍ਹਾਂ ਵੱਲੋਂ ਕੁਝ ਨੰਬਰ ਪਲੇਟਾਂ ਵੀ ਬਣਾਈਆਂ ਗਈਆਂ ਸਨ। ਜਾਣਕਾਰੀ ਲਈ ਦੱਸ ਦੇਈਏ ਕਿ ਰਾਜਾ 'ਤੇ ਵੱਖ-ਵੱਖ ਧਰਾਵਾਂ ਦੇ ਤਹਿਤ 35 ਮੁਕੱਦਮੇ ਦਰਜ ਹਨ।