ਲੁਧਿਆਣਾ :ਲੁਧਿਆਣਾ ਪੁਲਿਸ ਨੇ ਇੱਕ ਕਤਲ ਦਾ ਮਾਮਲਾ ਸੁਲਝਾਇਆ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਇੱਕ ਔਰਤ ਸਣੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕ ਦੀ ਪਹਿਚਾਣ ਪਿੰਡ ਬੱਦੋਵਾਲ ਦੇ ਰਹਿਣਾ ਵਾਲੇ ਗੁਰਦੀਪ ਸਿੰਘ ਦੇ ਰੂਪ ਵਿੱਚ ਹੋਈ ਹੈ। ਮ੍ਰਿਤਕ ਦੀ ਉਮਰ ਕਰੀਬ 61 ਸਾਲ ਹੈ ਅਤੇ ਉਸਦਾ ਕਤਲ ਉਸਦੀ ਆਪਣੀ ਭਤੀਜੀ ਨੇ ਮਾਮੇ ਦੇ ਲੜਕੇ ਅਤੇ ਉਸਦੇ ਇਕ ਸਾਥੀ ਨੂੰ 50 ਹਜ਼ਾਰ ਰੁਪਏ ਦੀ ਸੁਪਾਰੀ ਦੇ ਕੇ ਕਰਵਾਇਆ।
ਜਿਨਸੀ ਸੋਸ਼ਣ ਕਰਦਾ ਸੀ ਤਾਇਆ :ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਗ੍ਰਿਫਤਾਰ ਕੀਤੀ ਗਈ ਮਹਿਲਾ ਦਾ ਤਾਇਆ ਗੁਰਦੀਪ ਉਸਨੂੰ ਤੰਗ ਪਰੇਸ਼ਾਨ ਕਰਦਾ ਸੀ। ਇਹ ਮਹਿਲਾ ਵਿਧਵਾ ਹੈ ਅਤੇ ਉਸ ਨੇ ਆਪਣੇ ਮਾਮੇ ਦੇ ਪੁੱਤ ਨੂੰ ਇਹ ਸਾਰਾ ਕੁੱਝ ਦੱਸਿਆ ਤਾਂ ਮਾਮੇ ਦੇ ਲੜਕੇ ਨੇ ਇਸਨੂੰ ਮਾਰਨ ਲਈ 50 ਹਜ਼ਾਰ ਰੁਪਏ ਵੀ ਦਿੱਤੇ, ਜਿਸ ਤੋਂ ਬਾਅਦ ਦੋਸ਼ੀਆਂ ਨੇ ਬੱਦੋਵਾਲ ਵਿੱਚ ਗੁਰਦੀਪ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ।