ਲੁਧਿਆਣਾ:ਲਗਾਤਾਰ ਈਟੀਵੀ ਭਾਰਤ ਵੱਲੋਂ ਨਸ਼ਰ ਕੀਤੀ ਜਾ ਰਹੀ ਖਬਰ ਦਾ ਅਸਰ ਹੋਇਆ ਹੈ, ਆਖਰ ਕਾਰ ਲੁਧਿਆਣਾ ਪੁਲਿਸ ਚਾਈਨਾ ਡੋਰ (China Door) ਨੂੰ ਲੈ ਕੇ ਗੰਭੀਰ ਹੁੰਦੀ ਦਿਖਾਈ ਦੇ ਰਹੀ ਹੈ ਅਤੇ ਇਸੇ ਕੜੀ ਦੇ ਤਹਿਤ ਪੁਲੀਸ ਵੱਲੋਂ ਖੁਦ ਇਕ ਆਪ੍ਰੇਸ਼ਨ ਨੂੰ ਕਰ ਕੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਕੋਲੋਂ 139 ਦੇ ਕਰੀਬ ਚਾਇਨਾ ਡੋਰ ਦੇ ਗੱਟੂ ਬਰਾਮਦ ਕੀਤੇ ਗਏ ਹਨ ਅਤੇ ਇਹ ਦੋਵੇਂ ਮੁਲਜ਼ਮ 150 ਰੁਪਏ ਵਿਚ ਖਰੀਦ ਕੇ ਅੱਗੇ 300 ਰੁਪਏ ਤਕ ਵੇਚਦੇ ਸਨ ਸੌ ਫੀਸਦੀ ਬਚਤ ਹੋਣ ਕਰਕੇ ਇਹ ਇਸ ਧੰਦੇ ਵਿੱਚ ਆਏ ਸਨ, ਪਰ ਪੁਲਿਸ ਨੇ ਮਾਲ ਦੇ ਨਾਲ ਇਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਇਹ ਵੀ ਪੜੋ:ਨਵੇਂ ਵਰ੍ਹੇ ਦੀ ਆਮਦ ਮੌਕੇ ਦੇਸ਼ਾਂ-ਵਿਦੇਸ਼ਾਂ ਤੋਂ ਆਈ ਸੰਗਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋ ਰਹੀ ਹੈ ਨਤਮਸਤਕ
ਬਸੰਤ ਪਾਰਕ ਥਾਣਾ ਸ਼ਿਮਲਾਪੁਰੀ ਦੇ ਅਧੀਨ ਹੀ ਪੁਲਿਸ ਵੱਲੋਂ ਇਹ ਪਰਚਾ ਦਰਜ ਕਰਕੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਇਸ ਸਬੰਧੀ ਆਈਪੀਐਸ ਅਫਸਰ ਏਡੀਸੀਪੀ ਸੁਹੇਲ ਕਾਸਿਮ ਮੀਰ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਇਸ ਮਾਮਲੇ ਦੇ ਵਿੱਚ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਦੀ ਸ਼ਨਾਖਤ ਪਵਨ ਕੁਮਾਰ ਅਤੇ ਮੁਕੇਸ਼ ਕੁਮਾਰ ਵਜੋਂ ਹੋਈ ਹੈ, ਪਵਨ ਕੁਮਾਰ ਕੋਲੋਂ 60 ਚਾਈਨਾ ਡੋਰ ਦੇ ਗੱਟੂ ਅਤੇ ਮੁਕੇਸ਼ ਕੋਲੋਂ 79 ਗੱਟੂ ਬਰਾਮਦ ਕੀਤੇ ਗਏ ਹਨ। ਪਵਨ ਕੁਮਾਰ ਆਪਣੀ ਦੁਕਾਨ ਜੋ ਕਿ ਗੁਰਮੁਖ ਸਿੰਘ ਰੋਡ, ਪਰੀਤ-ਨਗਰ ਸ਼ਿਮਲਾਪੁਰੀ ਦੀ ਵਿੱਚ ਸਥਿਤ ਹੈ ਉਥੇ ਵੇਚਦਾ ਸੀ।