ਪੰਜਾਬ

punjab

By

Published : Nov 27, 2020, 10:41 PM IST

ETV Bharat / state

ਲੁਧਿਆਣਾ ਪੁਲਿਸ ਨੇ 3 ਦਿਨ 'ਚ ਸੁਲਝਾਈ ਲੁੱਟ ਦੀ ਵਾਰਦਾਤ ਦੀ ਕੋਸ਼ਿਸ਼

ਲੁਧਿਆਣਾ ਬਹਾਦਰ ਕੇ ਰੋਡ ਦਾ ਬੀਤੇ ਦਿਨੀਂ 1 ਵਾਇਰਲ ਵੀਡੀਓ ਵਿੱਚ 2 ਮੁਲਜ਼ਮ 1 ਵਿਅਕਤੀ ਨੂੰ ਘੇਰ ਕੇ ਉਸ ਤੋਂ ਲੁੱਟ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।

ਲੁਧਿਆਣਾ ਪੁਲਿਸ ਨੇ 3 ਦਿਨ 'ਚ ਸੁਲਝਾਈ ਲੁੱਟ ਦੀ ਵਾਰਦਾਤ ਦੀ ਕੋਸ਼ਿਸ਼
ਲੁਧਿਆਣਾ ਪੁਲਿਸ ਨੇ 3 ਦਿਨ 'ਚ ਸੁਲਝਾਈ ਲੁੱਟ ਦੀ ਵਾਰਦਾਤ ਦੀ ਕੋਸ਼ਿਸ਼

ਲੁਧਿਆਣਾ: ਬਹਾਦਰ ਕੇ ਰੋਡ ਦਾ ਬੀਤੇ ਦਿਨੀਂ 1 ਵੀਡੀਓ ਵਾਇਰਲ ਹੋਇਆ ਸੀ ਜਿਸ ਵਿੱਚ 2 ਮੁਲਜ਼ਮ 1 ਵਿਅਕਤੀ ਨੂੰ ਘੇਰ ਕੇ ਉਸ ਤੋਂ ਲੁੱਟ ਦੀ ਕੋਸ਼ਿਸ਼ ਕਰ ਰਹੇ ਸਨ। ਪੁਲਿਸ ਕਮਿਸ਼ਨਰ ਨੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਕੇ ਮੁਲਜ਼ਮਾਂ ਦੀ ਸ਼ਨਾਖ਼ਤ ਕਰਨ ਲਈ ਅਪੀਲ ਕੀਤੀ ਗਈ ਸੀ। ਇਸ ਤੋਂ ਬਾਅਦ 3 ਦਿਨ ਦੇ ਵਿੱਚ ਹੀ ਪੁਲਿਸ ਨੇ 1 ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ, ਜਿਸ ਦੀ ਸ਼ਨਾਖਤ ਰਜਿੰਦਰ ਵਜੋਂ ਹੋਈ ਹੈ। ਇਸ ਮੁਲਜ਼ਮ ਦਾ 1 ਸਾਥੀ ਅਮਨ ਹਾਲੇ ਵੀ ਪੁਲਿਸ ਦੀ ਗ੍ਰਿਫ਼ਤ ਵਿੱਚੋਂ ਬਾਹਰ ਹੈ।

ਲੁਧਿਆਣਾ ਪੁਲਿਸ ਨੇ 3 ਦਿਨ 'ਚ ਸੁਲਝਾਈ ਲੁੱਟ ਦੀ ਵਾਰਦਾਤ ਦੀ ਕੋਸ਼ਿਸ਼

ਇਸ ਸਬੰਧੀ ਜਾਣਕਾਰੀ ਸਾਂਝੀ ਕਰਦੀਆਂ ਲੁਧਿਆਣਾ ਦੇ ਏਡੀਸੀਪੀ ਦੀਪਕ ਪਾਰੀਕ ਨੇ ਦੱਸਿਆ ਕਿ 3 ਦਿਨ ਪਹਿਲਾਂ ਬਹਾਦਰ ਕੇ ਰੋਡ 'ਤੇ ਇਨ੍ਹਾਂ ਮੁਲਜ਼ਮਾਂ ਨੇ 1 ਵਿਅਕਤੀ ਤੋਂ ਮੋਬਾਈਲ ਖੋਣ ਦੀ ਕੋਸ਼ਿਸ਼ ਕੀਤੀ ਗਈ ਸੀ। ਉਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਸੀ ਅਤੇ ਐਸਐਚਓ ਨੇ ਲਗਾਤਾਰ ਇਸ ਦੀ ਭਾਲ ਕਰਨ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮੁਲਜ਼ਮ ਦੀ ਰਜਿੰਦਰ ਵਜੋਂ ਸ਼ਨਾਖਤ ਹੋਈ ਹੈ।

ਉਨ੍ਹਾਂ ਕਿਹਾ ਕਿ ਮੁਲਜ਼ਮਾਂ ਕੋਲੋਂ 1 ਨਕਲੀ ਪਿਸਤੌਲ ਵੀ ਬਰਾਮਦ ਹੋਈ ਹੈ, ਜੋ 1 ਤਰਾਂ ਦਾ ਲਾਇਟਰ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਇਹ ਨਰਲੀ ਪਿਸਤੌਲ ਦਿਖਾਕੇ ਹੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰ ਰਹੇ ਸਨ। ਉਨ੍ਹਾਂ ਇਹ ਵੀ ਦੱਸਿਆ ਕਿ ਮੁਲਜ਼ਮਾਂ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ, ਇਹ ਕਿਸੇ ਫੈਕਟਰੀ ਦੇ ਵਿੱਚ ਮਜ਼ਦੂਰੀ ਦਾ ਕੰਮ ਕਰਨ ਵਾਲੇ ਹਨ। ਉਨ੍ਹਾਂ ਦੱਸਿਆ ਕਿ ਜਦਕਿ ਇਸ ਦਾ ਦੂਜਾ ਸਾਥੀ ਅਮਨ ਫਰਾਰ ਹੈ ਜਿਸ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ABOUT THE AUTHOR

...view details