ਪੰਜਾਬ

punjab

ETV Bharat / state

Crackers Store Seal: ਲੁਧਿਆਣਾ 'ਚ ਪਟਾਕਿਆਂ ਦਾ ਜ਼ਖ਼ੀਰਾ ਬਰਾਮਦ, ਇੱਕ ਵਿਅਕਤੀ ਗ੍ਰਿਫਤਾਰ, ਗੋਦਾਮ ਨੂੰ ਕੀਤਾ ਸੀਲ - Crackers Store Seal

ਲੁਧਿਆਣਾ ਵਿੱਚ ਦਿਵਾਲੀ ਦੇ ਤਿਉਹਾਰ ਤੋਂ ਪਹਿਲਾਂ ਪੁਲਿਸ ਨੇ ਇੱਕ ਅਣ-ਅਧਿਕਾਰਿਤ ਪਟਾਕਿਆਂ ਦੇ ਸਟੋਰ ਰੂਮ ਨੂੰ ਰੇਡ ਕਰਨ ਮਗਰੋਂ ਸੀਲ (Seal after raid) ਕਰ ਦਿੱਤਾ। ਪੁਲਿਸ ਨੇ ਇੱਕ ਸ਼ਖ਼ਸ ਨੂੰ ਵੀ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। (Crackers Store Seal)

Ludhiana Police raided and sealed the store of unauthorized firecrackers
Unauthorized crackers store seal: ਲੁਧਿਆਣਾ 'ਚ ਅਣ-ਅਧਿਕਾਰਤ ਪਟਾਕਿਆਂ ਦਾ ਜ਼ਖ਼ੀਰਾ ਬਰਾਮਦ, ਇੱਕ ਵਿਅਕਤੀ ਗ੍ਰਿਫਤਾਰ,ਗੋਦਾਮ ਨੂੰ ਕੀਤਾ ਗਿਆ ਸੀਲ

By ETV Bharat Punjabi Team

Published : Oct 10, 2023, 1:38 PM IST

'ਗੋਦਾਮ ਨੂੰ ਕੀਤਾ ਗਿਆ ਸੀਲ'

ਲੁਧਿਆਣਾ: ਦਿਵਾਲੀ ਦੇ ਤਿਉਹਾਰ ਤੋਂ ਪਹਿਲਾਂ ਲੁਧਿਆਣਾ ਦੇ ਵਿੱਚ ਪਟਾਕਿਆਂ (Firecrackers Store in Ludhiana) ਦਾ ਇੱਕ ਵੱਡਾ ਜਖੀਰਾ ਬਰਾਮਦ ਕੀਤਾ ਗਿਆ ਹੈ ਜੋ ਕਿ ਲੁਹਾਰਾ ਦੇ ਨੇੜੇ ਇੱਕ ਗੋਦਾਮ ਦੇ ਵਿੱਚ ਰੱਖੇ ਗਏ ਸਨ, ਲਗਭਗ ਪਟਾਕਿਆਂ ਦੇ ਇਹ 300 ਦੇ ਕਰੀਬ ਡੱਬੇ ਬਰਾਮਦ ਹੋਏ ਹਨ, ਜਿਨ੍ਹਾਂ ਦੀ ਬਾਜ਼ਾਰ ਵਿੱਚ ਲੱਖਾਂ ਰੁਪਏ ਕੀਮਤ ਦੱਸੀ ਜਾ ਰਹੀ ਹੈ। ਪੁਲਿਸ ਕਮਿਸ਼ਨਰ ਨੇ ਕਿਹਾ ਹੈ ਕਿ ਬਾਜ਼ਾਰ ਦੇ ਵਿੱਚ ਘੱਟੋ-ਘੱਟ ਇਹ ਪਟਾਕੇ 50 ਲੱਖ ਰੁਪਏ ਦੇ ਵਿਕਣੇ ਸਨ। ਉਹਨਾਂ ਨੇ ਲੁਧਿਆਣਾ ਦੇ ਬਾਕੀ ਵਪਾਰੀਆਂ ਨੂੰ ਵੀ ਕਿਹਾ ਕਿ ਇਸ ਤਰ੍ਹਾਂ ਗੈਰ ਕਾਨੂੰਨੀ ਢੰਗ ਦੇ ਨਾਲ ਪਟਾਕਿਆਂ ਨੂੰ ਸਟੋਰ ਨਾ ਕੀਤਾ ਜਾਵੇ ਕਿਉਂਕਿ ਅਕਸਰ ਹੀ ਕਈ ਵਾਰ ਅਣਸੁਖਾਵੀਆਂ ਘਟਨਾਵਾਂ ਵਾਪਰਦੀਆਂ ਹਨ। ਉਹਨਾਂ ਨੇ ਕਿਹਾ ਕਿ ਪੁਲਿਸ ਦਾ ਮਕਸਦ ਵਪਾਰੀਆਂ ਨੂੰ ਤੰਗ ਕਰਨਾ ਨਹੀਂ ਹੈ ਪਰ ਗੈਰ ਕਾਨੂੰਨੀ ਢੰਗ ਦੇ ਨਾਲ ਕਿਸੇ ਨੂੰ ਵੀ ਕੋਈ ਕੰਮ ਨਹੀਂ ਕਰਨ ਦਿੱਤਾ ਜਾਵੇਗਾ।


ਗੁਪਤ ਸੂਚਨਾ ਦੇ ਅਧਾਰ 'ਤੇ ਰੇਡ: ਪਟਾਕਿਆਂ ਦੇ ਗੋਦਾਮ ਦੇ ਬਾਹਰ ਇੱਕ ਸਿਆਸੀ ਆਗੂ ਦਾ ਪੋਸਟਰ ਵੀ ਲੱਗਿਆ ਹੋਇਆ ਹੈ ਜਿਸ ਨੂੰ ਲੈ ਕੇ ਜਦੋਂ ਪੱਤਰਕਾਰਾਂ ਨੇ ਸਵਾਲ ਕੀਤਾ ਤਾਂ ਪੁਲਿਸ ਕਮਿਸ਼ਨਰ ਲੁਧਿਆਣਾ (Commissioner of Police Ludhiana) ਨੇ ਗੋਲਮੋਲ ਜਵਾਬ ਦਿੰਦਿਆਂ ਕਿਹਾ ਕਿ ਇਹ ਪੋਸਟਰ ਤੁਸੀਂ ਵੀ ਵੇਖਿਆ ਹੈ ਅਤੇ ਅਸੀਂ ਵੀ ਵੇਖਿਆ ਹੈ, ਤੁਸੀਂ ਵੀ ਇਸ ਦੀ ਜਾਂਚ ਕਰੋ ਅਤੇ ਅਸੀਂ ਵੀ ਕਰ ਰਹੇ ਹਾਂ। ਉਹਨਾਂ ਕਿਹਾ ਕਿ ਕਿਸੇ ਨੂੰ ਵੀ ਗੈਰ ਕਾਨੂੰਨੀ ਕੰਮ ਨਹੀਂ ਕਰਨ ਦਿੱਤਾ ਜਾਵੇਗਾ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਫਿਲਹਾਲ ਸਟੋਰ ਦੇ ਵਿੱਚ ਮੌਜੂਦ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ, ਉਸ ਤੋਂ ਕਈ ਹੋਰ ਖੁਲਾਸੇ ਵੀ ਹੋ ਸਕਦੇ ਹਨ। ਉਹਨਾਂ ਕਿਹਾ ਕਿ ਗੁਪਤ ਸੂਚਨਾ ਦੇ ਅਧਾਰ ਉੱਤੇ ਇਹ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਹੈ।

ਸਰਕਾਰ ਵੱਲੋਂ ਵਿਸ਼ੇਸ਼ ਤੌਰ ਉੱਤੇ ਗੋਦਾਮ ਤਿਆਰ: ਪੁਲਿਸ ਕਮਿਸ਼ਨਰ ਲੁਧਿਆਣਾ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਇਸ ਤੋਂ ਪਹਿਲਾਂ ਬਟਾਲਾ ਅਤੇ ਸੰਗਰੂਰ ਦੇ ਵਿੱਚ ਵੀ ਵੱਡੇ ਹਾਦਸੇ ਹੋ ਚੁੱਕੇ ਨੇ ਜਿਸ ਵਿੱਚ ਲੋਕਾਂ ਦੀ (Ludhiana police raided) ਜਾਨ ਚਲੀ ਗਈ ਸੀ। ਇਸ ਕਰਕੇ ਪਟਾਕਿਆਂ ਨੂੰ ਕਿਸੇ ਵੀ ਥਾਂ ਉੱਤੇ ਗੋਦਾਮਾਂ ਵਿੱਚ ਇਸ ਤਰ੍ਹਾਂ ਰੱਖਣਾ ਕਾਫੀ ਖਤਰਨਾਕ ਹੁੰਦਾ ਹੈ। ਸਰਕਾਰ ਵੱਲੋਂ ਵਿਸ਼ੇਸ਼ ਤੌਰ ਉੱਤੇ ਗੋਦਾਮ ਤਿਆਰ ਕੀਤੇ ਜਾਂਦੇ ਹਨ ਜਿਨ੍ਹਾਂ ਦੇ ਵਿੱਚ ਪਟਾਕੇ ਸਟੋਰ ਕੀਤੇ ਜਾਂਦੇ ਹਨ ਪਰ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਇਹ ਅਕਸਰ ਹੀ ਲੋਕਾਂ ਦੀ ਜਾਨ ਮਾਲ ਦਾ ਖਤਰਾ ਬਣੇ ਰਹਿੰਦੇ ਹਨ। ਪੁਲਿਸ ਕਮਿਸ਼ਨਰ ਨੇ ਬਾਕੀਆਂ ਨੂੰ ਵੀ ਅਪੀਲ ਕੀਤੀ ਕਿ ਕੋਈ ਵੀ ਇਸ ਤਰ੍ਹਾਂ ਗੈਰ ਕਾਨੂੰਨੀ ਕੰਮ ਨਾ ਕਰੇ ਨਹੀਂ ਤਾਂ ਸਾਰੇ ਹੀ ਫੜ੍ਹੇ ਜਾਣਗੇ।

ABOUT THE AUTHOR

...view details