ਲੁਧਿਆਣਾ: ਜ਼ਿਲ੍ਹੇ ਡੀ ਐਮ ਸੀ ਹਸਪਤਾਲ ਦੇ ਵਿੱਚ ਪੁਲਿਸ ਪ੍ਰਸ਼ਾਸਨ ਅਤੇ ਸਿੱਖ ਜਥੇਬੰਦੀਆਂ ਦੀ ਚੱਲ ਰਹੀ ਬੈਠਕ ਖਤਮ ਹੋ ਗਈ ਹੈ, ਬੈਠਕ ਖਤਮ ਹੋਣ ਤੋਂ ਬਾਅਦ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਹੈ ਕਿ ਅਸੀਂ ਜਥੇਬੰਦੀਆਂ ਨੂੰ ਭਰੋਸਾ ਦਿਵਾਇਆ ਹੈ ਕਿ ਜਦੋਂ ਵੀ ਬਾਪੂ ਸੂਰਤ ਸਿੰਘ ਖਾਲਸਾ ਨੂੰ ਡਾਕਟਰਾਂ ਦੇ ਬਣਾਈ ਗਈ ਕਮੇਟੀ ਵੱਲੋਂ ਲੈ ਕੇ ਜਾਣ ਦਾ ਸਰਟੀਫਿਕੇਟ ਮਿਲ ਜਾਵੇਗਾ ਅਸੀਂ ਉਹਨਾਂ ਨੂੰ ਘਰ ਭੇਜ ਦੇਵਾਂਗੇ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਉਨ੍ਹਾਂ ਨੂੰ ਇੱਥੇ ਰੱਖਣ ਦੀ ਸਾਡੀ ਕੋਈ ਮੰਸ਼ਾ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਫਿਲਹਾਲ ਜਥੇਬੰਦੀਆਂ ਨੂੰ ਅਸੀਂ ਗੱਲ ਸਮਝਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਸ ਗੱਲ ਦਾ ਹੁਣ ਕੋਈ ਵਿਰੋਧ ਨਹੀਂ ਅਸੀਂ ਵੀ ਚਾਹੁੰਦੇ ਹਾਂ ਕਿ ਬਾਪੂ ਸੂਰਤ ਸਿੰਘ ਆਪਣੇ ਘਰ ਜਾਣ।
ਦੇਖ ਰੇਖ ਲਈ ਬਣਾਈ ਗਈ ਡਾਕਟਰਾਂ ਦੀ ਕਮੇਟੀ: ਇਸ ਤੋਂ ਪਹਿਲਾਂ ਬੀਤੀ ਰਾਤ ਡੀ ਐਮ ਸੀ ਹਸਪਤਾਲ ਵਿੱਚ ਕਾਫ਼ੀ ਹੰਗਾਮਾ ਹੋਇਆ ਸੀ, ਜਿਸ ਤੋਂ ਬਾਅਦ ਜਥੇਬੰਦੀਆਂ ਨੇ ਪੁਲਿਸ ਪ੍ਰਸ਼ਾਸ਼ਨ ਨੂੰ ਦੋ ਦਿਨ ਦਾ ਹੋਰ ਸਮਾਂ ਦਿੱਤਾ ਸੀ, ਪਰ ਅੱਜ ਦੀ ਮੀਟਿੰਗ ਦੇ ਵਿੱਚ ਜਥੇਬੰਦੀਆਂ ਨੂੰ ਇਹ ਸਾਫ ਕਰ ਦਿੱਤਾ ਗਿਆ ਹੈ ਕੇ ਬਾਪੂ ਸੂਰਤ ਸਿੰਘ ਦੀ ਸਿਹਤ ਦੀ ਦੇਖ ਰੇਖ ਲਈ ਬਣਾਈ ਗਈ ਡਾਕਟਰਾਂ ਦੀ ਕਮੇਟੀ ਆਪਣੇ ਹਿਸਾਬ ਨਾਲ ਕੰਮ ਕਰ ਰਹੀ ਹੈ ਜਿਸ ਅਤੇ ਉਹਨਾਂ ਵੱਲੋਂ ਸਹਿਮਤੀ ਉੱਤੇ ਹੀ ਬਾਪੂ ਸੂਰਤ ਸਿੰਘ ਨੂੰ ਛੁੱਟੀ ਦਿੱਤੀ ਜਾਵੇਗੀ। ਫਿਲਹਾਲ ਹੁਣ ਡਾਕਟਰਾਂ ਦੀ ਟੀਮ ਜਦੋਂ ਤੱਕ ਕਲੀਰੈਂਸ ਨਹੀਂ ਦਿੰਦੀ ਓਦੋਂ ਤੱਕ ਜਥੇਬੰਦੀਆਂ ਧਰਨਾ ਨਹੀਂ ਲਾਉਣਗੀਆਂ। ਹਾਲਾਂਕਿ ਜਦੋਂ ਉਨ੍ਹਾਂ ਨੂੰ ਮੋਰਚੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਬਾਰੇ ਨਹੀਂ ਦੱਸ ਸਕਦੇ, ਪਰ ਕਲ੍ਹ ਰਾਤ ਦੇ ਵਾਕੇ ਤੋਂ ਬਾਅਦ ਪੁਲਿਸ ਜਰੂਰ ਚੌਕਸ ਹੋ ਚੁੱਕੀ ਹੈ।