ਪੰਜਾਬ

punjab

By

Published : Aug 8, 2023, 6:12 PM IST

ETV Bharat / state

ਲੁਧਿਆਣਾ ਪੁਲਿਸ ਨੇ ਸੁਲਝਾਈ 28 ਲੱਖ ਦੀ ਚੋਰੀ, ਦਿੱਲੀ ਤੋਂ ਕਾਬੂ ਕੀਤੇ 2 ਚੋਰ, 15 ਲੱਖ ਦੇ ਕਰੀਬ ਕੈਸ਼ ਬਰਾਮਦ

ਲੁਧਿਆਣਾ ਪੁਲਿਸ ਨੇ 28 ਲੱਖ ਦੀ ਚੋਰੀ ਦਾ ਮਾਮਲਾ ਸੁਲਝਾਇਆ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਸ ਵਾਰਦਾਤ ਦੇ ਦੋ ਮੁਲਜ਼ਮ ਦਿੱਲੀ ਤੋਂ ਕਾਬੂ ਕੀਤੇ ਹਨ। ਇਸਦੇ ਨਾਲ ਹੀ 15 ਲੱਖ ਦੇ ਕਰੀਬ ਕੈਸ਼ ਵੀ ਬਰਾਮਦ ਕੀਤਾ ਹੈ।

Ludhiana police solved the theft of 28 lakhs
ਲੁਧਿਆਣਾ ਪੁਲਿਸ ਨੇ ਸੁਲਝਾਈ 28 ਲੱਖ ਦੀ ਚੋਰੀ, ਦਿੱਲੀ ਤੋਂ ਕਾਬੂ ਕੀਤੇ 2 ਚੋਰ, 15 ਲੱਖ ਦੇ ਕਰੀਬ ਕੈਸ਼ ਬਰਾਮਦ

ਚੋਰੀ ਦੇ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਮਨਦੀਪ ਸਿੱਧੂ।

ਲੁਧਿਆਣਾ :ਬੀਤੇ ਦਿਨੀਂ ਸਾਊਥ ਸਿਟੀ ਪੈਟਰੋਲ ਪੰਪ 'ਤੇ ਇਕ ਰੇਂਜ ਰੋਵਰ ਕਾਰ 'ਚੋਂ 28 ਲੱਖ ਦੀ ਚੋਰੀ ਹੋਈ ਸੀ। ਇਸਦਾ ਮਾਮਲਾ ਥਾਣਾ ਪੀਏਯੂ ਵਿੱਚ 3 ਅਗਸਤ ਨੂੰ ਦਰਜ ਕੀਤਾ ਗਿਆ ਸੀ। ਜਾਣਕਾਰੀ ਮੁਤਾਬਿਕ ਕਰਨ ਅਰੋੜਾ ਕਾਰ ਵਿੱਚ ਸਵਾਰ ਸੀ ਅਤੇ ਕਾਰ ਪੈਂਚਰ ਹੋਣ ਕਰਕੇ ਉਸਨੇ ਕਾਰ ਪੈਂਚਰ ਵਾਲੇ ਕੋਲ ਖੜੀ ਕੀਤੀ ਹੋਈ ਸੀ ਅਤੇ ਖੁਦ ਕਿਸੇ ਜਾਣਕਾਰ ਦੇ ਦਫਤਰ ਵਿੱਚ ਸੀ। ਇਸ ਦੌਰਾਨ ਪੈਂਚਰ ਵਾਲੇ ਨੇ ਦੱਸਿਆ ਕਿ ਮੋਟਰਸਾਇਕਲ ਸਵਾਰ 2 ਚੋਰ ਕਾਰ ਵਿੱਚੋ ਬੈਗ ਲੈਕੇ ਫਰਾਰ ਹੋ ਗਏ। ਇਸ ਵਿੱਚ 28 ਲੱਖ ਨਗਦੀ ਅਤੇ ਕੁਝ ਜ਼ਰੂਰੀ ਦਸਤਾਵੇਜ਼ ਸਨ। ਇਸ ਮਾਮਲੇ ਦੀ ਤਫ਼ਤੀਸ਼ ਕਰਦਿਆਂ ਪੁਲਿਸ ਨੇ ਦੋ ਚੋਰਾਂ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਹੈ।

ਦਿੱਲੀ ਪੁਲਿਸ ਦੀ ਮਦਦ ਨਾਲ ਫੜ੍ਹੇ: ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਪ੍ਰੈੱਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਪੁਲਿਸ ਨੇ ਦਿੱਲੀ ਤੋਂ ਸੰਜੂ ਅਤੇ ਸੁਮੀਤ ਨਾਂ ਦੇ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਦਰਅਸਲ 3 ਅਗਸਤ ਨੂੰ ਥਾਣਾ ਪੀਏਯੂ ਅਧੀਨ ਇਹ ਮਾਮਲੇ ਦਰਜ ਕੀਤਾ ਗਿਆ ਸੀ। 2 ਮੁਲਜ਼ਮਾਂ ਨੇ ਕਰਨ ਅਰੋੜਾ ਦੀ ਰੇਂਜ ਰੋਵਰ ਕਾਰ ਵਿੱਚੋਂ ਪੈਸਿਆਂ ਨਾਲ ਭਰਿਆ ਬੈਗ ਚੋਰੀ ਕਰ ਲਿਆ ਸੀ। ਕਰਨ ਨੂੰ ਇਸ ਦੀ ਜਾਣਕਾਰੀ ਉਸਦੀ ਕਾਰ ਨੂੰ ਪੈਂਚਰ ਲਾਉਣ ਵਾਲੇ ਨੇ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੂੰ ਇਤਲਾਹ ਮਿਲੀ ਕੇ ਦੋਵੇਂ ਮੁਲਜ਼ਮ ਦਿੱਲੀ ਵੱਲ ਫਰਾਰ ਹੋਏ ਹਨ। ਦਿੱਲੀ ਪੁਲਿਸ ਦੀ ਮਦਦ ਨਾਲ ਦੋਵਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ।


ਪੁਲਿਸ ਨੂੰ ਉਮੀਦ ਹੈ ਕਿ ਮੁਲਜ਼ਮਾਂ ਤੋਂ ਹੋਰ ਵਾਰਦਾਤਾਂ ਬਾਰੇ ਵੀ ਪਤਾ ਲੱਗ ਸਕਦਾ ਹੈ ਕਿਉਂਕਿ ਇਹ ਮੋਟਰਸਾਈਕਲ ਸਵਾਰ ਨੈਸ਼ਨਲ ਹਾਈਵੇਅ ਉੱਤੇ ਹੀ ਇਸਦੀ ਰੇਕੀ ਕਰਦੇ ਸਨ। ਫਿਰ ਇਹ ਪੈਟਰੋਲ ਪੰਪ ਜਾਂ ਫਿਰ ਰੈੱਡ ਲਾਈਟ ਉੱਤੇ ਵੀ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਸਨ। ਪੁਲਿਸ ਨੇ ਦੋਵਾਂ ਤੋਂ 15 ਲੱਖ 21 ਹਜ਼ਾਰ ਰੁਪਏ ਦੇ ਕਰੀਬ ਰਾਸ਼ੀ ਬਰਾਮਦ ਕਰ ਲਈ ਹੈ। ਪੁਲਿਸ ਨੇ ਕਿਹਾ ਕਿ ਲੋਕ ਅਜਿਹੇ ਚੋਰਾਂ ਤੋਂ ਜਰੂਰ ਹਾਈਵੇਅ ਤੇ ਸਾਵਧਾਨ ਰਹਿਣ। ਉਨ੍ਹਾ ਦੱਸਿਆ ਕਿ ਇਹ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਬਾਅਦ ਹੋਰਨਾਂ ਸੂਬਿਆਂ ਚ ਫਰਾਰ ਹੋ ਜਾਂਦੇ ਸਨ। ਮੁਲਜ਼ਮ ਤੇ ਪਹਿਲਾਂ ਵੀ 3 ਮਾਮਲੇ ਦਰਜ ਹਨ।

ABOUT THE AUTHOR

...view details